ਕੇਂਦਰ ਸਰਕਾਰ ਨੇ ਪੰਜਾਬ ਦੇ ਇੱਕ ਪਿੰਡ ਦੀ ਸਰਪੰਚ ਬੀਬੀ ਦੀ ਸੇਵਾ ਦਾ ਹਵਾਲਾ ਦਿੱਤਾ ਦੇਸ਼ ਵਾਸੀਆਂ ਨੂੰ – ਪੜ੍ਹੋ ਸਰਪੰਚ ਕੁਲਵਿੰਦਰ ਕੌਰ ਬਰਾੜ ਦੀ ਕਿਉ ਹੋਈ ਪ੍ਰਸੰਸਾ

ਜਲ ਸ਼ਕਤੀ ਮੰਤਰਾਲਾ

ਪੰਜਾਬ ਤੋਂ ਇੱਕ ਮਹਿਲਾ ਸਰਪੰਚ ਨੇ ‘ਸਾਰਿਆਂ ਲਈ ਪਾਣੀ’ ਦੇ ਅੰਦੋਲਨ ਦੀ ਅਗਵਾਈ ਕੀਤੀ

ਮੰਤਰਾਲੇ ਦੇ ਟਵੀਟ ਅਕਾਊਂਟ ਤੇ ਕੀਤਾ ਗਿਆ ਵਰਨਣ
Woman Sarpanch from Punjab leads the movement of ‘water for all’ #JalJeevanMission warrior transforms her village through community participation#crawlnews
Image

ਨਿਊਜ਼ ਪੰਜਾਬ ਦੀ ਵਿਸ਼ੇਸ਼ ਰਿਪੋਰਟ
ਨਵੀ ਦਿੱਲੀ , 5 ਅਕਤੂਬਰ – ਕੇਂਦਰ ਸਰਕਾਰ ਦੇ ਜਲ ਸ਼ਕਤੀ ਮੰਤਰਾਲੇ ਨੇ ਦੇਸ਼ ਦੇ ਪੇਂਡੂ ਇਲਾਕਿਆਂ ਵਿੱਚ ਪੀਣ ਵਾਲੇ ਸ਼ੁੱਧ ਪਾਣੀ ਦੀ ਘਰ – ਘਰ ਸਪਲਾਈ ਲਈ ਪੰਜਾਬ ਦੇ ਬਠਿੰਡਾ ਜ਼ਿਲ੍ਹੇ ਦੇ ਪਿੰਡ ਮਹਿਮਾ ਭਗਵਾਨਾ ਦੀ ਉਦਾਹਰਣ ਦੇਂਦਿਆਂ ਪਿੰਡ ਦੀ ਸਰਪੰਚ ਬੀਬਾ ਕੁਲਵਿੰਦਰ ਕੌਰ ਬਰਾੜ ਦੀ ਭਰਵੀਂ ਪ੍ਰਸੰਸਾ ਕੀਤੀ ਹੈ ਅਤੇ ਪਿੰਡ ਵਿੱਚ ਘਰ ਘਰ ਤੱਕ ਪੀਣ ਵਾਲਾ ਸ਼ੁੱਧ ਪਾਣੀ ਅੱਪੜਦਾ ਕਰਨ ਲਈ ਉਸ ਦੀ ਪ੍ਰਸੰਸਾ ਕੀਤੀ ਹੈ |

