ਫ਼ਿਰੋਜ਼ਪੁਰ : ਕਿਸਾਨਾਂ-ਮਜ਼ਦੂਰਾਂ ਵਲੋਂ ਰੋਸ ਮਾਰਚ ਅਤੇ ਪੁਤਲਾ ਫੂਕ ਰੋਸ ਮੁਜ਼ਾਹਰਾ

ਫ਼ਿਰੋਜ਼ਪੁਰ, 13 ਅਕਤੂਬਰ (ਨਿਊਜ਼ ਪੰਜਾਬ)- ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਪ੍ਰਧਾਨ ਸਤਨਾਮ ਸਿੰਘ ਪੰਨੂੰ ਦੀ ਅਗਵਾਈ ਹੇਠ ਰੇਲਵੇ ਪਟੜੀ ਬਸਤੀ ਟੈਂਕਾਂ ਵਾਲੀ ਵਿਖੇ ਪੱਕੇ ਮੋਰਚੇ ਲਗਾ ਧਰਨਾ ਮਾਰੀ ਬੈਠੇ ਸੈਂਕੜੇ ਕਿਸਾਨਾਂ, ਮਜ਼ਦੂਰਾਂ ਅਤੇ ਬੀਬੀਆਂ ਨੇ 20ਵੇਂ ਦਿਨ ਜਿੱਥੇ ਰੋਸ ਮਾਰਚ ਕੱਢਿਆ, ਉੱਥੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਅਡਾਨੀਆਂ, ਅੰਬਾਨੀਆ ਦੇ ਪੁਤਲੇ ਫੂਕ ਭਾਰੀ ਰੋਸ ਪ੍ਰਦਰਸ਼ਨ ਕੀਤਾ। ਉਹ ਮੰਗ ਕਰ ਰਹੇ ਸਨ ਕਿ ਕਾਰਪੋਰੇਟ ਖੇਤੀ ਵਿਕਾਸ ਮਾਡਲ ਰੂਪੀ ਖੇਤੀ ਕਾਨੂੰਨਾਂ ਨੂੰ ਰੱਦ ਕਰਕੇ ਕੁਦਰਤੀ ਅਤੇ ਮਨੁੱਖੀ ਪੱਖੀ ਬਿੱਲ ਲਿਆਂਦਾ ਜਾਵੇ।