ਅੰਮ੍ਰਿਤਸਰ ‘ਚ ਨਗਰ ਨਿਗਮ ਦੀ ਕਾਰਵਾਈ, ਤੋੜੀਆਂ ਦੋ ਦਰਜਨ ਦੇ ਕਰੀਬ ਰੇਹੜੀਆਂ

ਅੰਮ੍ਰਿਤਸਰ, 15 ਅਕਤੂਬਰ (ਨਿਊਜ਼ ਪੰਜਾਬ)- ਸਥਾਨਕ ਕ੍ਰਿਸਟਲ ਚੌਕ ਨੇੜੇ ਰੇਹੜੀ ਮਾਰਕੀਟ ‘ਚ ਅੱਜ ਨਗਰ ਨਿਗਮ ਨੇ ਕਾਰਵਾਈ ਕਰਦਿਆਂ ਦੋ ਦਰਜਨ ਦੇ ਕਰੀਬ ਰੇਹੜੀਆਂ ਨੂੰ ਤੋੜ ਦਿੱਤਾ। ਇਸ ਕਾਰਵਾਈ ਦੌਰਾਨ ਕੁਝ ਲੋਕਾਂ ਦੇ ਜ਼ਖ਼ਮੀ ਹੋਣ ਦੀ ਵੀ ਸੂਚਨਾ ਹੈ। ਨਿਗਮ ਦੀ ਇਸ ਕਾਰਵਾਈ ਦੇ ਵਿਰੋਧ ‘ਚ ਰੇਹੜੀਆਂ ਵਾਲਿਆਂ ਵਲੋਂ ਕ੍ਰਿਸਟਲ ਚੌਕ ਵਿਖੇ ਧਰਨਾ ਦਿੱਤਾ ਜਾ ਰਿਹਾ ਹੈ ਅਤੇ ਆਪਣੇ ਹੋਏ ਨੁਕਸਾਨ ਦੀ ਭਰਪਾਈ ਦੀ ਮੰਗ ਕੀਤੀ ਜਾ ਰਹੀ ਹੈ।