ਉਡਾਨ ਮੀਡੀਆ ਵਲੋਂ ਕੱਲ ਆਰੰਭ ਹੋਵੇਗੀ ” ਸੌਰਸ ਇੰਡੀਆ ਐਕਸਪੋ ” – ਮਸ਼ੀਨ ਟੂਲਜ਼ , ਫਾਸਟਨਰਜ਼ , ਹੈਂਡ ਟੂਲਜ਼ , ਐਗਰੀਕਲਚਰ ਮਸ਼ੀਨਰੀ ,ਬਾਈ ਸਾਇਕਲ , ਇਲੈਕਟ੍ਰਿਕ ਵਹਿਕਲਜ਼ ,ਬਿਲਡਿੰਗ ਮੈਟੀਰੀਅਲ ਨਾਲ ਸਬੰਧਿਤ ਸਨਅਤਕਾਰ ਅਤੇ ਵਪਾਰੀ ਲੈਣਗੇ ਹਿੱਸਾ
ਨਿਊਜ਼ ਪੰਜਾਬ ਦੀ ਵਿਸ਼ੇਸ਼ ਰਿਪੋਰਟ
ਲੁਧਿਆਣਾ – ਕੋਰੋਨਾ ਮਹਾਮਾਰੀ ਨੇ ਭਾਵੇ ਦੁਨੀਆ ਦੀਆਂ ਹਰ ਤਰ੍ਹਾਂ ਦੀਆਂ ਸਰਗਰਮੀਆਂ ਨੂੰ ਬ੍ਰੇਕ ਲਾ ਦਿੱਤੀ ਹੈ ਪ੍ਰੰਤੂ ਇਨ੍ਹਾਂ ਰੁਕਾਵਟਾਂ ਨੂੰ ਤੋੜਦਿਆਂ ” ਸੌਰਸ ਇੰਡੀਆ ਐਕਸਪੋ ” ਨੇ ਸਨਅਤਕਾਰਾਂ ਅਤੇ ਵਪਾਰੀਆਂ ਲਈ ਹਰ ਵਸਤੂ ਅਤੇ ਨਵੀਨ ਤਕਨੀਕ ਤੁਹਾਡੇ ਦਫਤਰ ਤੱਕ ਲਿਆਕੇ ਤੁਹਾਡੇ ਕੰਪਿਊਟਰ ਵਿੱਚ ਕੈਦ ਕਰ ਦਿੱਤੀ ਹੈ |
ਉਡਾਨ ਮੀਡੀਆ ਐਂਡ ਕੋਮਨਿਕੇਸ਼ਨ ਲਿਮਿਟਡ ਵਲੋਂ 19 , 20 , 21 ਅਤੇ 22 ਅਕਤੂਬਰ 2020 ਨੂੰ ” ਸੌਰਸ ਇੰਡੀਆ ਐਕਸਪੋ ” ਦੇ ਰਾਹੀਂ ਮਸ਼ੀਨ ਟੂਲਜ਼ ਅਤੇ ਇੰਡਸਟ੍ਰੀਅਲ ਸਪਲਾਈਜ਼ , ਫਾਸਟਨਰਜ਼ , ਹੈਂਡ ਟੂਲਜ਼ , ਐਗਰੀਕਲਚਰ ਮਸ਼ੀਨਰੀ ਅਤੇ ਔਜ਼ਾਰ ,ਬਾਈ ਸਾਇਕਲ ਅਤੇ ਇਲੈਕਟ੍ਰਿਕ ਵਹਿਕਲਜ਼ , ਇੰਟੀਰੀਅਲ – ਐਕਸਟੀਰੀਅਰ ਅਤੇ ਬਿਲਡਿੰਗ ਮੈਟੀਰੀਅਲ ਨਾਲ ਸਬੰਧਿਤ 120 ਤੋਂ ਵੱਧ ਕੰਪਨੀਆਂ ਹਜ਼ਾਰਾਂ ਦੀ ਗਿਣਤੀ ਵਿੱਚ ਆਪਣੇ ਉਤਪਾਦਨ ਅਤੇ ਨਵੀਨ ਤਕਨੀਕ ਦੀ ਉੱਚ ਮਿਆਰੀ ਮਸ਼ੀਨਰੀ ਪ੍ਰਦਰਸ਼ਿਤ ਕਰ ਰਹੀਆਂ ਹਨ ਜੋ ਉਦਯੋਗ ਦੇ ਖੇਤਰ ਵਿੱਚ ਆਪਣੀ ਇੱਕ ਵੱਖਰੀ ਪਹਿਚਾਣ ਬਣਾਉਣਗੀਆਂ |
