ਰੂੰ ਪਿੰਜਣ ਵਾਲੀ ਦੁਕਾਨ ਨੂੰ ਲੱਗੀ ਭਿਆਨਕ ਅੱਗ, ਭਾਰੀ ਨੁਕਸਾਨ ਦਾ ਖ਼ਦਸ਼ਾ

ਗੋਨਿਆਣਾ (ਬਠਿੰਡਾ), 16 ਅਕਤੂਬਰ (ਨਿਊਜ਼ ਪੰਜਾਬ) – ਅੱਜ ਬਾਅਦ ਦੁਪਹਿਰ ਸਥਾਨਕ ਮਾਲ ਰੋਡ ‘ਤੇ ਇਕ ਰੂੰ ਪਿੰਜਣ ਵਾਲੀ ਦੁਕਾਨ ਵਿਚ ਸ਼ਾਟ ਸਰਕਟ ਨਾਲ ਅੱਗ ਲੱਗਣ ਨਾਲ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ। ਸੂਤਰਾਂ ਅਨੁਸਾਰ ਪਵਨ ਕੁਮਾਰ ਪੁੱਤਰ ਮਥਰਾ ਦਾਸ ਦੀ ਸਥਾਨਕ ਮਾਲ ਰੋਡ ‘ਤੇ ਰੂੰ ਵਾਲਾ ਪੇਂਜਾ ਅਤੇ ਆਟੇ ਦੀ ਚੱਕੀ ਦੀ ਦੁਕਾਨ ਹੈ, ਦੇ ਵਿਚ ਸ਼ਾਟ ਸਰਕਟ ਨਾਲ ਅਚਾਨਕ ਅੱਗ ਲੱਗ ਗਈ। ਆਸ ਪਾਸ ਦੇ ਲੋਕਾਂ ਨੂੰ ਅਤੇ ਦੁਕਾਨਦਾਰਾਂ ਨੂੰ ਅੱਗ ਲੱਗਣ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਨੇ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ। ਅੱਗ ‘ਤੇ ਕਾਬੂ ਪਾਏ ਜਾਣ ਦੇ ਯਤਨ ਜਾਰੀ ਹਨ।