ਟਰੈਕਟਰ ਟਰਾਲਾ ਪਲਟਣ ਨਾਲ ਨੌਜਵਾਨ ਦੀ ਮੌਤ, ਦੂਜਾ ਗੰਭੀਰ ਜ਼ਖ਼ਮੀ

ਹਰੀਕੇ ਪੱਤਣ , 12 ਅਕਤੂਬਰ (ਨਿਊਜ਼ ਪੰਜਾਬ ) – ਸਥਾਨਕ ਕਸਬੇ ਤੋਂ ਥੋੜੀ ਦੂਰ ਤੇ ਸਥਿਤ ਪਿੰਡ ਧੱਤਲ ਦੇ ਨੌਜਵਾਨ ਦੀ ਟਰੈਕਟਰ ਟਰਾਲਾ ਪਲਟਣ ਕਾਰਨ ਮੌਤ ਹੋ ਜਾਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ।  ਮਿਲੀ ਜਾਣਕਾਰੀ ਅਨੁਸਾਰ ਪਿੰਡ ਧੱਤਲ ਦਾ ਗੁਰਲਾਲ ਸਿੰਘ 18 ਸਾਲ ਪੁੱਤਰ ਦਿਲਬਾਗ ਸਿੰਘ ਦਾਣਾ ਮੰਡੀ ਰੱਤਾ ਗੁੱਦਾ ਵਿਖੇ ਝੋਨਾ ਸੁੱਟ ਕੇ ਵਾਪਿਸ ਪਿੰਡ ਧੱਤਲ ਆ ਰਿਹਾ ਸੀ ਕਿ ਰਸਤੇ ‘ਚ ਸੂਏ ਨਜ਼ਦੀਕ ਸੰਤੁਲਨ ਵਿਗੜਨ ਕਾਰਨ ਟਰੈਕਟਰ ਟਰਾਲਾ ਪਲਟ ਗਿਆ ਜਿਸ ਕਾਰਨ ਗੁਰਲਾਲ ਸਿੰਘ ਅਤੇ ਉਸ ਦਾ ਦੋਸਤ ਟਰੈਕਟਰ ਥੱਲੇ ਆ ਗਏ ਜਿਨ੍ਹਾਂ ਨੂੰ ਲੋਕਾਂ ਨੇ ਟਰੈਕਟਰ ਥੱਲਿਓਂ ਕੱਢਿਆ। ਗੁਰਲਾਲ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਦੂਜਾ ਨੋਜਵਾਨ ਗੰਭੀਰ ਜ਼ਖ਼ਮੀ ਹੋ ਗਿਆ ।