‘ਸਮਾਰਟ ਵਿਲੇਜ’ ਯੋਜਨਾ ਤਹਿਤ ਹਲਕਾ ਬੰਗਾ ਦੇ ਪਿੰਡ ਕਟਾਰੀਆਂ ਅਤੇ ਕੰਗਰੌੜ ‘ਚ ਵਿਕਾਸ ਕਾਰਜਾਂ ਦਾ ਰੱਖਿਆ ਨੀਂਹ ਪੱਥਰ
ਕਟਾਰੀਆਂ, 17 ਅਕਤੂਬਰ (ਨਿਊਜ਼ ਪੰਜਾਬ)- ਪੰਜਾਬ ਸਰਕਾਰ ਦੀ ‘ਸਮਾਰਟ ਵਿਲੇਜ’ ਯੋਜਨਾ ਤਹਿਤ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਕਟਾਰੀਆਂ ਅਤੇ ਕੰਗਰੌੜ ਵਿਖੇ ਵਿਕਾਸ ਕਾਰਜਾਂ ਦੀ ਅਰੰਭਤਾ ਦਾ ਨੀਂਹ ਪੱਥਰ ਹਲਕਾ ਬੰਗਾ ਦੇ ਸਰਗਰਮ ਸੀਨੀਅਰ ਕਾਂਗਰਸੀ ਆਗੂ ਠੇਕੇਦਾਰ ਰਜਿੰਦਰ ਸਿੰਘ ਅਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਤੇ ਐਸ. ਸੀ. ਸੈੱਲ ਪੰਜਾਬ ਦੇ ਜਨਰਲ ਸਕੱਤਰ ਕਮਲਜੀਤ ਬੰਗਾ ਵਲੋਂ ਕੀਤਾ ਗਿਆ। ਇਸ ਮੌਕੇ ਨੰਬਰਦਾਰ ਵਰਿੰਦਰ ਸਿੰਘ ਕਟਾਰੀਆਂ, ਸਰਪੰਚ ਪ੍ਰੇਮ ਲਾਲ ਕਟਾਰੀਆਂ, ਸਰਪੰਚ ਭੁਪਿੰਦਰ ਸਿੰਘ ਮੁੱਤੀ ਕੰਗਰੋੜ, ਗੁਰਿੰਦਰਵੀਰ ਸਿੰਘ ਮੁੱਤੀ ਕੰਗਰੋੜ ਆਦਿ ਹਾਜ਼ਰ ਸਨ।