ਖੂਨਦਾਨ ਦੀ ਮੁਹਿੰਮ ਨੂੰ ਲੋਕ ਲਹਿਰ ਬਣਾਉਣ ਦੀ ਲੋੜ -ਬਲਵਿੰਦਰ ਸਿੰਘ ਬੈਂਸ

ਰੈਡ ਕਰਾਸ ਦੇ ਬਾਨੀ ਭਾਈ ਘਨ੍ਹੱਈਆ ਸਿੰਘ ਜੀ ਦੀ ਨਿੱਘੀ ਯਾਦ ਨੂੰ ਸਮਰਪਿਤ 389ਵਾਂ ਖੂਨਦਾਨ ਕੈਂਪ ਲਗਾਇਆ ਗਿਆ
ਸੁਸਾਇਟੀ ਵੱਲੋ ਵੱਖ ਵੱਖ ਸ਼ਖਸੀਅਤਾਂ ਨੂੰ ਕੀਤਾ ਗਿਆ ਸਨਮਾਨਿਤ
********************
ਲੁਧਿਆਣਾ,19 ਅਕਤੂਬਰ ( ਭੂਪਿੰਦਰ ਸਿੰਘ ਮੱਕਡ਼) ਮਨੁੱਖੀ ਸੇਵਾ ਕਾਰਜਾਂ ਨੂੰ ਸਮਰਪਿਤ ਸੰਸਥਾ ਭਾਈ ਘਨ੍ਹੱਈਆ ਜੀ ਮਿਸ਼ਨ ਸੇਵਾ ਸੁਸਾਇਟੀ ਦੇ ਵੱਲੋਂ ਗੁਰਦੁਆਰਾ ਸ਼ਹੀਦ ਫੇਰੂਮਾਨ ਢੋਲੇਵਾਲ ਦੀ ਪ੍ਰਬੰਧਕ ਕਮੇਟੀ ਤੇ ਮੁੱਖ ਸੇਵਾਦਾਰ ਬਲਵਿੰਦਰ ਸਿੰਘ ਲਾਇਲਪੁਰੀ, ਸਤਪਾਲ ਸਿੰਘ ਪਾਲ, ਤਜਿੰਦਰ ਸਿੰਘ ਡੰਗ ਦੇ ਨਿੱਘੇ ਸਹਿਯੋਗ ਨਾਲ ਗੁਰਦੁਆਰਾ ਸਾਹਿਬ ਵਿਖੇ ਸੇਵਾ ਤੇ ਸਿਮਰਨ ਤੇ ਨਿਮਰਤਾ ਦੇ ਪੁੰਜ ਦੇ ਸਿਧਾਂਤ ਨੂੰ ਸਮਰਪਿਤ ਰੈਡ ਕਰਾਸ ਦੇ ਬਾਨੀ ਭਾਈ ਘਨ੍ਹੱਈਆ ਸਿੰਘ ਜੀ ਦੀ ਨਿੱਘੀ ਯਾਦ ਨੂੰ 316 ਵੇਂ ਮਲਮ ਪੱਟੀ ਦਿਵਸ ਦੇ ਰੂਪ ਵੱਜੋਂ ਮਨਾਉਦਿਆਂ ਹੇਇਆ ਆਪਣਾ 389ਵਾਂ ਮਹਾਨ ਖੂਨਦਾਨ ਕੈਂਪ ਕੈਪ ਬੜੇ ਉਤਸ਼ਾਹ ਨਾਲ ਲਗਾਇਆ ਗਿਆ। ਖੂਨਦਾਨ ਕੈਂਪ ਦੀ ਰਸਮੀ ਆਰੰਭਤਾ ਮੌਕੇ ਵਿਸ਼ੇਸ਼ ਤੌਰ ਤੇ ਪੁੱਜੇ ਜੱਥੇਦਾਰ ਬਲਵਿੰਦਰ ਸਿੰਘ ਬੈਂਸ ਐਮ.