ਭੁੱਲਣ ਦੀ ਬਿਮਾਰੀ Alzheimer ਲੱਛਣ , ਕਾਰਨ ਅਤੇ ਇਲਾਜ਼
ਭੁੱਲਣ ਦੀ ਬਿਮਾਰੀ Alzheimer ਲੱਛਣ , ਕਾਰਨ ਅਤੇ ਇਲਾਜ਼ ਬਾਰੇ ਪੂਰੀ ਰਿਪੋਰਟ ਪੜ੍ਹਨ ਲਈ ਇਸ ਲਿੰਕ ਨੂੰ ਟੱਚ ਕਰੋ ਅਤੇ ਵਿਸਥਾਰ ਵਿੱਚ ਲਵੋ ਜਾਣਕਾਰੀ
ਭੁੱਲਣ ਦੀ ਬਿਮਾਰੀ Alzheimer
ਲੱਛਣ , ਕਾਰਨ ਅਤੇ ਇਲਾਜ਼
ਡਾ. ਸਵਰਨਜੀਤ ਸਿੰਘ
ਪੂਰੇ ਵਿਸ਼ਵ ਵਿੱਚ ਤਕਰੀਬਨ ਦੋ ਕਰੋੜ ਲੋਕ ਅਲਜਾਈਮਰ ਦੀ ਬਿਮਾਰੀ ਪੀੜਤ ਹਨ , ਮਾਹਿਰ ਇੱਹ ਅਨੁਮਾਨ ਲਾ ਰਹੇ ਹਨ ਕਿ 2025 ਤੱਕ ਇੱਹ ਸੰਖਿਆ ਦੁੱਗਣੀ ਹੋ ਜਾਵੇਗੀ | ਪੂਰੇ ਸੰਸਾਰ ਵਿੱਚਲੇ ਮਰੀਜ਼ਾਂ ਵਿੱਚੋਂ 50 ਫੀਸਦੀ ਮਰੀਜ਼ ਵਿਕਾਸਸ਼ੀਲ ਦੇਸ਼ ਨਾਲ ਸਬੰਧਿਤ ਹਨ | ਮਾਡਰਨ ਸਾਇੰਸ ਵਿੱਚ ਇਸ ਰੋਗ ਦਾ ਕੋਈ ਇਲਾਜ਼ ਨਹੀਂ ਹੈ ਪਰ ਕੁੱਝ ਦਵਾਈਆਂ ਹਨ ਜੋ ਮਰਜ਼ ਦੇ ਪੱਧਰ ਅਨੁਸਾਰ ਇਸ ਰੋਗ ਨੂੰ ਵਧਣ ਤੋਂ ਰੋਕ ਸਕਦੀਆਂ ਹਨ |
ਇਸ ਰੋਗ ਦੇ ਕਾਰਨ – ਪਹਿਲਾਂ ਤਾਂ ਇੱਹ ਮੰਨਿਆ ਜਾਂਦਾ ਸੀ ਕਿ ਇੱਹ ਰੋਗ ਸਿਰਫ ਬੁਢਾਪੇ ਵਿੱਚ ਹੀ ਆਉਂਦਾ ਹੈ ਪਰ ਹੁਣ ਰਿਸਰਚ ਦੇ ਵਿੱਚ ਸਾਬਤ ਹੋ ਗਿਆ ਹੈ ਕਿ ਘੱਟ ਉਮਰ ਦੇ ਵਿਅਕਤੀਆਂ ਵਿੱਚ ਵੀ ਭੁੱਲਣ ਦਾ ਰੋਗ ਪ੍ਰਗਟ ਹੋਣ ਲੱਗਾ ਹੈ |
ਨਿਊਰੋਲੋਜਿਸਟ ਇੱਹ ਮੰਨਦੇ ਹਨ ਕਿ ਅੱਜ ਕੱਲ ਭੱਜ ਦੌੜ ਦੇ ਯੁੱਗ ਵਿੱਚ ਨੌਜਵਾਨ ਸਰੀਰਕ ਕਸਰਤ ਤਾਂ ਕਰਦੇ ਹਨ ਪ੍ਰੰਤੂ ਦਿਮਾਗੀ ਕਸਰਤ ਨਾ ਕਰਨ ਕਾਰਨ ਉਨ੍ਹਾਂ ਨੂੰ ਹੋਲੀ ਹੋਲੀ ਭੁੱਲਣ ਦੀ ਆਦਤ ਪੈ ਜਾਂਦੀ ਹੈ ਜੋ ਬਾਅਦ ਵਿੱਚ ਅਲਜਾਈਮਰ ਵਰਗੀ ਬਿਮਾਰੀ ਵਿੱਚ ਬਦਲ ਸਕਦੀ ਹੈ |
– ਦਿਮਾਗ ਵਿੱਚ ਕੁੱਝ ਇਸਤਰ੍ਹਾਂ ਦੇ ਰਸਾਇਣ ਹਨ ਜੋ ਦਿਮਾਗ ਨੂੰ ਸੂਚਨਾ ਪਹੁੰਚਾਉਣ ਦਾ ਕੰਮ ਕਰਦੇ ਹਨ ਉਨ੍ਹਾਂ ਦੀ ਕਮੀ ਵੀ ਅਲਜਾਈਮਰ ਦਾ ਕਾਰਨ ਬਣ ਜਾਂਦਾ ਹੈ |
