ਕੋਰੋਨਾ ਵਾਇਰਸ ਨੂੰ ਪੰਜਾਬ ਵਿੱਚ ਮਹਾਂਮਾਰੀ ਨਹੀਂ ਐਲਾਨਿਆ, ਸੂਬਾ ਸਰਕਾਰ ਨੇ ਕੀਤਾ ਸਪੱਸ਼ਟ CORONAVIRUS NOT DECLARED EPIDEMIC IN PUNJAB, CLARIFIES STATE GOVT

·  • ‘ਦਿ ਐਪੀਡੈਮਿਕ ਡਿਜੀਜ਼ ਐਕਟ 1897’ ਤਹਿਤ ਸਿਰਫ ਸਲਾਹਕਾਰੀ ਨੋਟੀਫਿਕੇਸ਼ਨ ਜਾਰੀ ਕੀਤਾ
ਚੰਡੀਗੜ•, 6 ਮਾਰਚ  ( ਨਿਊਜ਼ ਪੰਜਾਬ )-
ਪੰਜਾਬ ਸਰਕਾਰ ਨੇ ਸ਼ੁੱਕਰਵਾਰ ਰਾਤ ਨੂੰ ਇਹ ਸਪੱਸ਼ਟ ਕੀਤਾ ਕਿ ਕੋਰੋਨਾ ਵਾਇਰਸ ਨੂੰ ਸੂਬੇ ਵਿੱਚ ਮਹਾਂਮਾਰੀ ਨਹੀਂ ਐਲਾਨਿਆ ਹੈ ਅਤੇ ਸਿਹਤ ਵਿਭਾਗ ਨੇ ‘ਦਿ ਐਪੀਡੈਮਿਕ ਡਿਜੀਜ਼ ਐਕਟ (ਮਹਾਂਮਾਰੀ ਬਿਮਾਰੀ ਕਾਨੂੰਨ) 1897’ ਤਹਿਤ ਸਿਰਫ ਇਹਤਿਹਾਤ ਵਜੋਂ ਸਾਵਧਾਨੀ ਸਲਾਹਕਾਰੀ ਜਾਰੀ ਕੀਤੀ ਹੈ ਜੋ ਕਿਸੇ ਵੀ ਖਤਰਨਾਕ ਮਹਾਂਮਾਰੀ ਨੂੰ ਰੋਕਣ ਜਾਂ ਇਸ ਦੇ ਫੈਲਣ ਤੋਂ ਰੋਕਣ ਲਈ ਵਿਸ਼ੇਸ਼ ਉਪਾਵਾਂ ਦੀ ਵਿਵਸਥਾ ਕਰਦੀ ਹੈ।
ਸਰਕਾਰੀ ਬੁਲਾਰੇ ਨੇ ਇਹ ਸਪੱਸ਼ਟ ਕੀਤਾ ਹੈ ਕਿ ਵਿਭਾਗ ਵੱਲੋਂ ਪਹਿਲਾ ਜਾਰੀ ਪ੍ਰੈਸ ਰਿਲੀਜ਼ ਵਿੱਚ ਅਣਜਾਨੇ ਵਿੱਚ ਕੋਵਿਡ-2019 ਨੂੰ ਮਹਾਂਮਾਰੀ ਦੱਸਿਆ ਗਿਆ। ਉਨ•ਾਂ ਕਿਹਾ ਕਿ ਸੂਬੇ ਵਿੱਚ ਕੋਈ ਵੀ ਮਹਾਂਮਾਰੀ ਨਹੀਂ ਹੈ।
ਉਨ•ਾਂ ਕਿਹਾ ਕਿ ਵਿਭਾਗ ਵੱਲੋਂ ਉਕਤ ਐਕਟ ਤਹਿਤ ਕੋਰੋਨਾ ਵਾਇਰਸ ਦੇ ਖਤਰੇ ਦਾ ਮੁਕਾਬਲਾ ਕਰਨ ਲਈ ਇਕ ਅਸਥਾਈ ਨਿਯਮ ਵਜੋਂ ਸਲਾਹਕਾਰੀ ਜਾਰੀ ਕੀਤੀ ਹੈ। ਬੁਲਾਰੇ ਨੇ ਕਿਹਾ ਕਿ ਫਿਲਹਾਲ ਘਬਰਾਹਟ ਦੀ ਕੋਈ ਗੱਲ ਨਹੀਂ ਹੈ ਅਤੇ ਸਥਿਤੀ ਪੂਰੀ ਤਰ•ਾਂ ਕਾਬੂ ਹੇਠ ਹੈ।
