ਸ਼ਹੀਦ ਪੁਲਿਸ ਜਵਾਨਾਂ ਦੀ ਯਾਦ ’ਚ ਜ਼ਿਲਾ ਪੁਲਿਸ ਹੈੱਡਕੁਆਰਟਰ ਵਿਖੇ ਕੀਤੀ ਦੀਪਮਾਲਾ

ਨਵਾਂਸ਼ਹਿਰ, 16 ਅਕਤੂਬਰ (ਨਿਊਜ਼ ਪੰਜਾਬ)-  ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਪੁਲਿਸ ਵੱਲੋਂ ਦੇਸ਼ ਦੀ ਰੱਖਿਆ ਲਈ ਸ਼ਹੀਦ ਹੋਏ ਪੁਲਿਸ ਜਵਾਨਾਂ ਦੀ ਲਾਸਾਨੀ ਸ਼ਹਾਦਤ ਨੂੰ ਯਾਦ ਕਰਦਿਆਂ 15 ਤੋਂ 21 ਅਕਤੂਬਰ ਤੱਕ ਸ਼ਹੀਦੀ ਦਿਵਸ ਹਫ਼ਤਾ ਮਨਾਇਆ ਜਾ ਰਿਹਾ ਹੈ। ਇਸੇ ਤਹਿਤ ਬੀਤੀ ਰਾਤ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਪੁਲਿਸ ਵੱਲੋਂ ਸ਼ਹੀਦ ਜਵਾਨਾਂ ਨੂੰ ਸ਼ਰਧਾਂਜਲੀ ਵਜੋਂ ਜ਼ਿਲਾ ਪੁਲਿਸ ਹੈੱਡਕੁਆਰਟਰ ਵਿਖੇ ਦੀਪਮਾਲਾ ਕਰ ਕੇ ਫੁੱਲ ਮਾਲਾ ਅਰਪਿਤ ਕੀਤੀ ਗਈ। ਇਸ ਮੌਕੇ ਐਸ. ਪੀ ਹੈੱਡਕੁਆਰਟਰ ਮਨਵਿੰਦਰ ਬੀਰ ਸਿੰਘ ਅਤੇ ਡੀ. ਐਸ. ਪੀ ਹੈੱਡਕੁਆਰਟਰ ਨਵਦੀਪ ਕੌਰ ਗਿੱਲ ਦੀ ਅਗਵਾਈ ਵਿਚ ਦੀਪ ਜਲਾ ਕੇ ਸ਼ਹੀਦ ਜਵਾਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ।  ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲਾ ਪੁਲਿਸ ਮੁਖੀ ਸ੍ਰੀਮਤੀ ਅਲਕਾ ਮੀਨਾ ਨੇ ਦੱਸਿਆ ਕਿ ਜ਼ਿਲੇ ਦੇ ਸ਼ਹੀਦ ਜਵਾਨਾਂ ’ਚ ਸ਼ਹੀਦ ਇੰਸਪੈਕਟਰ ਹਰਜੀਤ ਸਿੰਘ ਨੰ:1/ਜੇ ਵਾਸੀ ਲੋਹਟਾ ਥਾਣਾ ਸਦਰ ਬਲਾਚੌਰ, ਸ਼ਹੀਦ ਐਸ.ਆਈ. ਪ੍ਰੇਮ ਚੰਦ ਨੰ:75/235 ਪੀ.ਏ.ਪੀ, ਵਾਸੀ ਬਣਾਂ, ਥਾਣਾ ਕਾਠਗੜ, ਸ਼ਹੀਦ ਏ.ਐਸ.ਆਈ. ਪ੍ਰਕਾਸ਼ ਚੰਦ 242/ਆਰ ਵਾਸੀ ਰੈਲ ਮਾਜਰਾ, ਥਾਣਾ ਕਾਠਗੜ, ਸ਼ਹੀਦ ਏ.