ਸੰਗਰਸ਼ ਕਰ ਰਹੀਆਂ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਹੁਣ ਕੱਲ੍ਹ
ਚੰਡੀਗੜ੍ਹ , 20 ਅਕਤੂਬਰ (ਨਿਊਜ਼ ਪੰਜਾਬ) : ਤਿੰਨ ਕੇਂਦਰੀ ਖੇਤੀ ਕਾਨੂੰਨਾਂ ਵਿਰੁੱਧ ਸੰਗਰਸ਼ ਕਰ ਰਹੀਆਂ 30 ਕਿਸਾਨ ਜਥੇਬੰਦੀਆਂ ਨੇ ਆਪਣੀ ਅਗਲੀ ਰੂਪ ਰੇਖਾ ਲਈ ਉਲੀਕੀ 20 ਅਕਤੂਬਰ ਦੀ ਮੀਟਿੰਗ ਹੁਣ 21 ਅਕਤੂਬਰ ਨੂੰ ਰੱਖ ਲਈ ਹੈ। ਪਹਿਲਾ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਇਕ ਦਿਨ ਚਲਣਾ ਸੀ , ਪਰ ਕਿਉਂਕਿ ਵਿਧਾਨ ਸਭਾ ਵਿਚ ਪਹਿਲੇ ਦਿਨ ਖੇਤੀ ਕਾਨੂੰਨਾਂ ਵਿਰੁੱਧ ਕੋਈ ਬਿੱਲ ਪੇਸ਼ ਨਹੀਂ ਕੀਤਾ ਜਾ ਸਕਿਆ , ਜੋ ਅੱਜ ਪੇਸ਼ ਕੀਤਾ ਜਾਣਾ ਹੈ। ਇਸ ਲਈ ਕਿਸਾਨਾਂ ਨੇ ਵੀ ਆਪਣੀ ਮੀਟਿੰਗ 21 ਅਕਤੂਬਰ ਨੂੰ ਰੱਖ ਲਈ ਹੈ। ਬਿੱਲ ਪੇਸ਼ ਹੋ ਤੋਂ ਬਾਅਦ ਕਿਸਾਨ ਆਪਣੇ ਅੰਦੋਲਨ ਦੀ ਅਗਲੀ ਰੂਪ ਰੇਖਾ ਨੂੰ ਤੈਅ ਕਰਨਗੇ।