ਫਸਲਾਂ ਦੀ ਰਹਿੰਦ-ਖੂਹਿੰਦ ਨੂੰ ਖੇਤਾਂ ਵਿੱਚ ਵਾਹੁਣ ਕਰਕੇ ਖੇਤਾਂ ਦਾ ਆਰਗੈਨਿਕ ਮਾਦਾ ਕਾਫੀ ਵਧਿਆ ਹੈ ਅਗਾਹਵਾਧੂ ਕਿਸਾਨ ਸ੍ਰੀ ਲਖਬੀਰ ਸਿੰਘ

ਫਸਲਾਂ ਦੀ ਰਹਿੰਦ-ਖੂਹਿੰਦ ਨੂੰ ਅੱਗ ਨਾ ਲਗਾ ਕੇ ਕਣਕ, ਝੋਨਾ, ਮੱਕੀ ਆਦਿ ਦੀ ਸਫਲ ਤਰੀਕੇੇ ਨਾਲ ਕਰ ਰਿਹਾ ਹੈ ਖੇਤੀ
ਤਰਨ ਤਾਰਨ, 20 ਅਕਤੂਬਰ (ਨਿਊਜ਼ ਪੰਜਾਬ)-ਅਗਾਂਹਵਧੂ ਕਿਸਾਨ ਸ੍ਰੀ ਲਖਬੀਰ ਸਿੰਘ ਪੁੱਤਰ ਸ੍ਰੀ ਸੂਰਤਾ ਸਿੰਘ ਪਿੰਡ ਸੋਹਲ ਬਲਾਕ ਗੰਡੀਵਿੰਡ ਜਿਲਾ ਤਰਨਤਾਰਨ ਵਿੱਚ ਇੱਕ ਅਜਿਹਾ ਸਫਲ ਕਿਸਾਨ ਹੈ, ਜੋ ਕਿ ਪਿਛਲੇ ਕਾਫੀ ਲੰਬੇ ਸਮੇ ਤੋ ਫਸਲਾ ਦੀ ਰਹਿੰਦ-ਖੂਹਿੰਦ ਨੂੰ  ਅੱਗ ਨਾ ਲਗਾ ਕੇ ਕਣਕ, ਝੋਨਾ, ਮੱਕੀ ਆਦਿ ਦੀ ਖੇਤੀ ਦੇ ਨਾਲ-ਨਾਲ ਡੇਅਰੀ ਫਾਰਮਿੰਗ ਦਾ ਧੰਦਾ ਵੀ ਸਫਲ ਤਰੀਕੇ ਨਾਲ ਕਰ ਰਿਹਾ ਹੈ। ਸਫ਼ਲ ਕਿਸਾਨ ਸ੍ਰੀ ਲਖਬੀਰ ਸਿੰਘ ਨੇ ਦੱਸਿਆ ਕਿ ਉਹ 30-35 ਏਕੜ ਦੀ ਖੇਤੀ ਕਰਦਾ ਹੈ ਅਤੇ ਹੈਪੀ ਸੀਡਰ ਅਤੇ ਮਲਚਰ ਦੀ ਮੱਦਦ ਨਾਲ 35 ਏਕੜ ਝੋਨੇ ਦੀ ਪਰਾਲੀ ਦੀ ਸਾਂਭ-ਸੰਭਾਲ ਕਰਦਾ ਹੈ। ਉਸ  ਦੱਸਿਆ ਕਿ ਉਸ ਨੇ ਪਹਿਲਾ ਮਲਚਰ ਦੀ ਮਦਦ ਨਾਲ ਪਰਾਲੀ ਨੂੰ ਮਲਚ ਕੀਤਾ ਅਤੇ ਉਸ ਤੋਂ ਬਾਅਦ  ਹੈਪੀ ਸੀਡਰ ਦੀ ਮਦਦ  ਨਾਲ 15 ਏਕੜ  ਜੌਂਅ  ਦੀ ਫਸਲ ਬੀਜੀ ਗਈ ਹੈ। ਇਸ ਤਰੀਕੇ ਨਾਲ ਦੱਸਿਆ ਕਿ ਇਸ ਨਾਲ ਉਸ ਦਾ 3000 ਰੁਪਏ ਬਿਜਾਈ ਉੱਪਰ ਘੱਟ ਖਰਚਾ ਹੋਇਆ ਹੈ ਅਤੇ ਫਸਲ ਦਾ ਉਤਪਾਦਕ ਵਿੱਚ ਵੀ ਵਾਧਾ ਹੁੰਦਾ ਹੈ ਅਤੇ ਜ਼ਮੀਨ ਦੀ ਉਪਜਾਊ ਸ਼ਕਤੀ ਵੀ ਵੱਧਦੀ ਹੈ। ਕਿਸਾਨ ਨੇ ਦੱਸਿਆ ਕਿ ਉਸ ਕੋਲ ਲੱਗਪੱਗ 150 ਗਾਵਾਂ ਦਾ ਡੇਅਰੀ ਫਾਰਮਿੰਗ ਕਰਦਾ ਹੈ ਅਤੇ ਗੋਹੇ ਦੀ ਵਰਤੋਂ ਡੀ-ਕੰਪੋਜ਼ਡ ਕਰਕੇ ਖੇਤਾ ਵਿੱਚ ਪਾਉਣ ਨਾਲ ਖਾਦਾਂ ਦਾ ਕਾਫ਼ੀ ਖਰਚਾ ਕੱਟ ਜਾਂਦਾ ਹੈ। ਇਸ ਨਾਲ ਚੰਗੀ ਆਮਦਨ ਹੋ ਜਾਂਦੀ ਹੈ।