ਐਲ.ਏ ਅਤੇ ਮੈਂਬਰ ਸ਼੍ਰੋਮਣੀ ਕਮੇਟੀ ਨੇ ਕਿਹਾ ਕਿ ਖੂਨਦਾਨ ਇੱਕ ਮਹਾਨ ਦਾਨ ਹੈ ।ਜਿਸ ਨਾਲ ਅਨੇਕਾਂ ਕੀਮਤੀ ਮਨੁੱਖੀ ਜਿੰਦਗੀਆਂ ਬਚਾਈਆਂ ਜਾ ਸਕਦੀਆਂ ਹਨ।ਇਸ ਲਈ ਸਾਡਾ ਸਾਰਿਆਂ ਦਾ ਮੁੱਢਲਾ ਫਰਜ਼ ਬਣਦਾ ਹੈ ਕਿ ਖੂਨਦਾਨ ਦੀ ਮੁਹਿੰਮ ਨੂੰ ਇੱਕ ਵੱਡੀ ਲੋਕ ਲਹਿਰ ਬਣਾਇਆ ਜਾਵੇ। ਖੂਨਦਾਨ ਕੈਂਪ ਅੰਦਰ ਉਚੇਚੇ ਤੌਰ ਤੇ ਪੁੱਜੇ ਮਨਦੀਪ ਸਿੰਘ ਏ.ਸੀ.ਪੀ ਨੇ ਆਪਣੇ ਵਿਚਾਰਾਂ ਦੀ ਸਾਂਝ ਕਰਦਿਆਂ ਕਿਹਾ ਕਿ ਸੁਸਾਇਟੀ ਦੇ ਮੁੱਖ ਸੇਵਾਦਾਰ ਜਥੇਦਾਰ ਤਰਨਜੀਤ ਸਿੰਘ ਨਿਮਾਣਾ ਵਲੋਂ ਬਿਪਤਾ ਭਰੇ ਸਮੇਂ ਜਦੋਂ ਹਰ ਪਾਸੇ ਭਿਆਨਕ ਮਹਾਂਮਾਰੀ ਕਰੋਨਾ ਵਾਇਰਸ ਦਾ ਪ੍ਰਕੋਪ ਛਾਇਆ ਹੋਇਆ ਹੈ ਅਤੇ ਬਲੱਡ ਬੈਂਕਾਂ ਵਿੱਚ ਭਾਰੀ ਕਮੀ‌ ਪਾਈ ਜਾ ਰਹੀ ਹੈ ਉਸ ਸਮੇਂ ਲੋੜਵੰਦ ਮਰੀਜ਼ਾਂ ਦੀਆਂ ਕੀਮਤੀ ਜਿੰਦਗੀਆਂ ਬਚਾਉਣ ਆਪਣੇ ਆਪ ਵਿੱਚ ਇਤਿਹਾਸਕ ਕਾਰਜ ਹੈ।ਜਿਸ ਦੇ ਲਈ ਮੈਂ ਜਥੇ ਨਿਮਾਣਾ ਤੇ ਸਮੁੱਚੀ ਟੀਮ ਦਾ ਦਿਲੋਂ ਧੰਨਵਾਦ ਪ੍ਰਗਟ ਕਰਦਾ ਹਾਂ। ਇਸ ਮੌਕੇ ਸੁਸਾਇਟੀ ਦੇ ਮੁੱਖ ਸੇਵਾਦਾਰ ਜੱਥੇਦਾਰ ਤਰਨਜੀਤ ਸਿੰਘ ਨਿਮਾਣਾ ਨੇ ਦੱਸਿਆ ਕਿ ਮਲਮ ਪੱਟੀ ਦਿਵਸ ਨੂੰ ਸਮਰਪਿਤ ਇੰਡੀਅਨ ਰੈਡ ਕਰਾਸ ਸੁਸਾਇਟੀ ਦੇ ਸਹਿਯੋਗ ਨਾਲ ਲਗਾਏ ਗਏ ਉਕਤ ਖੂਨਦਾਨ ਕੈਂਪ ਅੰਦਰ ਨੌਜਵਾਨ ਵੀਰਾਂ ਅਤੇ ਭੈਣਾਂ ਨੇ ਲਗਭਗ 130 ਯੂਨਿਟ ਬਲੱਡ ਦਾਨ ਕੀਤਾ।