ਸੀ. ਆਈ. ਡੀ. ਮੁਲਾਜ਼ਮ ਦੀ ਸੜਕ ਹਾਦਸੇ ‘ਚ ਮੌਤ

ਮਲੋਟ, 17 ਅਕਤੂਬਰ (ਨਿਊਜ਼ ਪੰਜਾਬ)- ਸੀ. ਆਈ. ਡੀ. ਮਲੋਟ ‘ਚ ਤਾਇਨਾਤ ਮੁਲਾਜ਼ਮ ਹੈੱਡ ਕਾਂਸਟੇਬਲ ਹਰਵਿੰਦਰ ਸਿੰਘ ਪੁੱਤਰ ਗੁਰਚਰਨ ਸਿੰਘ ਦੀ ਬੀਤੀ ਰਾਤ ਲੰਬੀ ਨੇੜੇ ਸੜਕ ਹਾਦਸੇ ‘ਚ ਮੌਤ ਹੋਣ ਦੀ ਖ਼ਬਰ ਪ੍ਰਾਪਤ ਹੋਈ ਹੈ। ਹਰਵਿੰਦਰ ਸਿੰਘ ਵਾਸੀ ਲੰਬੀ ਬੀਤੀ ਸ਼ਾਮ ਮਲੋਟ ਤੋਂ ਲੰਬੀ ਜਾ ਰਿਹਾ ਸੀ ਕਿ ਇਸੇ ਦੌਰਾਨ ਲੰਬੀ ਤਹਿਸੀਲ ਕੋਲ ਉਸ ਦੇ ਮੋਟਰਸਾਈਕਲ ਨੂੰ ਕਿਸੇ ਹੋਰ ਮੋਟਰਸਾਈਕਲ ਨੇ ਪਿੱਛਿਓਂ ਫੇਟ ਮਾਰ ਦਿੱਤੀ। ਹਰਵਿੰਦਰ ਸਿੰਘ ਨੂੰ ਪਹਿਲਾ ਨਜ਼ਦੀਕੀ ਹਸਪਤਾਲ ਅਤੇ ਫਿਰ ਬਠਿੰਡਾ ਦੇ ਇਕ ਨਿੱਜੀ ਹਸਪਤਾਲ ਦਾਖ਼ਲ ਕਰਾਇਆ ਗਿਆ, ਜਿੱਥੇ ਅੱਜ ਸਵੇਰੇ ਉਸ ਦੀ ਮੌਤ ਹੋ ਗਈ।