ਕੇਂਦਰ ਸਰਕਾਰ ਦਾ ਦਾਹਵਾ – ਦਿੱਲੀ ਵਿੱਚ 95% ਪ੍ਰਦੂਸ਼ਣ ਪੰਜਾਬ ਦੀ ਪਰਾਲੀ ਕਾਰਨ ਨਹੀਂ-ਪਰਾਲੀ ਸਾੜਨ ਦਾ ਹਵਾ ਦੇ ਪ੍ਰਦੂਸ਼ਣ ਵਿੱਚ 4% ਦਾ ਯੋਗਦਾਨ
ਦਿੱਲੀ ਵਿੱਚ 95 ਫੀਸਦ ਹਵਾ ਪ੍ਰਦੂਸ਼ਣ ਸਥਾਨਕ ਕਾਰਣਾ ਕਰਕੇ ਹੈ, ਅੱਜ ਦੇ ਦਿਨ ਤੱਕ ਕੇਵਲ 4% ਪਰਾਲੀ ਸਾੜਨ ਕਾਰਣ ਹੈ : ਸ਼੍ਰੀ ਪ੍ਰਕਾਸ਼ ਜਾਵਡੇਕਰ
ਕੇਂਦਰ ਵੱਲੋਂ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੀਆਂ 50 ਟੀਮਾਂ ਦਿੱਲੀ ਅਤੇ ਐੱਨ ਸੀ ਆਰ ਕਸਬਿਆਂ ਵਿੱਚ ਜ਼ਮੀਨੀ ਜਾਣਕਾਰੀ ਲੈਣ ਲਈ ਤਾਇਨਾਤ ਕੀਤੀਆਂ ਗਈਆਂ ਹਨ
https://static.pib.gov.in/WriteReadData/userfiles/image/01RINN.jpg
ਸ਼੍ਰੀ ਜਾਵਡੇਕਰ ਨੇ ਕਿਹਾ ਕਿ ਸ਼ਹਿਰ ਵਿੱਚ 95% ਪ੍ਰਦੂਸ਼ਣ ਸਥਾਨਕ ਕਾਰਨਾਂ ਜਿਵੇਂ ਧੂੜ , ਨਿਰਮਾਣ ਕਾਰਜ ਅਤੇ ਕੂੜਾ ਕਰਕਟ ਤੇ ਰਹਿੰਦ ਖੂੰਦ ਬਾਲ੍ਹਣ ਕਰਕੇ ਹੈ ਅਤੇ ਅੱਜ ਦੀ ਤਰੀਕ ਵਿੱਚ ਪਰਾਲੀ ਸਾੜਨ ਦਾ ਹਵਾ ਦੇ ਪ੍ਰਦੂਸ਼ਣ ਵਿੱਚ 4% ਦਾ ਯੋਗਦਾਨ ਹੈ ।
https://twitter.com/i/status/1316621241772503040
ਮੌਕੇ ਤੋਂ ਮੁੱਖ ਹਵਾ ਪ੍ਰਦੂਸ਼ਣ ਸਰੋਤਾਂ ਜਿਵੇਂ ਮੁੱਖ ਨਿਰਮਾਣ ਕਾਰਜ ਬਿਨਾਂ ਉਚਿਤ ਕੰਟਰੋਲ ਉਪਾਵਾਂ ਤੋਂ , ਕੂੜੇ ਨੂੰ ਡੰਪ ਕਰਨ ਅਤੇ ਨਿਰਮਾਣ ਕਾਰਜ ਦੇ ਸੜਕਾਂ ਦੇ ਆਸੇ ਪਾਸੇ ਅਤੇ ਖੁੱਲ੍ਹੇ ਪਲਾਟਾਂ ਵਿੱਚ ਖਿਲਰਿਆ ਕਚਰਾ , ਕੱਚੀਆਂ ਸੜਕਾਂ ਅਤੇ ਖੁੱਲ੍ਹੇ ਵਿੱਚ ਕੂੜੇ ਅਤੇ ਉਦਯੋਗਿਕ ਰਹਿੰਦ ਖੂੰਦ ਨੂੰ ਸਾੜਨਾ ਆਦਿ ਬਾਰੇ ਇਹ ਟੀਮਾਂ ਸਮੀਰ ਐਪ ਵਰਤ ਕੇ ਰਿਪੋਰਟਾਂ ਭੇਜਣਗੀਆਂ । ਇਹ ਟੀਮਾਂ ਦਿੱਲੀ ਅਤੇ ਐੱਨ ਸੀ ਆਰ ਦੇ ਕਸਬਿਆਂ — ਉੱਤਰ ਪ੍ਰਦੇਸ਼ ਦੇ ਨੋਇਡਾ , ਗਾਜ਼ੀਆਬਾਦ , ਮੇਰਠ ਅਤੇ ਹਰਿਆਣਾ ਦੇ ਫਰੀਦਾਬਾਦ , ਬੱਲਭਗੜ੍ਹ , ਝੱਜਰ , ਪਾਣੀਪਤ ਅਤੇ ਸੋਨੀਪਤ ਅਤੇ ਰਾਜਸਥਾਨ ਦੇ ਭਿਵੱਡੀ , ਅਲਵਰ , ਭਰਤਪੁਰ ਦਾ ਦੌਰਾ ਕਰਨਗੀਆਂ । ਇਹ ਟੀਮਾਂ ਵਿਸ਼ੇਸ਼ ਤੌਰ ਤੇ ਉਹਨਾਂ ਹਾਟ ਸਪਾਟ ਤੇ ਧਿਆਨ ਕੇਂਦਰਿਤ ਕਰਨਗੀਆਂ ਜਿਹਨਾਂ ਵਿੱਚ ਸਮੱਸਿਆ ਬਹੁਤ ਜਿ਼ਆਦਾ ਹੈ ।
ਫੌਰੀ ਕਾਰਵਾਈ ਲਈ ਆਟੋਮੇਟੇਡ ਸਿਸਟਮ ਰਾਹੀਂ ਪ੍ਰਦੂਸਿ਼ਤ ਕਾਰਵਾਈਆਂ ਦੀ ਜਾਣਕਾਰੀ ਸੰਬੰਧਿਤ ਏਜੰਸੀਆਂ ਨਾਲ ਸਾਂਝੀ ਕੀਤੀ ਜਾਵੇਗੀ । ਇਸ ਦਾ ਵਿਸਥਾਰ ਸੂਬਾ ਸਰਕਾਰਾਂ ਨਾਲ ਵੀ ਸਾਂਝਾ ਕੀਤਾ ਜਾਵੇਗਾ । ਇਸ ਨਾਲ ਸੰਬੰਧਿਤ ਏਜੰਸੀਆਂ ਵੱਲੋਂ ਸਮੇਂ ਸਿਰ ਕਾਰਵਾਈ ਅਤੇ ਉਚਿਤ ਪੱਧਰਾਂ ਤੇ ਮੌਨੀਟਰਿੰਗ ਕਰਨ ਵਿੱਚ ਮਦਦ ਮਿਲੇਗੀ ।
ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਹੈੱਡਕੁਆਟਰ ਵਿੱਚ ਇੱਕ ਕੇਂਦਰੀ ਕੰਟਰੋਲ ਰੂਮ ਘੰਟੇ ਘੰਟੇ ਦੇ ਅਧਾਰ ਤੇ ਪ੍ਰਦੂਸ਼ਣ ਪੱਧਰਾਂ ਨੂੰ ਟਰੈਕ ਕਰਨ ਲਈ ਕੰਮ ਕਰ ਰਿਹਾ ਹੈ ਅਤੇ ਇਹ ਸੂਬਾ ਏਜੰਸੀਆਂ ਨਾਲ ਤਾਲਮੇਲ ਵੀ ਕਰ ਰਿਹਾ ਹੈ । ਇਸ ਤੋਂ ਇਲਾਵਾ ਜਿ਼ਲ੍ਹਾ ਪੱਧਰ ਤੇ ਟੀਮਾਂ ਨਾਲ ਬੇਹਤਰ ਪ੍ਰਬੰਧ ਅਤੇ ਤਾਲਮੇਲ ਲਈ ਨੋਡਲ ਅਫ਼ਸਰ ਨਿਯੁਕਤ ਕੀਤੇ ਗਏ ਹਨ ।
ਸਰਦੀਆਂ ਦੇ ਮੌਸਮ ਵਿੱਚ ਹਵਾ ਗੁਣਵਤਾ ਦਿੱਲੀ ਅਤੇ ਐੱਨ ਸੀ ਆਰ ਖੇਤਰ ਵਿੱਚ ਇੱਕ ਮੁੱਖ ਵਾਤਾਵਰਣ ਚਿੰਤਾ ਹੈ । ਪਿਛਲੇ ਪੰਜ ਸਾਲਾਂ ਤੋਂ ਖੇਤਰ ਵਿੱਚ ਹਵਾ ਗੁਣਵਤਾ ਪ੍ਰਬੰਧ ਲਈ ਵੱਖ ਵੱਖ ਯਤਨ ਕੀਤੇ ਜਾ ਰਹੇ ਹਨ । ਭਾਵੇਂ ਸਾਲ ਦਰ ਸਾਲ ਹੌਲੀ ਹੌਲੀ ਹਵਾ ਗੁਣਵਤਾ ਵਿੱਚ ਸੁਧਾਰ ਦੇਖਿਆ ਗਿਆ ਹੈ ਪਰ ਬਹੁਤ ਕੁਝ ਕਰਨਾ ਅਜੇ ਬਾਕੀ ਹੈ ।