ਕਿਸਾਨਾਂ ਦੇ ਹਿੱਤਾਂ ਲਈ ਅਸਤੀਫ਼ਾ ਦੇਣ ਜਾਂ ਬਰਖ਼ਾਸਤ ਹੋਣ ਲਈ ਤਿਆਰ – ਕੈਪਟਨ
ਚੰਡੀਗੜ੍ਹ, 20 ਅਕਤੂਬਰ (ਨਿਊਜ਼ ਪੰਜਾਬ) – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਵਿਸ਼ੇਸ਼ ਇਜਲਾਸ ਦੇ ਦੂਸਰੇ ਦਿਨ ਆਪਣੇ ਸੰਬੋਧਨ ਵਿਚ ਕਿਹਾ ਹੈ ਕਿ ਪੰਜਾਬ ਦੇ ਕਿਸਾਨਾਂ ਨਾਲ ਹੋ ਰਹੀ ਬੇਇਨਸਾਫ਼ੀ ਅੱਗੇ ਝੁਕਣ ਦੀ ਬਜਾਏ ਅਸਤੀਫ਼ਾ ਦੇਣ ਅਤੇ ਬਰਖ਼ਾਸਤ ਹੋਣ ਲਈ ਵੀ ਤਿਆਰ ਹਾਂ। ਇਸ ਦੇ ਨਾਲ ਹੀ ਉਨ੍ਹਾਂ ਨੇ ਕੇਂਦਰ ਨੂੰ ਚੇਤਾਇਆ ਕਿ ਕੋਈ ਵੀ ਧਾਰਮਿਕ ਤੇ ਰੋਜ਼ੀ ਰੋਟੀ ‘ਤੇ ਹਮਲਾ ਬਰਦਾਸ਼ਤ ਨਹੀਂ ਕਰੇਗਾ। ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਨਾਕਾਬੰਦੀ ਖ਼ਤਮ ਕਰ ਦੇਣ, ਕਿਉਂਕਿ ਉਹ ਕਿਸਾਨਾਂ ਨਾਲ ਖੜੇ ਹਨ ਤੇ ਹੁਣ ਕਿਸਾਨ ਉਨ੍ਹਾਂ ਨਾਲ ਖੜਨ।