ਬੁਲਾਰੇ ਨੇ ਦੱਸਿਆ ਕਿ ਹੁਣ ਤੱਕ ਇਟਲੀ ਤੋਂ ਹੁਸ਼ਿਆਰਪੁਰ ਆਏ ਤਿੰਨ ਵਿਅਕਤੀਆਂ ਵਿੱਚੋਂ ਦੋ ਵਿਅਕਤੀ ਜੋ ਸਰਕਾਰੀ ਮੈਡੀਕਲ ਕਾਲਜ ਹਸਪਤਾਲ ਅੰਮ੍ਰਿਤਸਰ ਵਿਖੇ ਦਾਖਲ ਹਨ, ਦੇ ਨਮੂਨੇ ਏਮਜ਼ ਦਿੱਲੀ ਦੀਆਂ ਮੁੱਢਲੀਆਂ ਰਿਪੋਰਟਾਂ ਵਿੱਚ ਪਾਜ਼ੇਟਿਵ ਪਾਏ ਹਏ ਹਨ। ਉਨ•ਾਂ ਦੇ ਐਨ.ਆਈ.ਵੀ. ਪੁਣੇ ਵਿੱਚ ਭੇਜੇ ਸੈਂਪਲ ਦੀਆਂ ਅੰਤਿਮ ਰਿਪੋਰਟਾਂ ਦੀ ਹਾਲੇ ਉਡੀਕ ਹੈ।
ਬੁਲਾਰੇ ਨੇ ਸਪੱਸ਼ਟ ਕੀਤਾ ਕਿ ਇਹ ਸਲਾਹਕਾਰੀ ਨੋਟੀਫਿਕੇਸ਼ਨ ਜਿਸ ਵਿੱਚ ਰੋਕਥਾਮ ਅਤੇ ਸਾਵਧਾਨੀ ਦੀ ਸੂਚੀ ਹੈ, ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਇਹ ਯਕੀਨੀ ਬਣਾਉਣ ਕਿ ਸੂਬੇ ਵਿੱਚ ਬਿਮਾਰੀ ਨਾ ਫੈਲੇ, ਦੇ ਫੈਸਲਿਆਂ ਅਨੁਸਾਰ ਜਾਰੀ ਕੀਤਾ ਗਿਆ ਸੀ। ਸਰਕਾਰ ਨੇ ਇਸ ਬਿਮਾਰੀ ਨੂੰ ਮਹਾਂਮਾਰੀ ਵਜੋਂ ਐਲਾਨ ਕਰਨ ਦਾ ਕੋਈ ਫੈਸਲਾ ਨਹੀਂ ਕੀਤਾ।
ਬੁਲਾਰੇ ਅਨੁਸਾਰ ‘ਦਿ ਐਪੀਡੈਮਿਕ ਡਿਜੀਜ਼ ਐਕਟ 1897’ ਤਹਿਤ ਸਰਕਾਰ ਨੇ ਜੋ ਕੁਝ ਕੀਤਾ ਸੀ ਉਹ ਸਭ ਕੁਝ ਇਹਤਿਆਤ ਵਜੋਂ ਕੀਤੀਆਂ ਪਹਿਲਕਦਮੀਆਂ ਤਹਿਤ ਸੀ ਜਿਸ ਵਿੱਚ ਸ਼ੱਕੀ ਮਰੀਜ਼ਾਂ ਦੀ ਪੜਤਾਲ, ਦੇਸ਼/ਖੇਤਰ ਦੀ ਯਾਤਰਾ ਦੇ ਮਾਮਲੇ ਵਿੱਚ ਯਾਤਰਾ ਦੇ ਇਤਿਹਾਸ ਦੀ ਰਿਕਾਰਡਿੰਗ ਸ਼ਾਮਲ ਹੈ ਜਿੱਥੇ ਕੋਵਿਡ-19 ਰਿਪੋਰਟ ਹੋਇਆ ਹੈ। ਅਜਿਹੇ ਪਿਛੋਕੜ ਵਾਲੇ ਵਿਅਕਤੀ ਨੂੰ 14 ਦਿਨ ਘਰ ਵਿੱਚ ਇਕੱਲਿਆ ਰੱਖਣਾ ਜ਼ਰੂਰੀ ਹੈ। ਸਲਾਹਕਾਰੀ ਅਨੁਸਾਰ ਇਸ ਤਰ•ਾਂ ਦੇ ਪਿਛੋਕੜ ਵਾਲੇ ਵਿਅਕਤੀ ਜਿਸ ਵਿੱਚ ਪਿਛਲੇ 14 ਦਿਨਾਂ ਵਿੱਚ ਕੋਵਿਡ-19 ਦੇ ਲੱਛਣ ਪਾਏ ਗਏ ਹੋਣ, ਨੂੰ ਪ੍ਰੋਟੋਕਲ ਅਨੁਸਾਰ ਹਸਪਤਾਲ ਵਿੱਚ ਵੱਖਰਾ ਰੱਖਿਆ ਜਾਵੇ ਅਤੇ ਪ੍ਰੋਟੋਕਲ ਅਨੁਸਾਰ ਕੋਵਿਡ-19 ਦੇ ਟੈਸਟ ਕੀਤੇ ਜਾਣ।

