ਪ੍ਰਸਿੱਧ ਚਿੰਤਕ ਪ੍ਰੋ. ਕੁਲਦੀਪ ਸਿੰਘ ਧੀਰ ਸਵਰਗਵਾਸ

ਪਟਿਆਲਾ , 17 ਅਕਤੂਬਰ (ਨਿਊਜ਼ ਪੰਜਾਬ)- ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਬਕਾ ਡੀਨ ਅਕਾਦਮਿਕ ਮਾਮਲੇ ਤੇ ਸਾਬਕਾ ਮੁਖੀ ਪੰਜਾਬੀ ਵਿਭਾਗ ਪ੍ਰੋ. ਕੁਲਦੀਪ ਸਿੰਘ ਧੀਰ (77 ਸਾਲ) ਸਦੀਵੀ ਵਿਛੋੜਾ ਦੇ ਗਏ ਹਨ। 1943 ‘ਚ ਜਨਮੇ ਉੱਘੇ ਸਾਹਿਤ ਚਿੰਤਕ ਤੇ ਵਿਗਿਆਨਕ ਲੇਖਕ ਪ੍ਰੋ. ਧੀਰ ਅੱਜ-ਕੱਲ੍ਹ ਪੰਜਾਬੀ ਦੇ ਪ੍ਰਸਿੱਧ ਅਖਬਾਰਾਂ ‘ਚ ਵੱਖ-ਵੱਖ ਵਿਸ਼ਿਆਂ ‘ਤੇ ਲੇਖ ਲਿਖਣ ‘ਚ ਸਰਗਰਮ ਸਨ। ਪ੍ਰੋ. ਰਾਜਿੰਦਰਪਾਲ ਸਿੰਘ ਬਰਾੜ ਅਨੁਸਾਰ ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਬਾਅਦ ਦੁਪਹਿਰ 12 ਵਜੇ ਬੀਰ ਜੀ ਦੀਆਂ ਮੜ੍ਹੀਆਂ ਪਟਿਆਲਾ ਵਿਖੇ ਕੀਤਾ ਜਾਵੇਗਾ। ਪ੍ਰੋ. ਸ਼ਤੀਸ਼ ਕੁਮਾਰ ਵਰਮਾ ਖੋਜ ਪਰਿਵਾਰ ਵੱਲੋਂ ਉਨ੍ਹਾਂ ਦੀ ਮੌਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ।