ਅੱਜ ਅਤੇ ਕੱਲ ਅੱਧੇ ਲੁਧਿਆਣਾ ਸ਼ਹਿਰ ਵਿੱਚ ਬੰਦ ਰਹੇਗੀ ਬਿਜਲੀ – ਆਪੋ ਆਪਣੇ ਇਲਾਕੇ ਕਰੋ ਚੈੱਕ

ਰਾਜਿੰਦਰ ਸਿੰਘ ਸਰਹਾਲੀ
ਲੁਧਿਆਣਾ , 11 ਅਕਤੂਬਰ – ਐੱਨ.ਐੱਚ.ਏ.ਆਈ. ਦੁਆਰਾ ਸਿਸਟਮ ਨੂੰ ਅਪਗ੍ਰੇਡ ਕਰਨ, ਰੱਖ ਰਖਾਵ ਅਤੇ ਮੁਰੰਮਤ ਦੇ ਕੰਮ ਲਈ 11 ਅਕਤੂਬਰ ਐਤਵਾਰ ਅਤੇ12 ਅਕਤੂਬਰ ਸੋਮਵਾਰ ਨੂੰ ਸਵੇਰੇ 9:00 ਵਜੇ ਤੋਂ ਸ਼ਾਮ 6.00 ਵਜੇ ਤੱਕ 66 ਕੇ.ਵੀ. ਹੈਬੋਵਾਲ ਅਤੇ 66 ਕੇ.ਵੀ. ਜੀ.ਟੀ. ਰੋਡ ਸਬ ਸਟੇਸ਼ਨਾਂ ਤੋਂ ਬਿਜਲੀ ਸਪਲਾਈ ਬੰਦ ਰੱਖਣ ਕਾਰਨ ਹੇਠ ਦਿੱਤੇ ਖੇਤਰ ਟੈਗੋਰ ਨਗਰ, ਕਾਲਜ ਰੋਡ, ਨਵਾਂ ਡੀ.ਐੱਮ.ਸੀ., ਦੁਸ਼ਹਿਰਾ ਗਰਾਉਂਡ, ਉਪਕਾਰ ਨਗਰ, ਪ੍ਰੇਮ ਨਗਰ, ਸਮੇਟਰੀ ਰੋਡ, ਕਿਚਲੂ ਨਗਰ, ਕੇ.ਵੀ.ਐਮ. ਸਕੂਲ, ਕੁੰਦਨ ਪੁਰੀ, ਉਪਕਾਰ ਨਗਰ, ਗੁਰੂ ਨਾਨਕ ਪੁਰਾ,
ਛਾਉਣੀ ਮੁਹੱਲਾ, ਸਲੇਮ ਟਾਬਰੀ , ਦਾਣਾ ਮੰਡੀ, ਸਬਜ਼ੀ ਮੰਡੀ, ਨਾਨਕ ਨਗਰ, ਚਾਂਦਨੀ ਚੌਕ, ਭੋਰਾ, ਸਿਲਵਰ ਕੁੰਜ, ਜਨਕਪੁਰੀ, ਅਸ਼ੋਕ ਨਗਰ, ਜਲੰਧਰ ਬਾਈਪਾਸ, ਪੀਰੂ ਬੰਦਾ, ਅਮਨ ਨਗਰ ਅਤੇ ਮੰਨਾ ਸਿੰਘ ਨਗਰ ਸ਼ਾਮਲ ਹਨ।
ਰਿਸ਼ੀ ਨਗਰ ਦੇ ਸਾਰੇ ਬਲਾਕ , ਸ਼ੇਰੇ ਪੰਜਾਬ ਕਲੋਨੀ , ਪੰਜ ਪੀਰ ਰੋਡ, ਜੋਸ਼ੀ ਨਗਰ, ਨਿਊ ਟੈਗੋਰ ਨਗਰ, ਦੁਰਗਾਪੁਰੀ, 22 ਫੁੱਟਾ ਰੋਡ, ਨਸੀਬ ਐਨਕਲੇਵ, ਪਵਿਤਰ ਨਗਰ, ਡੇਅਰੀ ਕੰਪਲੈਕਸ ਨਾਲ ਲੱਗਦੇ ਖੇਤਰ ਆਦਿ.