ਇਸ ਮੌਕੇ ਜੱਥੇਦਾਰ ਨਿਮਾਣਾ ਨੇ ਆਪਣੇ ਸਾਥੀਆਂ ਨਾਲ ਸਾਂਝੇ ਰੂਪ ਵਿੱਚ ਸੁਸਾਇਟੀ ਵੱਲੋਂ ਡਾ.ਰਮੇਸ਼ ਕੁਮਾਰ ਮਨਸੂਰਾ, ਏ.ਸੀ.ਪੀ ਮਨਦੀਪ ਸਿੰਘ ਸੰਧੂ ਤੇ ਗੋਲਡੀ ਸਭਰਵਾਲ ਨੂੰ ਕੋਵਿਡ 19 ਸੇਵਾ ਐਵਾਰਡਾਂ ਨਾਲ ਸਨਮਾਨਿਤ ਵੀ ਕੀਤਾ ਅਤੇ ਖੂਨਦਾਨ ਕੈਂਪ ਵਿੱਚ ਪੁੱਜੇ ਸਮੂਹ ਵਲੰਟੀਅਰਾਂ ਦਾ ਅਤਿ ਧੰਨਵਾਦ ਪ੍ਰਗਟ ਕਰਦਿਆਂ ਉਨ੍ਹਾਂ ਨੂੰ ਸਰਟੀਫਿਕੇਟ ਵੀ ਭੇਟ ਕੀਤੇ।
ਇਸ ਸਮੇਂ ਉਹਨਾਂ ਦੇ ਨਾਲ ਸੁਸਾਇਟੀ ਦੀ ਇਸਤਰੀ ਵਿੰਗ ਦੀ ਪ੍ਰਧਾਨ ਬੀਬੀ ਸਵਿੰਦਰਜੀਤ ਕੌਰ ਤਲੂਜਾ,ਬੀਬੀ ਸੁਖਵਿੰਦਰ ਕੌਰ ਸੁੱਖੀ,ਜਤਿੰਦਰਪਾਲ ਸਿੰਘ ਸਲੂਜਾ, ਸੁਰਿੰਦਰਜੀਤ ਸਿੰਘ ਮਕੱੜ, ਇੰਦਰਜੀਤ ਸਿੰਘ ਮਕੱੜ, ਬਲਜੀਤ ਸਿੰਘ ਦੁਖੀਆ,ਭੁਪਿੰਦਰ ਸਿੰਘ ਲਾਲੀ,ਜਸਵੀਰ ਸਿੰਘ ਰਿੰਕੂ,ਤਨਜੀਤ ਸਿੰਘ, ਰਜਿੰਦਰ ਸਿੰਘ ਰਾਜੂ, ਭੁਪਿੰਦਰ ਸਿੰਘ ਮਕੱੜ ਇੰਦਰਪ੍ਰੀਤ ਸਿੰਘ ਕਾਕਾ, ਵਰਿਂਦਰਪਾਲ ਸਿੰਘ ਭਿੱਖੀ, ਸਰਬਜੀਤ ਸਿੰਘ ਬਟੂ, ਜਸਵਿੰਦਰ ਸਿੰਘ ਪਨੇਸਰ, ਸਤਨਾਮ ਸਿੰਘ,ਨਿਰੰਜਨ ਸਿੰਘ, ਸੋਭਿਤ ਸਚਦੇਵਾ ਆਦਿ ਵਿਸ਼ੇਸ਼ ਤੋਂਰ ਤੇ ਹਾਜਰ ਸਨ ।