ਵਿਦੇਸ਼ ਯਾਤਰਾ ਦੌਰਾਨ ਅੰਤਰਰਾਸ਼ਟਰੀ ਡ੍ਰਾਈਵਿੰਗ ਲਾਈਸੈਂਸ ਦੇ ਨਵੀਨੀਕਰਨ ਲਈ ਕੇਂਦਰ ਸਰਕਾਰ ਨਿਯਮ ਬਦਲਣ ਲੱਗੀ

ਨਿਊਜ਼ ਪੰਜਾਬ
ਨਵੀ ਦਿੱਲੀ , 11 ਅਕਤੂਬਰ – ਰੋਡ ਟਰਾਂਸਪੋਰਟ ਅਤੇ ਰਾਜਮਾਰਗ ਮੰਤਰਾਲੇ ਨੇ ਅਜਿਹੇ ਨਾਗਰਿਕਾਂ, ਜਿਨ੍ਹਾਂ ਦੇ ਅੰਤਰਰਾਸ਼ਟਰੀ ਡ੍ਰਾਈਵਿੰਗ ਪਰਮਿਟ ਦੀ ਅਵਧੀ ਉਨ੍ਹਾਂ ਦੇ ਵਿਦੇਸ਼ ਵਿੱਚ ਰਹਿਣ ਦੌਰਾਨ ਹੀ ਖਤਮ ਹੋ ਗਈ ਹੈ, ਦੀ ਸੁਵਿਧਾ ਦੇ ਲਈ ਕੇਂਦਰੀ ਮੋਟਰ ਵਾਹਨ ਨਿਯਮ,1989 ਵਿੱਚ ਸੋਧ ਕਰਨ ਲਈ ਟਿੱਪਣੀਆਂ ਅਤੇ ਸੁਝਾਵਾਂ ਦੀ ਮੰਗ ਕਰਦਿਆਂ ਇੱਕ ਡਰਾਫਟ ਨੋਟੀਫਿਕੇਸ਼ਨ ਜੀਐੱਸਆਰ 624 (ਈ)ਜਾਰੀ ਕੀਤੀ ਹੈ।
ਇਹ ਧਿਆਨ ਵਿੱਚ ਆਇਆ ਹੈ ਕਿ ਉਨ੍ਹਾਂ ਨਾਗਰਿਕਾਂ ਦੇ ਕੁਝ ਮਾਮਲਿਆਂ ਵਿੱਚ, ਜਿਹੜੇ ਕਿ ਵਿਦੇਸ਼ਯਾਤਰਾ ꞌਤੇ ਹਨ, ਉਨ੍ਹਾਂ ਦੇ ਅੰਤਰਰਾਸ਼ਟਰੀ ਡ੍ਰਾਈਵਿੰਗ ਪਰਮਿਟ ਦੀ ਮਿਆਦ ਖਤਮ ਹੋ ਜਾਂਦੀ ਹੈ ਅਤੇ ਵਿਦੇਸ਼ ਵਿੱਚ ਰਹਿੰਦਿਆਂ ਇਸ ਦੇ ਨਵੀਨੀਕਰਨ ਦੀ ਕੋਈ ਵਿਵਸਥਾ ਨਹੀਂ ਹੁੰਦੀ। ਅਜਿਹੇ ਨਾਗਰਿਕਾਂਦੀ ਸੁਵਿਧਾ ਲਈ ਸੀਐੱਮਵੀਆਰ 1989 ਵਿੱਚ ਸੋਧ ਕਰਨ ਦਾ ਪ੍ਰਸਤਾਵ ਹੈ। ਨਾਗਰਿਕ ਇੰਡੀਅਨ ਐਂਬੈਸੀ / ਮਿਸ਼ਨ ਅਬਰੌਡ ਪੋਰਟਲਾਂ ਰਾਹੀਂ ਅਰਜ਼ੀ ਦੇ ਸਕਦੇ ਹਨ ਅਤੇ ਇਸ ਤੋਂ ਬਾਅਦ ਅਰਜ਼ੀਆਂ ਸਬੰਧਤ ਆਰਟੀਓਜ਼ ਦੁਆਰਾ ਵਿਚਾਰ ਕੀਤੇ ਜਾਣ ਲਈ ਵੀਏਐੱਚਏਐੱਨ (ਵਾਹਨ) ਕੋਲ ਪੇਸ਼ ਕੀਤੀਆਂ ਜਾਣਗੀਆਂ।

ਇਸ ਤੋਂ ਇਲਾਵਾ ਪ੍ਰਸਤਾਵ ਵਿੱਚ, ਵਿਦੇਸ਼ ਵਿੱਚ ਰਹਿੰਦੇ ਸਮੇਂ ਆਈਡੀਪੀ ਲਈ ਬੇਨਤੀ ਕਰਦਿਆਂ ਇੱਕ ਮੈਡੀਕਲ ਸਰਟੀਫਿਕੇਟ ਅਤੇ ਇੱਕ ਪ੍ਰਮਾਣਿਕ ਵੀਜੇ ਦੀਆਂ ਸ਼ਰਤਾਂ ਨੂੰ ਹਟਾਉਣਾ ਵੀ ਸ਼ਾਮਲ ਹੈ ਕਿਉਂ ਕਿ ਜਿਸ ਨਾਗਰਿਕ ਕੋਲ ਪ੍ਰਮਾਣਿਕ ਡ੍ਰਾਈਵਿੰਗ ਲਾਈਸੈਂਸ ਹੁੰਦਾ ਹੈ, ਉਸ ਨੂੰ ਕਿਸੇ ਹੋਰ ਡਾਕਟਰੀ ਸਰਟੀਫਿਕੇਟ ਦੀ ਜ਼ਰੂਰਤ ਨਹੀਂ ਹੋਣੀ ਚਾਹੀਦੀ। ਇਸ ਦੇ ਅਤਿਰਿਕਤ, ਕੁਝ ਦੇਸ਼ ਅਜਿਹੇ ਵੀ ਹਨ ਜਿਥੇ ਵੀਜ਼ਾ ਉੱਥੇ ਪਹੁੰਚਣ ꞌਤੇਹੀ ਮਿਲਦਾ ਹੈ ਅਤੇ ਅਜਿਹੀ ਸਥਿਤੀ ਵਿੱਚ ਯਾਤਰਾ ਤੋਂ ਪਹਿਲਾਂ ਭਾਰਤ ਵਿੱਚ ਆਈਡੀਪੀ ਲਈ ਐਪਲਾਈ ਕਰਨ ਵੇਲੇ ਵੀਜ਼ਾ ਉਪਲੱਬਧ ਨਹੀਂ ਹੁੰਦਾ।

ਟਿੱਪਣੀਆਂ / ਸੁਝਾਅ,ਨੋਟੀਫਿਕੇਸ਼ਨ ਜਾਰੀ ਹੋਣ ਤੋਂ 30 ਦਿਨਾਂ ਦੇ ਅੰਦਰ-ਅੰਦਰ ਸੰਯੁਕਤ ਸਕੱਤਰ (ਐੱਮਵੀਐੱਲ, ਆਈਟੀ ਐਂਡ ਟੋਲ), ਈਮੇਲ: jspb-morth@gov.in, ਰੋਡ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰਾਲਾ, ਟ੍ਰਾਂਸਪੋਰਟ ਭਵਨ, ਸੰਸਦ ਮਾਰਗ, ਨਵੀਂ ਦਿੱਲੀ -110001 ਨੂੰ ਭੇਜੇ ਜਾ ਸਕਦੇ ਹਨ।