ਪੰਜਾਬ ਸਰਕਾਰ ਵਲੋਂ ਖੇਤੀ ਸਬੰਧੀ ਲਿਆਂਦੇ ਬਿੱਲ ‘ਚ ਹਨ ਕਿਸਾਨਾਂ ਦੇ ਹਿਤ ‘ਚ ਇਹ ਖ਼ਾਸ ਪ੍ਰਬੰਧ
ਚੰਡੀਗੜ੍ਹ, 20 ਅਕਤੂਬਰ (ਨਿਊਜ਼ ਪੰਜਾਬ)- ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਪੰਜਾਬ ਸਰਕਾਰ ਵਲੋਂ ਕਿਸਾਨਾਂ ਦੇ ਹਿੱਤਾਂ ‘ਚ ਲਿਆਂਦੇ ਗਏ ਬਿੱਲ ‘ਚ ਇਹ ਦਰਜ ਕੀਤਾ ਗਿਆ ਹੈ ਕਿ ਜੇਕਰ ਕੋਈ ਪ੍ਰਾਈਵੇਟ ਫਰਮ ਦਾ ਵਿਅਕਤੀ ਬਾਹਰੋਂ ਆ ਕੇ ਪੰਜਾਬ ‘ਚ ਖ਼ਰੀਦਦਾਰੀ ਕਰਦਾ ਹੈ ਅਤੇ ਐਮ. ਐਸ. ਪੀ. ਤੋਂ ਘੱਟ ਜ਼ਬਰਨ ਖ਼ਰੀਦ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਹੈ ਤਾਂ ਉਸ ਦੇ ਲਈ ਤਿੰਨ ਸਾਲ ਦੀ ਸਜ਼ਾ ਦਾ ਪ੍ਰਬੰਧ ਹੈ। ਇਸ ਬਿੱਲ ‘ਚ ਇਹ ਵੀ ਪ੍ਰਬੰਧ ਹੈ ਕਿ ਜੇਕਰ ਕੋਈ ਵਿਵਾਦ ਹੁੰਦਾ ਹੈ ਤਾਂ ਕਿਸਾਨ ਅਦਾਲਤ ਦਾ ਦਰਵਾਜ਼ਾ ਵੀ ਖੜਕਾਅ ਸਕਣਗੇ।