ਮੰਤਰਾਲੇ ਅਨੁਸਾਰ ਮਿਸ ਕੁਲਵਿੰਦਰ ਕੌਰ ਬਰਾੜ ਲਈ ਇਹ ਰੁਝੇਵਿਆਂ ਭਰੀ ਇਕ ਖਾਸ ਸਵੇਰ ਹੈ ।  ਭਾਵੇਂ ਉਹ ਘਰੇਲੂ ਕੰਮਾਂ ਨੂੰ ਜਲਦੀ ਨਾਲ ਸਮੇਟ ਲੈਂਦੀ ਹੈ, ਪਰ ਉਸ ਦਾ ਧਿਆਨ ਅਗਲੀਆਂ ਮੀਟਿੰਗਾਂ ਤੇ ਕੇਂਦਰਤ ਹੈ।  ਉਸਦਾ ਦਿਨ ਬਹੁਤ ਹੀ ਤੇਜ ਗਤੀਵਿਧੀਆਂ ਵਾਲਾ ਹੋਵੇਗਾ, ਕਿਉਂਜੋ ਉਸਨੂੰ ਸਾਰੇ ਹੀ ਭਾਗੀਦਾਰਾਂ, ਸਰਕਾਰੀ ਅਧਿਕਾਰੀਆਂ, ਕਾਰਪੋਰੇਟਾਂ, ਪ੍ਰਵਾਸੀ ਭਾਰਤੀ ਨਾਗਰਿਕਾਂ ਤੇ ਸਭ ਤੋਂ ਮਹੱਤਵਪੂਰਨ ਆਪਣੀ ਟੀਮ ਨਾਲ ਮਿਲਣਾ ਹੈ ।  ਕੁਲਵਿੰਦਰ ਦੀ ਜ਼ਿੰਦਗੀ ਕਿਸੇ ਵੀ ਹੋਰ ਅਧਿਕਾਰੀ ਵਾਂਗ ਹੀ ਹੈ, ਸਿਰਫ ਇੱਕ ਗੱਲ ਨੂੰ ਛੱਡ ਕੇ, ਕਿ ਉਹ ਪੰਜਾਬ ਦੇ ਬਠਿੰਡਾ ਜ਼ਿਲ੍ਹੇ ਦੇ ਪਿੰਡ ਮਹਿਮਾ ਭਗਵਾਨਾ ਦੀ ਸਰਪੰਚ ਹੈ, ਜਿਸ ਨੇ ਵਧੇਰੇ ਭਲਾਈ ਤੇ ਸਮਾਜਿਕ ਕੰਮਾਂ ਲਈ ਸਮਕਾਲੀ ਕਾਰਜਸ਼ੈਲੀ ਅਪਣਾਈ ਹੈ ।  Image

ਬਚਪਨ ਤੋਂ ਹੀ ਕੁਲਵਿੰਦਰ ਨੇ ਪੀਣ ਵਾਲੇ ਪਾਣੀ ਦੀ ਘਾਟ ਕਾਰਨ ਪਰੇਸ਼ਾਨੀ ਅਤੇ ਔਕੜਾਂ ਨਾਲ ਜੂਝਦੀਆਂ ਪਿੰਡ ਦੀਆਂ ਮਹਿਲਾਵਾਂ ਨੂੰ ਵੇਖਿਆ ਹੈ । ਕੁਲਵਿੰਦਰ ਉਨ੍ਹਾਂ ਦੀ ਦੁਰਦਸ਼ਾ ਨੂੰ ਬਦਲਣ ਲਈ ਦ੍ਰਿੜ ਸੀ, ਅਤੇ ਪਿੰਡ ਦੀ ਸਰਪੰਚ ਬਣਨ ਤੋਂ ਜਲਦੀ ਬਾਅਦ ਹੀ ਉਸਨੇ ਆਪਣੇ ਇਸ ਉਦੇਸ਼ ਵੱਲ ਵਧਣਾ ਅਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ, ਪਰ ਇਸ ਲਈ ਉਸਨੇ ਸਮਝਦਾਰੀ ਦੀ ਪਹੁੰਚ ਅਪਣਾਈ। ਉਸ ਦਾ ਵਿਚਾਰ ਅਤੇ ਇਰਾਦਾ ਨੇਕ ਅਤੇ ਸ਼ਾਨਦਾਰ ਸੀ, ਪਰ ਇਨ੍ਹਾਂ ਕੰਮਾਂ ਨੂੰ ਸ਼ੁਰੂ ਕਰਨ ਲਈ ਭਾਰੀ ਮਾਤਰਾ ਵਿੱਚ ਪੈਸੇ ਦੀ ਲੋੜ ਸੀ ।  ਜਲ ਜੀਵਨ ਮਿਸ਼ਨ ਦੀ ਸ਼ੁਰੂਆਤ ਹੋਣ ਨਾਲ ਚੀਜ਼ਾਂ ਹੋਰ ਵਧੇਰੇ ਸੁਚਾਰੂ ਹੋ ਗਈਆਂ ਅਤੇ ਜਲਦੀ ਹੀ ਮਹਿਮਾ ਪਿੰਡ ਦੇ ਹਰੇਕ ਪੇਂਡੂ ਘਰ ਵਿੱਚ ਪਾਣੀ ਮੁਹੱਈਆ ਕਰਾਉਣ ਲਈ ਪਾਈਪਾਂ ਰਾਹੀਂ ਸਾਫ ਪਾਣੀ ਦੀ ਸਪਲਾਈ ਯੋਜਨਾ ਨੂੰ ਮਨਜ਼ੂਰੀ ਦੇ ਦਿੱਤੀ ਗਈ ।

