ਠੇਕੇ ‘ਚੋਂ 2 ਲੱਖ ਰੁਪਏ ਦੀ ਸ਼ਰਾਬ ਚੋਰੀ

ਜੈਤੋ, 14 ਅਕਤੂਬਰ (ਨਿਊਜ਼ ਪੰਜਾਬ)- ਜੈਤੋ-ਮੁਕਤਸਰ ਰੋਡ ‘ਤੇ ਪਸੂ ਹਸਪਤਾਲ ਦੇ ਸਾਹਮਣੇ ਸ਼ਰਾਬ ਦੇ ਠੇਕੇ ‘ਚੋਂ ਚੋਰਾਂ ਵਲੋਂ ਕਰੀਬ 2 ਲੱਖ ਰੁਪਏ ਦੀ ਸ਼ਰਾਬ  ਚੋਰੀ ਕਰਕੇ ਲੈ ਜਾਣ ਦਾ ਪਤਾ ਲੱਗਿਆ ਹੈ। ਠੇਕੇਦਾਰ ਵੀਰ ਚੰਦ ਨੇ ਦੱਸਿਆ ਹੈ ਕਿ ਅੱਜ ਸਵੇਰੇ ਚੋਰਾਂ ਵੱਲੋਂ ਸ਼ਰਾਬ ਦੇ ਠੇਕੇ ਦੇ ਸ਼ਟਰ ਦੇ ਬਾਹਰ ਲੱਗੇ 4 ਜਿੰਦਰਿਆਂ ਨੂੰ ਤੋੜਿਆ ਗਿਆ ਉਪਰੰਤ ਠੇਕੇ ਦੇ ਅੰਦਰ ਪਈ 32 ਪੇਟੀਆਂ ਸ਼ਰਾਬ ਦੀਆਂ ਚੋਰ ਚੋਰੀ ਕਰਕੇ ਲੈ ਗਏ, ਜਿਨ੍ਹਾਂ ਵਿਚ 15 ਪੇਟੀਆਂ ਅੰਗਰੇਜ਼ੀ ਅਤੇ 17 ਪੇਟੀਆਂ ਠੇਕਾ ਦੇਸੀ ਸ਼ਰਾਬ ਦੀਆਂ ਹਨ।