  SAYS ONLY ADVISORY NOTIFICATION ISSUED UNDER `THE EPIDEMIC DISEASES ACT 1897’


Chandigarh, March 6: ( News Punjab ) The Punjab Government on Friday night clarified that the Coronavirus had not been declared an epidemic in the state and the Health Department had merely issued a precautionary advisory under The Epidemic Diseases Act, 1897, which provides for special measures to prevent outbreak or spread of any dangerous epidemic disease.

Clarifying that the press release issued by the Department on the issue earlier had inadvertently described CONVID-2019 as an epidemic disease, an official spokesperson said later that there was absolutely no ‘epidemic’ of the disease in the state.

The Department had issued an advisory under the said Act only as a `temporary regulation’ to combat the threat of the Coronavirus, said the spokesperson, adding that there was no cause for panic at present and the situation was totally under control.

As of now, samples of two of the three persons who came from Italy to Hoshiarpur had been admitted in GMCH Amritsar after they tested positive in preliminary report of AIIMS, Delhi. The final reports were awaited from NIV, Pune, where the samples had been sent, said the spokesperson.

The spokesperson made it clear that while the advisory notification, listing the preventive and precautionary measures, was issued in line with the decisions taken by Chief Minister Captain Amarinder Singh to ensure that the disease does not spread in the state, the Government had not taken any decision to declare the disease an epidemic.

According to the spokesperson, under The Epidemic Diseases Act, 1897, all that the government had done was to take a series of preventive initiatives, including screening of suspected cases, recording of travel history in case of travel to country/area where COVID-19 has been reported, and 14-day home quarantine of person with such history found asymptomatic. If the person with such travel history, in the past 14 days, is, however, found to be symptomatic as per case definition of COVID-19, he/she must be isolated in a hospital as per protocol and will be tested for COVID-19 as per protocol, according to the advisory.