ਸਰਕਾਰੀ ਮੁਲਾਜ਼ਮਾਂ ਤੇ ਵਿਦੇਸ਼ ਜਾਣ ਤੇ ਰੋਕ – ਵਿਦੇਸ਼ੋਂ ਮੁੜਣ ਵਾਲੇ 14 ਦਿਨ ਰਹਿਣ ਘਰਾਂ ਵਿਚ

ਲੁਧਿਆਣਾ 6 ਮਾਰਚ , (ਰਾਜਿੰਦਰ ਸਿੰਘ – ਨਿਊਜ਼ ਪੰਜਾਬ )- ਕੋਰੋਨਾ ਵਾਇਰਸ ਦੇ ਹਵਾਈ ਅੱਡਿਆ ਅਤੇ ਪ੍ਰਭਾਵਿਤ ਦੇਸ਼ ਰਾਹੀਂ ਵਧੇਰੇ ਵਧਣ ਦੇ ਕਾਰਨ  ਮੁਲਾਜ਼ਮਾਂ ਦੀ  ਸੁਰੱਖਿਆ  ਨੂੰ ਧਿਆਨ ਵਿਚ ਰੱਖਦਿਆਂ ਪੰਜਾਬ  ਸਰਕਾਰ ਵੱਲੋਂ ਸੂਬੇ ਦੇ ਸਰਕਾਰੀ ਮੁਲਾਜ਼ਮਾਂ ਨੂੰ ਵਿਦੇਸ਼ ਜਾਣ ਲਈ ਅਤੀ ਜ਼ਰੂਰੀ ਕਾਰਨਾਂ ਨੂੰ ਛੱਡ ਕੇ ਐਕਸ ਇੰਡੀਆ ਲੀਵ ਨਾ ਦਿੱਤੇ ਜਾਣ ਦਾ ਫੈਂਸਲਾ ਕੀਤਾ ਹੈ ,ਇਸ  ਸਬੰਧੀ ਸੂਬੇ ਦੇ ਵੱਖ ਵੱਖ ਵਿਭਾਗਾਂ ਨੂੰ ਇੱਕ ਪੱਤਰ ਜਾਰੀ ਕੀਤਾ ਗਿਆ ਹੈ। ਸੂਬੇ ਦੇ ਪਰਸੋਨਲ ਵਿਭਾਗ ਵੱਲੋਂ ਜਾਰੀ ਕੀਤੇ ਗਏ ਇਸ ਪੱਤਰ ਵਿਚ ਇਹ ਵੀ ਕਿਹਾ  ਗਿਆ ਹੈ ਕਿ ਬਾਹਰਲੇ ਦੇਸ਼ ਦੀ ਯਾਤਰਾ ਤੋਂ ਵਾਪਸ ਪਰਤਣ ਵਾਲੇ ਸਰਕਾਰੀ ਕਰਮਚਾਰੀਆਂ ਨੂੰ 14 ਦਿਨ ਆਪਣੇ ਘਰ ਵਿਚ ਇਕੱਲੇ ਰਹਿਣ I