” ਸੌਰਸ ਇੰਡੀਆ ਐਕਸਪੋ ” ਨੂੰ ਵਿਜ਼ਟ ਕਰਨ ਲਈ ਤੁਹਾਨੂੰ ਕਿਸੇ ਥਾਂ ਜਾਣਦੀ ਲੋੜ ਨਹੀਂ ਹੈ ਤੁਸੀਂ ਸਿਰਫ ਆਪਣੇ ਘਰ – ਦਫਤਰ ਬੈਠ ਕੇ ਆਪਣੇ ਲੈਪਟਾਪ / ਕੰਪਿਊਟਰ ਰਾਹੀਂ https://www.sourceindiaexpo.com ਤੇ ਜਾਣ ਦੀ ਲੋੜ ਹੈ , ਇਸ ਸਾਈਟ ਤੇ ਪਹੁੰਚ ਕੇ ਤੁਸੀਂ ਆਪਣੀ ਕੰਪਨੀ ਨੂੰ ਰਜਿਸਟਰਡ ਕਰਕੇ ਐਕਸਪੋ ਵਿੱਚ ਐਂਟਰ ਹੋ ਸਕਦੇ ਹੋ , ਹੁਣ ਤੱਕ 12000 ਤੋਂ ਵਧੇਰੇ ਸਨਅਤਕਾਰ , ਵਪਾਰੀ ਅਤੇ ਐਕਸਪ੍ਰੋਟਰਜ਼ ਇਸ ਐਕਸਪੋ ਨੂੰ ਵਿਜ਼ਟ ਕਰਨ ਵਾਸਤੇ ਰਜਿਸਟਰਡ ਕਰਵਾ ਚੁੱਕੇ ਹਨ |
ਜਦੋ ਤੁਸੀਂ ਆਪਣੇ ਕੰਪਿਊਟਰ ਰਾਹੀਂ ਵਿਜ਼ਟ ਕਰੋਗੇ ਤਾਂ ਬਿਨਾ ਕਿਸੇ ਭੀੜ ਭੜ੍ਹਕੇ ਅਤੇ ਕੋਰੋਨਾ ਮਹਾਮਾਰੀ ਤੋਂ ਬੇਫਿਕਰ ਹੋ ਕੇ ਆਪਣੀ ਪਸੰਦ ਦੇ ਐਗਜੀਬੀਟਰ ਕੋਲ ਪਹੁੰਚ ਜਾਵੋਗੇ ਅਤੇ ਆਪਣੀ ਪਸੰਦ ਦੇ ਉਤਪਾਦ ਅਤੇ ਚਲਦੀ ਹੋਈ ਮਸ਼ੀਨਰੀ ਵੇਖ ਸਕੋਗੇ | ਤੁਸੀਂ ਇਸ ਤਰ੍ਹਾਂ ਮਹਿਸੂਸ ਕਰੋਗੇ ਕਿ ਜਿਵੇ ਕਿਸੇ ਵਿਦੇਸ਼ੀ ਐਕਸਪੋ ਵਿੱਚ ਵਿਜ਼ਟ ਕਰ ਰਹੇ ਹੋ |
” ਸੌਰਸ ਇੰਡੀਆ ਐਕਸਪੋ ” ਦੇ ਸੰਚਾਲਕ ਅਤੇ ਉਡਾਨ ਮੀਡੀਆ ਦੇ ਸੀ ਐਮ ਡੀ ਸ਼੍ਰੀ ਜੀ ਐਸ ਢਿਲੋਂ ਅਨੁਸਾਰ ਇੱਹ ਐਕਸਪੋ ਭਾਰਤ ਦੇ ਇਤਿਹਾਸ ਵਿੱਚ ਇੱਕ ਨਵਾਂ ਮੀਲ ਪੱਥਰ ਸਾਬਤ ਹੋਵੇਗੀ ਅਤੇ ਲੱਖਾਂ ਕਾਰੋਬਾਰੀ ਘਰ – ਦਫਤਰ ਬੈਠ ਕੇ ਹੀ ਵੱਖ ਵੱਖ ਉਤਪਾਦਾਂ ਅਤੇ ਨਵੀਨ ਮਸ਼ੀਨਰੀ ਦੀ ਜਾਣਕਾਰੀ ਲੈ ਸਕਣਗੇ https://newspunjab.net/?p=16895