ਐਸ.ਆਈ ਰਾਮ ਸਰੂਪ ਨੰ:12/ਲੁਧਿਆਣਾ, ਵਾਸੀ ਟੋਰੋਵਾਲ, ਥਾਣਾ ਪੋਜੇਵਾਲ, ਸ਼ਹੀਦ ਏ.ਐਸ.ਆਈ. ਅਵਤਾਰ ਸਿੰਘ ਨੰ:563/ਜਲੰਧਰ, ਵਾਸੀ ਮਕਾਨ ਨੰ:13/290 ਗਾਂਧੀ ਨਗਰ ਬੰਗਾ, ਥਾਣਾ ਸਿਟੀ ਬੰਗਾ, ਸ਼ਹੀਦ ਐਸ.ਆਈ. ਹਰਦਿਆਲ ਸਿੰਘ ਨੰ:232/ਜੇ, ਵਾਸੀ ਚੱਕਦਾਨਾ, ਥਾਣਾ ਔੜ, ਸ਼ਹੀਦ ਐਸ.ਆਈ. ਗਿਆਨ ਚੰਦ ਨੰ:476/ਜੇ., ਵਾਸੀ ਮੁਹੱਲਾ ਦੀਵਾਨੀਆਂ, ਥਾਣਾ ਰਾਹੋ, ਸ਼ਹੀਦ ਸੀ-2 ਹੁਸਨ ਲਾਲ ਨੰ:838/ਹੁਸ਼ਿਆਰਪੁਰ, ਵਾਸੀ ਚਾਂਦਪੁਰ ਰੜਕੀ, ਥਾਣਾ ਪੋਜੇਵਾਲ, ਸ਼ਹੀਦ ਸਿਪਾਹੀ ਜਗਦੀਸ਼ ਸਿੰਘ ਨੰ:226/ਇੰਟੈਲੀਜੈਸ, ਵਾਸੀ ਲੋਹਟਾਂ ਥਾਣਾ ਬਲਾਚੌਰ, ਸ਼ਹੀਦ ਸਿਪਾਹੀ ਕੇਵਲ ਸਿੰਘ ਨੰ:783/ਕਪੂਰਥਲਾ, ਵਾਸੀ ਰੱਕੜਾ ਢਾਹਾਂ, ਥਾਣਾ ਬਲਾਚੌਰ, ਸ਼ਹੀਦ ਮੁੱਖ ਸਿਪਾਹੀ ਬਲਦੇਵ ਸਿੰਘ ਨੰ:851/ਰੋਪੜ ਵਾਸੀ ਰੈਲ ਮਾਜਰਾ, ਥਾਣਾ ਕਾਠਗੜ, ਸ਼ਹੀਦ ਸਿਪਾਹੀ ਰੋਸ਼ਨ ਲਾਲ ਨੰ:225/ਰੋਪੜ, ਵਾਸੀ ਥਾਨਵਾਲਾ, ਥਾਣਾ ਕਾਠਗੜ,ਸ਼ਹੀਦ ਮੁੱਖ ਸਿਪਾਹੀ ਰਾਮਜੀ ਦਾਸ ਨੰ: 560/ਰੋਪੜ, ਵਾਸੀ ਬਾਗੋਵਾਲ, ਥਾਣਾ ਕਾਠਗੜ, ਸ਼ਹੀਦ ਮੁੱਖ ਸਿਪਾਹੀ ਜਸਪਾਲ ਸਿੰਘ ਨੰ: 1063/ਰੋਪੜ, ਵਾਸੀ ਝੰਡੂ ਪੁਰ, ਥਾਣਾ ਪੋਜੇਵਾਲ, ਸ਼ਹੀਦ ਸਿਪਾਹੀ ਪਰਮਜੀਤ ਸਿੰਘ ਨੰ:1415/ਰੋਪੜ, ਵਾਸੀ ਚੰਨਿਆਣੀ ਖੁਰਦ, ਥਾਣਾ ਪੋਜੇਵਾਲ, ਸ਼ਹੀਦ ਮੁੱਖ ਸਿਪਾਹੀ ਪ੍ਰਵੀਨ ਕੁਮਾਰ ਨੰ:1026/ਆਰ,ਵਾਸੀ ਕਿ੍ਰਸ਼ਨ ਨਗਰ, ਵਾਰਡ ਨੰ: 2 ਬੰਗਾ, ਥਾਣਾ ਸਿਟੀ ਬੰਗਾ,  ਸ਼ਹੀਦ ਸਿਪਾਹੀ ਗੁਦਾਵਰ ਰਾਮ ਨੰ:4587/ਮਜੀਠਾ, ਵਾਸੀ ਘੁੰਮਣਾ ਥਾਣਾ ਬਹਿਰਾਮ, ਸ਼ਹੀਦ ਸਿਪਾਹੀ ਕੇਵਲ ਕਿ੍ਰਸ਼ਨ ਨੰ:1855/ਜਲੰਧਰ, ਵਾਸੀ ਸਕੋਹਪੁਰ, ਥਾਣਾ ਸਦਰ ਬੰਗਾ, ਸ਼ਹੀਦ ਮੁੱਖ ਸਿਪਾਹੀ ਕਰਮ ਚੰਦ ਨੰ:1762/ਜਲੰਧਰ, ਵਾਸੀ ਜੱਬੋਵਾਲ ਥਾਣਾ ਸਦਰ ਨਵਾਂਸ਼ਹਿਰ, ਸ਼ਹੀਦ ਸਿਪਾਹੀ ਸਦਾ ਰਾਮ ਨੰ: 2873/ਜਲੰਧਰ, ਵਾਸੀ ਬੀਰੋਵਾਲ, ਥਾਣਾ ਸਦਰ ਨਵਾਂਸ਼ਹਿਰ, ਸ਼ਹੀਦ ਸਿਪਾਹੀ ਜਸਵੀਰ ਰਾਮ ਨੰ: 1286/ਰੋਪੜ ਵਾਸੀ ਸਲੋਹ, ਥਾਣਾ ਸਿਟੀ ਨਵਾਂਸ਼ਹਿਰ, ਸ਼ਹੀਦ ਪੀ.ਐਚ.ਜੀ. ਅਜੀਤ ਸਿੰਘ ਨੰਬਰ 26673, ਵਾਸੀ ਨਿਆਣਾ ਬੇਟ , ਥਾਣਾ ਬਲਾਚੌਰ, ਸ਼ਹੀਦ ਪੀ.ਐਚ.ਜੀ. ਸੁਸ਼ੀਲ ਕੁਮਾਰ ਨੰ: 14165, ਵਾਸੀ ਸੰਧਵਾ, ਥਾਣਾ ਬਹਿਰਾਮ, ਸ਼ਹੀਦ ਪੀ.ਐਚ.ਜੀ. ਅਵਤਾਰ ਸਿੰਘ ਨੰ: 27179, ਵਾਸੀ ਭਰੋ ਮਜਾਰਾ, ਥਾਣਾ ਸਦਰ ਬੰਗਾ, ਸ਼ਹੀਦ ਪੀ.ਐਚ.ਜੀ ਅਮਰਜੀਤ ਸਿੰਘ ਵਾਸੀ ਬਾਹੜ ਮਜਾਰਾ ਥਾਣਾ ਬਹਿਰਾਮ, ਸ਼ਹੀਦ ਪੀ.ਐਚ.ਜੀ ਧਿਆਨ ਸਿੰਘ ਨੰ: 14637 ਵਾਸੀ ਬੁਰਜ ਟਹਿਲ ਦਾਸ ਥਾਣਾ ਰਾਹੋ, ਸ਼ਹੀਦ ਪੀ.ਐਚ.ਜੀ. ਸੋਮ ਨਾਥ ਨੰ: 27936, ਵਾਸੀ ਉਟਾਲ, ਡਾਕਖਾਨਾ ਜਾਡਲਾ, ਥਾਣਾ ਸਦਰ ਨਵਾਂਸ਼ਹਿਰ ਅਤੇ ਸ਼ਹੀਦ ਐਸ.ਪੀ.ਓ. ਦਿਲਬਾਗ ਸਿੰਘ, ਵਾਸੀ ਪਿੰਡ ਮੌਜੋਵਾਲ ਮਜਾਰਾ, ਥਾਣਾ ਤੇ ਤਹਿਸੀਲ ਬਲਾਚੌਰ ਦੇ ਨਾਮ ਜ਼ਿਕਰਯੋਗ ਹਨ। ਉਨਾਂ ਦੱਸਿਆ ਕਿ ਇਨਾਂ ਸ਼ਹੀਦ ਜਵਾਨਾਂ ਨੂੰ ਸ਼ਰਧਾਂਜਲੀ ਦੇਣ ਲਈ 21 ਅਕਤੂਬਰ ਨੂੰ ਜ਼ਿਲਾ ਪੱਧਰੀ ਯਾਦਗਾਰੀ ਦਿਵਸ ਸਮਾਰੋਹ ਕਰਵਾਇਆ ਜਾਵੇਗਾ।