ਮਿਸ਼ਨ ਨੂੰ ਅੱਗੇ ਲਿਜਾਣ ਲਈ, ਪੇਂਡੂ ਜਲ ਅਤੇ ਸੈਨੀਟੇਸ਼ਨ ਕਮੇਟੀ (ਵੀਡਬਲਯੂਐਸਸੀ) ਦੇ ਮੈਂਬਰ ਘਰ-ਘਰ ਜਾ ਕੇ ਦੱਸਦੇ ਹਨ ਕਿ ਕਿਸ ਤਰ੍ਹਾਂ ਪਾਈਪਾਂ ਰਾਹੀਂ ਪਾਣੀ ਦੀ ਸਪਲਾਈ ਨਾਲ ਨਾ ਸਿਰਫ ਸਮਾਂ ਅਤੇ ਊਰਜਾ ਬਚੇਗੀ ਬਲਕਿ ਨਿਰਧਾਰਤ ਕੁਆਲਟੀ ਦਾ ਪੀਣ ਵਾਲਾ ਸਾਫ ਪਾਣੀ ਵੀ ਮਿਲੇਗਾ । ਸਕੀਮ ਦੇ ਵੇਰਵਿਆਂ ਬਾਰੇ ਦੱਸਿਆ ਗਿਆ ਕਿ ਪਿੰਡ ਵਿਚਲੇ ਬੁਨਿਆਦੀ ਢਾਂਚੇ ਲਈ 10% ਪੂੰਜੀਗਤ ਖਰਚਿਆਂ ਦਾ ਯੋਗਦਾਨ ਲੋੜੀਂਦਾ ਹੈ । ਪਰਿਵਾਰਾਂ ਨੂੰ ਯੋਗਦਾਨ ਪਾਉਣ ਅਤੇ ਟੂਟੀ ਕੁਨੈਕਸ਼ਨ ਲੈਣ ਲਈ ਉਤਸ਼ਾਹਤ ਕੀਤਾ ਗਿਆ ਸੀ ਤਾਂ ਜੋ ਦਿਨ ਦੌਰਾਨ ਉਨ੍ਹਾਂ ਨੂੰ ਲਾਭਕਾਰੀ ਕੰਮਾਂ ਲਈ ਵਧੇਰੇ ਸਮਾਂ ਮਿਲ ਸਕੇ।ਜ਼ਿਆਦਾਤਰ ਲੋਕ ਪਾਣੀ ਦੇ ਕੁਨੈਕਸ਼ਨ ਲੈਣ ਲਈ ਪੈਸਿਆਂ ਦੀ ਅਦਾਇਗੀ ਵਾਸਤੇ ਸਹਿਮਤ ਹੋ ਗਏ ਕਿਉਂਕਿ ਪਾਣੀ ਦੀ ਉਪਲਬਧਤਾ ਇਕ ਗੰਭੀਰ ਚਿੰਤਾ ਅਤੇ ਵੱਡੀ ਸਮਸਿਆ ਸੀ ।  ਪਰ ਪਿੰਡ ਵਿਚ ਬਹੁਤ ਸਾਰੇ ਪਰਿਵਾਰ ਅਜਿਹੇ ਸਨ ਜੋ ਯੋਗਦਾਨ ਨੂੰ ਬਰਦਾਸ਼ਤ ਨਹੀਂ ਕਰ ਸਕਦੇ ਸਨ । ਗ੍ਰਾਮ ਪੰਚਾਇਤ ਨੇ ਉਨ੍ਹਾਂ ਦੇ ਟੂਟੀ ਕੁਨੈਕਸ਼ਨਾਂ ਦੇ ਲਾਗਤ ਖਰਚੇ ਮਾਫ ਕਰਨ ਦਾ ਫੈਸਲਾ ਲਿਆ । ਉਨ੍ਹਾਂ ਦੇ ਘਰੇਲੂ ਟੂਟੀ ਕੁਨੈਕਸ਼ਨਾਂ ਦਾ ਖਰਚਾ ਪੰਚਾਇਤ ਨੇ ਆਪਣੇ ਜਿੰਮੇ ਲਿਆ। ਅੱਜ, ਪਾਣੀ ਦੇ ਕਿਸੇ ਵੀ ਨਵੇਂ ਟੂਟੀ ਕੁਨੈਕਸ਼ਨ ਲਈ ਵੀਡਬਲਯੂਐਸਸੀ ਆਮ ਘਰਾਂ ਤੋਂ 500 ਰੁਪਏ ਅਤੇ ਅਨੁਸੂਚਿਤ ਜਾਤੀਆਂ ਨਾਲ ਸਬੰਧਤ ਘਰਾਂ ਤੋਂ 250 ਰੁਪਏ ਦਾ ਲਾਗਤ ਖਰਚਾ ਵਸੂਲਦਾ ਹੈ ।  

