ਸਰਕਾਰੀ ਕਾਰ ਨਹਿਰ ਵਿੱਚ ਡਿਗੀ – ਤਹਿਸੀਲਦਾਰ ਸਮੇਤ ਤਿੰਨ ਮੌਤਾਂ – ਰੁੜਕੀ ਵਿੱਚ ਸੀ ਤਇਨਾਤ ਤਹਿਸੀਲਦਾਰ

ਨਿਊਜ਼ ਪੰਜਾਬ
ਬਿਜਨੌਰ 11 ਅਕਤੂਬਰ – ਯੂ ਪੀ ਦੇ ਬਿਜਨੌਰ ਵਿੱਚ ਇੱਕ ਵੱਡਾ ਸੜਕ ਹਾਦਸਾ ਵਾਪਰਿਆ ਹੈ। ਤਹਿਸੀਲਦਾਰ ਦੀ ਕਾਰ ਨਹਿਰ ਵਿੱਚ ਜਾ ਡਿੱਗੀ। ਇਸ ਹਾਦਸੇ ਵਿੱਚ ਤਹਿਸੀਲਦਾਰ ਸਮੇਤ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਹੈ । ਤਿੰਨਾਂ ਦੀਆਂ ਲਾਸ਼ਾਂ ਨੂੰ ਬਚਾਓ ਕਰਮਚਾਰੀਆਂ ਨੇ ਬਾਹਰ ਕੱਢ ਲਿਆ ਹੈ।

ਬਿਜਨੌਰ ਦੇ ਨਜੀਬਾਬਾਦ ਦੀ ਸਰਵਣਪੁਰ ਨਹਿਰ ਵਿੱਚ ਰੁੜਕੀ ਦੇ ਤਹਿਸੀਲਦਾਰ ਦੀ ਸਰਕਾਰੀ ਕਾਰ ਦੇਰ ਰਾਤ ਡਿੱਗ ਗਈ। ਤਹਿਸੀਲਦਾਰ ਸੁਨੈਨਾ ਰਾਣਾ ਆਪਣੇ ਅਰਦਲੀ ਓਮਪਾਲ ਅਤੇ ਡਰਾਈਵਰ ਸੁੰਦਰ ਸਿੰਘ ਨਾਲ ਨੈਨੀਤਾਲ ਤੋਂ ਰੁੜਕੀ ਪਰਤ ਰਹੇ ਸਨ ।
ਕਾਰ ਨਜੀਬਾਬਾਦ ਤੋਂ 4 ਕਿਲੋਮੀਟਰ ਪਹਿਲਾਂ ਨਹਿਰ ਦੀ ਪਟੜੀ ਦੀ ਰੇਲਿੰਗ ਤੋੜਦਿਆਂ ਨਹਿਰ ਵਿੱਚ ਡਿੱਗ ਗਈ। ਇਸ ਘਟਨਾ ਤੋਂ ਬਾਅਦ ਪ੍ਰਸ਼ਾਸਨ ਵਿਚ ਹਲਚਲ ਮਚ ਗਈ। ਡੀਐਮ ਰਮਾਕਾਂਤ ਪਾਂਡੇ, ਐਸਪੀ ਡਾ ਧਰਮਵੀਰ ਸਿੰਘ, ਐਸਡੀਐਮ ਬ੍ਰਿਜੇਸ਼ ਕੁਮਾਰ ਸਿੰਘ, ਸੀਓ ਪ੍ਰਵੀਨ ਕੁਮਾਰ ਸਿੰਘ ਅਤੇ ਹੋਰ ਅਧਿਕਾਰੀ ਮੌਕੇ ‘ਤੇ ਪਹੁੰਚੇ।
ਕਾਫ਼ੀ ਭਾਲ ਕਰਨ ਤੋਂ ਬਾਅਦ, ਤਿੰਨੋਂ ਲਾਸ਼ਾਂ ਨੂੰ ਲਭਿਆ ਗਿਆ , ਕਰੇਨ ਦੀ ਮਦਦ ਨਾਲ ਕਾਰ ਨੂੰ ਨਹਿਰ ਵਿੱਚੋਂ ਬਾਹਰ ਕੱਢ ਲਿਆ ਗਿਆ ਹੈ | ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।