ਉੱਤਰ ਪ੍ਰਦੇਸ਼ ਅਤੇ ਉਤਰਾਖੰਡ ਦੀਆਂ 11 ਰਾਜ ਸਭਾ ਸੀਟਾਂ ‘ਤੇ 9 ਨਵੰਬਰ ਨੂੰ ਹੋਵੇਗੀ ਵੋਟਿੰਗ

ਨਵੀਂ ਦਿੱਲੀ, 13 ਅਕਤੂਬਰ (ਨਿਊਜ਼ ਪੰਜਾਬ) : ਚੋਣ ਕਮਿਸ਼ਨ ਨੇ ਮੰਗਲਵਾਰ ਨੂੰ ਉਤਰਾਖੰਡ ਅਤੇ ਉੱਤਰ ਪ੍ਰਦੇਸ਼ ਦੀਆਂ ਰਾਜ ਸਭਾ ਦੀਆਂ 11 ਸੀਟਾਂ ਲਈ ਚੋਣ ਸ਼ਡਿਊਲ ਦਾ ਐਲਾਨ ਕਰ ਦਿੱਤਾ ਹੈ। ਸਾਰੀਆਂ ਸੀਟਾਂ ‘ਤੇ 9 ਨਵੰਬਰ ਨੂੰ ਵੋਟਾਂ ਪੈਣਗੀਆਂ। ਚੋਣ ਕਮਿਸ਼ਨ ਨੇ ਮੰਗਲਵਾਰ ਨੂੰ ਜਾਰੀ ਪ੍ਰੈਸ ਬਿਆਨ ਵਿੱਚ ਕਿਹਾ ਹੈ ਕਿ ਰਾਜ ਸਭਾ ਦੀਆਂ 11 ਸੀਟਾਂ ਮੈਂਬਰਾਂ ਦੀ ਮਿਆਦ ਪੂਰੀ ਹੋਣ ਕਾਰਨ ਨਵੰਬਰ ਵਿੱਚ ਖਾਲੀ ਹੋਣ ਜਾ ਰਹੀਆਂ ਹਨ। ਇਹ ਸੀਟਾਂ ਇਸ ਸਮੇਂ ਉਤਰਾਖੰਡ ਤੋਂ ਚੰਦਰਪਾਲ ਸਿੰਘ ਯਾਦਵ, ਜਾਵੇਦ ਅਲੀ ਖਾਨ, ਅਰੁਣ ਸਿੰਘ, ਨੀਰਜ ਸ਼ੇਖਰ, ਪੀ.ਐਲ. ਪੂਨੀਆ, ਹਰਦੀਪ ਸਿੰਘ ਪੁਰੀ, ਰਵੀ ਪ੍ਰਕਾਸ਼ ਵਰਮਾ, ਰਾਜਰਾਮ, ਰਾਮ ਗੋਪਾਲ ਯਾਦਵ, ਵੀਰ ਸਿੰਘ ਅਤੇ ਰਾਜ ਬੱਬਰ ਮੈਂਬਰ ਹਨ।