ਅਗਲਾ ਮਹੱਤਵਪੂਰਨ ਕੰਮ ਪੰਚਾਇਤ ਦੀਆਂ ਮੀਟਿੰਗਾਂ ਵਿਚ ਨਿਯਮਿਤ ਤੌਰ ਤੇ ਪਾਣੀ ਦੇ ਮੁੱਦੇ ਤੇ ਚਰਚਾ ਕਰਨ ਦੀ ਸੀ ।  ਇਸ ਵਿਚਾਰ ਨੂੰ ਲਾਗੂ ਕਰਨ ਵਿਚ ਸਰਪ੍ਰਸਤੀ ਹੀ ਮੁੱਖ ਰੁਕਾਵਟ ਸੀ । ਹਾਲਾਂਕਿ ਕੁਲਵਿੰਦਰ ਨੇ ਸਰਪੰਚ ਵਜੋਂ ਗ੍ਰਾਮ ਪੰਚਾਇਤ ਦੀ ਅਗਵਾਈ ਕੀਤੀ, ਪਰ ਬਹੁਤ ਹੀ ਥੋੜੀਆਂ ਮਹਿਲਾਵਾਂ ਸਨ, ਜੋ ਵਾਸਤਵ ਵਿੱਚ ਗ੍ਰਾਮ ਸਭਾ ਵਿੱਚ ਸ਼ਾਮਲ ਹੋਈਆਂ । ਮਹਿਲਾਵਾਂ ਨੂੰ ਇਸ ਕੰਮ ਲਈ ਪ੍ਰੇਰਿਤ ਕਰਨਾ ਬਹੁਤ ਹੀ ਔਖਾ ਕੰਮ ਸੀ । ਅੱਜ, ਲਗਭਗ 80% ਮਹਿਲਾਵਾਂ ਗ੍ਰਾਮ ਸਭਾ ਵਿੱਚ ਸ਼ਾਮਲ ਹੁੰਦੀਆਂ ਹਨ ਅਤੇ ਆਪਣੀਆਂ ਚਿੰਤਾਵਾਂ ਸਾਂਝੀਆਂ ਕਰਦੀਆਂ ਹਨ । ਕਿਸੇ ਮਹਿਲਾ ਨੂੰ ਕੰਮ ਕਰਦਿਆਂ ਵੇਖਣਾ ਮਹਿਲਾਵਾਂ ਅੰਦਰ ਵਿਸ਼ਵਾਸ ਪੈਦਾ ਕਰਦਾ ਹੈ ਜੋ ਵਧੇਰੇ ਭਾਗੀਦਾਰ ਹਨ ਅਤੇ ਲੀਡਰਸ਼ਿਪ ਦੀਆਂ ਭੂਮਿਕਾਵਾਂ ਲੈਣ ਲਈ ਤਿਆਰ ਹਨ ।  

ਜਲ ਜੀਵਨ ਮਿਸ਼ਨ ਦੀ ਆਈਈਸੀ ਮੁਹਿੰਮ ਸਮਾਜ ਨੂੰ ਚਲਾਉਣ ਵਿਚ ਵੱਡੀ ਸਹਾਇਤਾ ਸੀ I ਮਹਿਲਾਵਾਂ ਦੀ ਭੂਮਿਕਾ ਅਤੇ ਪਾਣੀ ਦੇ ਪ੍ਰਬੰਧਨ ਵਿੱਚ ਉਨ੍ਹਾਂ ਦਾ ਮਹੱਤਵ ਇਸ ਮੁਹਿੰਮ ਦਾ ਹਿੱਸਾ ਸੀ । ਨਿਯਮਤ ਜਾਗਰੂਕਤਾ ਲਿਆਉਣ ਲਈ, ਪਿੰਡ ਵਿਚ ਮਹਿਲਾਵਾਂ ਦੀ ਇੱਕ ਪੇਂਡੂ ਜਲ ਅਤੇ ਸੈਨੀਟੇਸ਼ਨ ਕਮੇਟੀ ਬਣਾਈ ਗਈ ਸੀ ਕਿਉਂਕਿ ਪਿੰਡ ਦੀਆਂ ਮਹਿਲਾਵਾਂ ਦਾ ਵਿਸ਼ਵਾਸ ਸੀ ਕਿ ਇਹ ਸਿਰਫ ਮਹਿਲਾਵਾਂ ਹੈ ਹਨ ਜੋ ਘਰ ਨੂੰ ਚਲਾਉਂਦੀਆਂ ਹਨ ਅਤੇ ਇਸ ਲਈ ਉਹ ਪਾਣੀ ਚੰਗੇ ਅਤੇ ਸੁਚਾਰੂ ਢੰਗ ਨਾਲ ਪ੍ਰਬੰਧ ਕਰ ਸਕਦੀਆਂ ਹਨ । 

