ਖਮਾਣੋਂ ‘ਚ ਦੁਕਾਨ ਨੂੰ ਅੱਗ, ਮਾਲਕਾਂ ਵੱਲੋਂ ਕਰੋੜ ਰੁਪਏ ਨੁਕਸਾਨ ਦਾ ਦਾਅਵਾ

ਖਮਾਣੋਂ ,9 ਅਕਤੂਬਰ (ਨਿਊਜ਼ ਪੰਜਾਬ) – ਖਮਾਣੋਂ ਦੇ ਮੁੱਖ ਬੱਸ ਸਟੈਂਡ ਨੇੜੇ ਮਨਪ੍ਰੀਤ ਟ੍ਰੇਡਿੰਗ ਨਾਮ ਦੀ ਇੱਕ ਵੱਡੀ ਦੁਕਾਨ ਨੂੰ ਅੱਗ ਲੱਗਣ ਕਾਰਨ ਇਸ ਅੰਦਰ ਪਿਆ ਸਮੇਤ ਦੁਕਾਨ , ਵੱਖ ਵੱਖ ਤਰ੍ਹਾਂ ਦਾ ਖਾਣਪੀਣ ਦਾ ਸਮਾਨ ਸੜ ਕੇ ਸੁਆਹ ਹੋ ਗਿਆ। ਜਦੋਂ ਕਿ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਤੋ ਬਚਾਅ ਰਿਹਾ ਹੈ ਅਤੇ ਅੱਗ ਲੱਗਣ ਕਾਰਨ ਦੁਕਾਨ ਮਾਲਕਾਂ ਵੱਲੋ ਇੱਕ ਕਰੋੜ ਰੁਪਏ ਦੇ ਨੁਕਸਾਨ ਦਾ ਦਾਅਵਾ ਕੀਤਾ ਗਿਆ ਹੈ। ਅੱਗ ਲੱਗਣ ਦੀ ਘਟਨਾ ਅੱਜ ਸਵੇਰੇ 4 ਵਜੇ ਦੀ ਦੱਸੀ ਜਾ ਰਹੀ ਹੈ। ਫਾਇਰ ਬ੍ਰਿਗੇਡ ਦੇ ਅਮਲੇ ਦੁਆਰਾ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ਾਂ ਜਾਰੀ ਸਨ।