ਰਾਹੁਲ ਗਾਂਧੀ 17 ਅਕਤੂਬਰ ਨੂੰ ਪੰਜਾਬ ਦੇ ‘ਸਮਾਰਟ ਵਿਲੇਜ ਕੈਂਪੇਨ ‘ਦੀ ਵਰਚੁਅਲ ਤੌਰ ‘ਤੇ ਕਰਨਗੇ ਸ਼ੁਰੂਆਤ
ਚੰਡੀਗੜ੍ਹ, 15 ਅਕਤੂਬਰ (ਨਿਊਜ਼ ਪੰਜਾਬ)- ਕਾਂਗਰਸ ਨੇਤਾ ਰਾਹੁਲ ਗਾਂਧੀ 13000 ਤੋਂ ਵੱਧ ਪਿੰਡਾਂ ਦੇ ਸੰਪੂਰਨ ਵਿਕਾਸ ਦੇ ਅਗਲੇ ਪੜਾਅ ਲਈ ਰਾਹ ਪੱਧਰਾ ਕਰਨ ਲਈ ਸ਼ਨੀਵਾਰ ਨੂੰ ਪੰਜਾਬ ਦੀ ਸਮਾਰਟ ਵਿਲੇਜ ਮੁਹਿੰਮ ਦੇ ਦੂਜੇ ਪੜਾਅ ਨੂੰ ਹਰੀ ਝੰਡੀ ਦੇਣਗੇ । ਰਾਜ ਭਰ ਦੇ ਪਿੰਡ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਮੁਹਿੰਮ ਦੇ ਵਰਚੁਅਲ ਲਾਂਚ ‘ ਚ ਰਾਹੁਲ ਦੇ ਨਾਲ ਸ਼ਾਮਲ ਹੋਣਗੇ, ਜੋ ਰਾਜ ਦੇ 1500 ਦਿਹਾਤੀ ਸਥਾਨਾਂ ਤੋਂ ਇੱਕੋ ਸਮੇਂ ਚਲਾਈ ਜਾਵੇਗੀ।