ਕੋਰੋਨਾ – ਲੁਧਿਆਣਾ ਹੋਇਆ ਬਚਾਅ ਕਾਰਜਾਂ ਵਿੱਚ ਮੋਹਰੀ – ਸਾਰੇ ਵੱਡੇ ਸ਼ਹਿਰਾਂ ਨਾਲੋਂ ਮਰੀਜ਼ਾਂ ਦੀ ਗਿਣਤੀ ਘੱਟ – ਪੰਜਾਬ ਦੇ ਸਾਰੇ ਸ਼ਹਿਰਾਂ ਦੀ ਪੜ੍ਹੋ ਰਿਪੋਰਟ
ਡਾ. ਗੁਰਪ੍ਰੀਤ ਸਿੰਘ
ਲੁਧਿਆਣਾ , 10 ਅਕਤੂਬਰ – ਪੰਜਾਬ ਵਿੱਚ ਕੋਰੋਨਾ ਮਹਾਮਾਰੀ ਤੋਂ ਹੁਣ ਤੱਕ 109767 ਮਰੀਜ਼ ਤੰਦਰੁਸਤ ਹੋ ਚੁੱਕੇ ਹਨ ਜਦੋ ਕਿ 9752 ਮਰੀਜ਼ ਐਕਟਿਵ ਹਨ | ਅੱਜ 890 ਨਵੇਂ ਮਰੀਜ਼ ਆਏ ਜਦੋ ਕਿ ਅੱਜ 1234 ਮਰੀਜ਼ ਤੰਦਰੁਸਤ ਹੋ ਕੇ ਘਰਾਂ ਨੂੰ ਗਏ | ਅੱਜ ਪੰਜਾਬ ਵਿੱਚ 25 ਮਰੀਜ਼ਾਂ ਨੂੰ ਬਚਾਇਆ ਨਹੀਂ ਜਾ ਸਕਿਆ ਜਿਸ ਨਾਲ ਮ੍ਰਿਤਕਾਂ ਦੀ ਗਿਣਤੀ 3798 ਤੇ ਪੁੱਜ ਗਈ ਹੈ | ਅੱਜ ਸਭ ਤੋਂ ਸੁਖਦ ਗੱਲ ਇਹ ਹੈ ਸੁਰਖੀਆਂ ਵਿੱਚ ਰਹਿਣ ਵਾਲੇ ਸਭ ਤੋਂ ਵੱਧ ਅਬਾਦੀ ਵਾਲੇ ਸ਼ਹਿਰ ਲੁਧਿਆਣਾ ਬਾਕੀ ਸਾਰੀਆਂ ਨਗਰ ਨਿਗਮਾਂ ਵਾਲੇ ਸ਼ਹਿਰਾਂ ਤੋਂ ਵਧੀਆ ਰਿਹਾ ਜਿਥੇ ਐਕਟਿਵ ਮਰੀਜ਼ਾਂ ਦੀ ਗਿਣਤੀ ਅੱਜ 43 ਮਰੀਜ਼ ਹੋਰ ਆਉਣ ਨਾਲ ਕੁਲ ਗਿਣਤੀ 489 ਰਹੀ ਜਦੋ ਕਿ ਸਾਹਿਬਜਾਦਾ ਅਜੀਤ ਸਿੰਘ ਨਗਰ ( ਮੁਹਾਲੀ } 1178 , ਜਲੰਧਰ 1033 , ਬਠਿੰਡਾ 1012 , ਅਮ੍ਰਿਤਸਰ 833 , ਪਟਿਆਲਾ 659 ਐਕਟਿਵ ਕੇਸ ਹਨ |ਪੰਜਾਬ ਸਰਕਾਰ ਵਲੋਂ ਜਾਰੀ ਸਾਰੇ ਸ਼ਹਿਰਾਂ ਦੇ ਵੇਰਵੇ ਵੇਖਣ ਲਈ ਹੇਠਲੇ ਲਿੰਕ ਨੂੰ ਖੋਲ੍ਹੋ