ਮੈਨੂੰ ਅਜਿਹੀ ਭਾਸ਼ਾ ਪਸੰਦ ਨਹੀਂ – ਰਾਹੁਲ ਗਾਂਧੀ ਨੇ ਕਮਲਨਾਥ ਦੀ ‘ਆਈਟਮ’ ਵਾਲੀ ਟਿੱਪਣੀ ਦੀ ਕੀਤੀ ਆਲੋਚਨਾ

ਨਵੀਂ ਦਿੱਲੀ, 20 ਅਕਤੂਬਰ (ਨਿਊਜ਼ ਪੰਜਾਬ)- ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਕਮਲਨਾਥ ਦੇ ‘ਆਈਟਮ’ ਵਾਲੀ ਟਿੱਪਣੀ ‘ਤੇ ਕਾਂਗਰਸ ਪਾਰਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਉਹ ਨਿੱਜੀ ਤੌਰ ‘ਤੇ ਅਜਿਹੀ ਭਾਸ਼ਾ ਪਸੰਦ ਨਹੀਂ ਕਰਦੇ। ਇਹ ਪ੍ਰਸੰਸਾਯੋਗ ਨਹੀਂ ਹੈ। ਕਮਲਨਾਥ ਵਲੋਂ ਅਜਿਹੀ ਟਿੱਪਣੀ ਕੀਤੇ ਜਾਣਾ ਬੇਹੱਦ ਮੰਦਭਾਗਾ ਹੈ।