ਲੱਛਣ –
1 . ਇਸ ਰੋਗ ਦੀ ਸ਼ੁਰੂਆਤ ਵਿੱਚ ਰੋਗੀ ਬਹੁਤ ਮਹੱਤਵਪੂਰਨ ਗੱਲਾਂ ਭੁੱਲਣ ਲੱਗ ਜਾਂਦਾ ਹੈ |
2 . ਗੱਲ ਕਰਦੇ ਸਮੇ ਉਸ ਨੂੰ ਸ਼ਬਦਾਂ ਦੀ ਚੋਣ ਕਰਨ ਵਿੱਚ ਮੁਸ਼ਕਲ ਆਉਣ ਲੱਗ ਜਾਂਦੀ ਹੈ |
3 .ਲੋਕਾਂ ਦੇ ਨਾਮ ਸਥਾਨ , ਪਿਛਲੀਆਂ ਘਟਨਾਵਾਂ ਭੁੱਲਣ ਲੱਗ ਜਾਂਦੀਆਂ ਹਨ |
ਘਰੇਲੂ ਇਲਾਜ਼ – ਇਨ੍ਹਾਂ ਵਿੱਚੋਂ ਕਿਸੇ ਇੱਕ ਜਾਂ ਦੋ ਨੁਸਖਿਆਂ ਦਾ ਪ੍ਰਯੋਗ ਕਰੋ
1 . 10 – 12 ਗਿਰੀਆਂ ਬਦਾਮ ਦੀਆਂ ਰਾਤ ਨੂੰ ਭਿਉ ਕੇ ਸਵੇਰੇ ਛਿਲਕਾ ਉਤਾਰ ਕੇ ਦੁੱਧ ਨਾਲ ਖਾਓ |
2 . ਅਖਰੋਟ ਦੀ ਗਿਰੀ , ਅੰਜ਼ੀਰ ਅਤੇ ਕਿਸ਼ਮਿਸ਼ ਇੱਹ ਤਿੰਨੋ ਮਿਲਾ ਕੇ 10 ਗ੍ਰਾਮ ਰੋਜ਼ ਸੇਵਨ ਕਰੋ |
3 . ਇੱਕ ਸੇਬ , ਇੱਕ ਚਮਚ ਸ਼ਹਿਦ ਅਤੇ ਇੱਕ ਕੱਪ ਦੁੱਧ ਰੋਜ਼ਾਨਾ ਪੀਵੋ |
4 . ਜੀਰੇ ਦੇ ਬੀਜ ਦੋ ਚੱਮਚ ਸ਼ਹਿਦ ਨਾਲ ਮਿਲਾ ਕੇ ਰੋਜ਼ ਸੇਵਨ ਕਰੋ |
5 . ਪੰਜ ਦਾਣੇ ਕਾਲੀ ਮਿਰਚ ਇੱਕ ਚੱਮਚ ਸ਼ਹਿਦ ਵਿੱਚ ਪਾ ਕੇ ਰੋਜ਼ ਸੇਵਨ ਕਰੋ |
6 . ਰੋਗੀ ਦੀ ਕੁਰਕ ਵਿੱਚ ਦਾਲਾਂ ,ਤਾਜ਼ੀਆਂ ਸਬਜ਼ੀਆਂ , ਦੁੱਧ , ਘਿਓ ਸ਼ਾਮਲ ਕਰਨਾ ਚਾਹੀਦਾ ਹੈ |
7 . ਰੋਜ਼ਾਨਾ ਸੈਰ , ਹਲਕੀ ਕਸਰਤ , ਧਿਆਨ ,ਯੋਗਾ ਕਰਨ ਨਾਲ ਬਿਮਾਰੀ ਤੇ ਕਾਬੂ ਪਾਇਆ ਜਾ ਸਕਦਾ ਹੈ |
ਆਯੁਰਵੈਦਿਕ ਇਲਾਜ਼ –
ਆਯੁਰਵੇਦ ਵਿੱਚ ਅਲਜਾਈਮਰ ਦੀ ਵਿਆਖਿਆ ਮਾਨਸ ਰੋਗਾਂ ਵਿੱਚ ਹੋਈ ਹੈ , ਇਸ ਦੇ ਇਲਾਜ਼ ਲਈ ਮੇਧਘਣ ਅਤੇ ਜੀਵਨੀਆਂ ਔਸ਼ਧੀਆਂ ਪ੍ਰਯੋਗ ਕੀਤਾ ਜਾਂਦਾ ਹੈ | ਕੋਈ ਵੀ ਇਲਾਜ਼ ਜਾ ਔਸ਼ਧੀਆਂ ਦਾ ਪ੍ਰਯੋਗ ਆਯੁਰਵੈਦਿਕ ਡਾਕਟਰ ਦੀ ਸਲਾਹ ਨਾਲ ਹੀ ਕਰਨਾ ਚਾਹੀਦਾ ਹੈ |
ਸਵਰਨ ਆਯੁਰਵੈਦ
ਡਾਕਟਰ ਸਵਰਨਜੀਤ ਸਿੰਘ
ਮੋਬਾਈਲ – 84374 54700 , 78889 92047