ਕਿਸਾਨ ਯੂਨੀਅਨ (ਉਗਰਾਹਾਂ) ਵੱਲੋਂ ਭਾਜਪਾ ਦੇ ਜ਼ਿਲ੍ਹਾ ਪਟਿਆਲਾ ਤੋਂ ਪ੍ਰਧਾਨ ਦੀ ਕੋਠੀ ਬਾਹਰ ਚੌਥੇ ਦਿਨ ਵੀ ਧਰਨਾ ਜਾਰੀ

ਨਾਭਾ, 16 ਅਕਤੂਬਰ (ਨਿਊਜ਼ ਪੰਜਾਬ) -ਨਾਭਾ ਵਿਖੇ ਬਲਾਕ ਪ੍ਰਧਾਨ ਹਰਮੇਲ ਸਿੰਘ ਤੂੰਗਾ ਦੀ ਅਗਵਾਈ ਹੇਠ ਸੁਰਿੰਦਰ ਕੁਮਾਰ ਗਰਗ ਪ੍ਰਧਾਨ ਜ਼ਿਲ੍ਹਾ ਪਟਿਆਲਾ ਭਾਜਪਾ ਦੀ ਕੋਠੀ ਨੂੰ ਚੌਥੇ ਦਿਨ ਵੀ ਘੇਰਿਆ ਹੋਇਆ ਹੈ ਅਤੇ ਪੱਕਾ ਮੋਰਚਾ ਲਗਾ ਦਿੱਤਾ ਗਿਆ। ਹਰਮੇਲ ਸਿੰਘ ਮੁਤਾਬਕ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋ ਅਣਮਿਥੇ ਸਮੇਂ ਦਾ ਧਰਨਾ ਜ਼ਿਲ੍ਹਾ ਪਟਿਆਲਾ ਵਿਚ ਪੰਜ ਥਾਈਂ ਵੱਖ ਵੱਖ ਬਲਾਕਾਂ ਵਿਚ ਲੱਗਿਆ ਹੋਇਆ ਹੈ। ਉੱਥੇ ਹੀ, ਕਿਸਾਨਾਂ ਦੇ ਮੋਰਚਿਆਂ ‘ਚ ਵੱਡੀ ਗਿਣਤੀ ‘ਚ ਨੌਜਵਾਨ ਪਹੁੰਚ ਰਹੇ ਹਨ।