ਨਜਾਇਜ਼ ਉਸਾਰੀਆਂ ਖਿਲਾਫ ਨਿਗਮ ਦੀ ਕਾਰਵਾਈ

ਅੰਮ੍ਰਿਤਸਰ, 13 ਅਕਤੂਬਰ (ਨਿਊਜ਼ ਪੰਜਾਬ) – ਨਗਰ ਨਿਗਮ ਦੇ ਐਸ.ਟੀ.ਪੀ. ਵਿਭਾਗ ਵਲੋਂ ਨਜਾਇਜ਼ ਉਸਾਰੀਆਂ ਖਿਲਾਫ ਕਾਰਵਾਈ ਕਰਦੇ ਹੋਏ ਸਥਾਨਕ ਨਿਊ ਗੋਲਡਨ ਐਵਿਨਿਊ ਇਲਾਕੇ ਵਿਚ ਉਸਾਰੀ ਅਧੀਨ ਦੋ ਹੋਟਲਾਂ ਦਾ ਕੁੱਝ ਹਿੱਸਾ ਤੋੜ ਦਿੱਤਾ ਗਿਆ। ਬਾਕੀ ਦਾ ਹਿੱਸਾ ਹੋਟਲ ਮਾਲਕਾਂ ਵਲੋਂ ਆਪ ਤੋੜਨ ਦੇ ਕੀਤੇ ਗਏ ਵਾਅਦੇ ਤੋਂ ਬਾਅਦ ਨਿਗਮ ਦੀ ਟੀਮ ਵਾਪਸ ਪਰਤ ਗਈ।