ਐਲੀਵੇਟਿਡ ਰੋਡ ਸਮਾਰਟ ਸਿਟੀ ਲਾਂਘੇ ਅਧੀਨ 66 ਕੇ.ਵੀ. ਲਾਈਨ ਬਦਲਣ ਕਾਰਨ ਹੇਠ ਦਿੱਤੇ ਇਲਾਕਿਆਂ ਵਿੱਚ 11 ਅਤੇ 12 ਅਕਤੂਬਰ ਨੂੰ ਸਵੇਰੇ 9 ਵਜੇ ਤੋਂ ਸ਼ਾਮ 6 ਵਜੇ ਤੱਕ (9 ਘੰਟੇ) ਬਿਜਲੀ ਸਪਲਾਈ ਪ੍ਰਭਾਵਤ ਹੋਵੇਗੀ I
ਗਾਂਧੀ ਨਗਰ, ਬਸੰਤ ਨਗਰ, ਪੁਰਾਣਾ ਬਾਜ਼ਾਰ, ਭਰਮਪੁਰੀ, ਸਾਰਾ ਦਰੇਸੀ ਗਰਾਉਂਡ, ਚੌੜਾ ਬਾਜ਼ਾਰ ਅਤੇ ਇਸ ਦੇ ਨਾਲ ਲੱਗਦੀਆਂ ਸਾਰੀਆਂ ਮਾਰਕੀਟਾਂ, ਡਵੀਜ਼ਨ ਨੰਬਰ 3, ਪੁਰਾਣਾ ਮਾਧੋਪੁਰੀ, ਇਕਬਾਲ ਗੰਜ, ਕੇਸਰ ਗੰਜ, ਦੀਪਕ ਸਿਨੇਮਾ ਰੋਡ, ਭਦੌੜ ਹਾਊਸ , ਪੁਰਾਣੀ ਸਬਜ਼ੀ ਮੰਡੀ ਖੇਤਰ, ਕੋਰਟ ਰੋਡ ਅਤੇ ਪੁਰਾਣਾ ਸ਼ਹਿਰ ਲੁਧਿਆਣਾ ਅਤੇ ਆਸ ਪਾਸ ਦੇ ਖੇਤਰ.
ਐਤਵਾਰ ਮਿਤੀ 11 ਅਕਤੂਬਰ 2020 ਨੂੰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ
ਸ਼ੇਰਪੁਰ ਫੀਡਰ ਯੂਨਿਟ 1 ਦੇ ਅਧੀਨ ਪ੍ਰਭਾਵਿਤ ਖੇਤਰ
ਗਿਆਸਪੁਰਾ ਚੌਂਕ ਤੋਂ ਸ਼ੇਰਪੁਰ ਚੌਂਕ, ਹਰਗੋਬਿੰਦ ਨਗਰ, ਓਸਵਾਲ ਐਗਰੋ ਕੰਪਲੈਕਸ ਤੱਕ ਜੀ.ਟੀ.
ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ। ਪ੍ਰਭਾਵਿਤ ਖੇਤਰ ਮੁਰਾਦਪੁਰਾ, ਸਾਈਕਲ ਮਾਰਕੀਟ, ਗਿੱਲ ਰੋਡ, ਅਹਾਤਾ ਨੰਦ ਪੁਰੀ, ਵਿਸ਼ਕਰਮਾ ਪੁਰੀ, ਸੈਂਟਰਲ ਮਾਰਕੀਟ, ਕਲਸੀਆਂ ਵਾਲੀ ਗਲੀ, ਹਿੰਮਤਪੁਰਾ, ਸੇਵਕਪੁਰਾ, ਪ੍ਰੀਤਨਗਰ, ਧੂਰੀ ਲਾਈਨ, ਡੇਰਾ ਕਲਸੀਆ, ਜੁਝਾਰ ਨਗਰ।
11 ਕੇਵੀ ਇੰਡਸਟਰੀ 1 ਫੀਡਰ, 11 ਲੋਨੋਵਾਲੀਆ ਫੀਡਰ ਅਤੇ 11 ਕੇਵੀ ਓਸਵਾਲ ਫੀਡਰ ਦੋਰਾਹਾ 11/10/2020 ਨੂੰ ਸਵੇਰੇ 10:00 ਵਜੇ ਤੋਂ 03:00 ਵਜੇ ਤੱਕ ਬੰਦ ਰਹਿਣਗੇ. ਪ੍ਰਭਾਵਿਤ ਖੇਤਰ ਰਾਜਗੜ ਰੋਡ, ਰਾਮਪੁਰ ਰੋਡ ਅਤੇ ਆਸ ਪਾਸ ਦਾ ਇਲਾਕਾ ਸ਼ਾਮਲ ਹਨ |