ਜਲ ਜੀਵਨ ਮਿਸ਼ਨ ਦਾ ਧੰਨਵਾਦ ! ਪਿੰਡਾਂ ਵਿੱਚ ਇੱਕ ਮੌਨ ਕ੍ਰਾਂਤੀ ਹੋ ਰਹੀ ਹੈ । ਪਾਈਪਾਂ ਰਾਹੀਂ ਪੀਣ ਵਾਲੇ ਸਾਫ ਪਾਣੀ ਦੇ ਕੁਨੈਕਸ਼ਨਾਂ ਨੇ ਪੂਰੀ ਤਰ੍ਹਾਂ ਨਾਲ ਮਹਿਲਾਵਾਂ ਦੀ ਜਿੰਦਗੀ ਬਦਲ ਦਿੱਤੀ ਹੈ । ਉਹ ਪਾਣੀ ਲਿਆਉਣ ਦੀ ਸਖਤ ਮਿਹਨਤ ਤੋਂ ਬਚ ਗਈਆਂ ਹਨ । ਘਰ ਵਿੱਚ ਇੱਕ ਟੂਟੀ ਦੇ ਨਾਲ, ਮਹਿਲਾਵਾਂ ਦੀ ਆਪਣੀ ਜ਼ਿੰਦਗੀ ਵਿੱਚ ਵਧੇਰੇ ਫ਼ਾਲਤੂ ਸਮਾਂ ਹੁੰਦਾ ਹੈ । ਇਕ ਹੋਰ ਦਿਖਾਈ ਦੇਣ ਵਾਲੀ ਤਬਦੀਲੀ ਇਹ ਹੈ ਕਿ ਪਿੰਡ ਵਿਚ ਪਾਈਪਾਂ ਰਾਹੀ ਪਾਣੀ ਦੀ ਸਪਲਾਈ ਦੇ ਕੁਨੈਕਸ਼ਨ ਪਹੁੰਚਣ ਤੋਂ ਬਾਅਦ ਬੱਚਿਆਂ ਦੇ ਸਕੂਲ ਛੱਡਣ ਦੀ ਦਰ ਘਟ ਗਈ ਹੈ ।  ਵੱਡੀ ਗਿਣਤੀ ਵਿੱਚ ਬੱਚੇ ਮੁੜ ਤੋਂ ਸਕੂਲਾਂ ਵਿੱਚ ਦਾਖਲ ਕਰ ਲਏ ਗਏ ਹਨ ।  

ਪੰਚਾਇਤ ਵਿੱਚ ਇੱਕ ਪੰਜ ਮੈਂਬਰੀ ਕਮੇਟੀ ਬਣਾਈ ਗਈ ਹੈ ਜੋ ਸਮੇਂ ਸਮੇਂ ਤੇ ਪਾਣੀ ਦੇ ਸਰੋਤ ਅਤੇ ਘਰੇਲੂ ਟੂਟੀ ਕੁਨੈਕਸ਼ਨ ਦੀ ਜਾਂਚ ਕਰਦੀ ਹੈ ਤਾਂ ਜੋ ਪਿੰਡ ਵਿੱਚ ਸਪਲਾਈ ਕੀਤੇ ਜਾਣ ਵਾਲੇ ਪਾਣੀ ਦੀ ਸ਼ੁੱਧਤਾ ਅਤੇ ਮਿਆਰ ਦਾ ਮੁਲਾਂਕਣ ਕੀਤਾ ਜਾ ਸਕੇ । ਜਿਥੇ ਪੀਣ ਵਾਲੇ ਪਾਣੀ ਦੀ ਸਪਲਾਈ ਨਾਲ ਜੁੜੇ ਵੱਖ-ਵੱਖ ਕੰਮਾਂ ਲਈ ਹੁਨਰਮੰਦ ਰਾਜਗੀਰ, ਇਲੈਕਟ੍ਰੀਸ਼ੀਅਨ ਅਤੇ ਪਲੰਬਰ ਉਪਲੱਬਧ ਹਨ, ਉੱਥੇ ਹੁਣ ਮਹਿਲਾਵਾਂ ਨੂੰ ਵੀ ਛੋਟੇ ਛੋਟੇ ਮੁਰੰਮਤ ਦੇ ਕੰਮਾਂ ਅਤੇ ਮੌਜੂਦਾ ਬੁਨਿਆਦੀ ਢਾਂਚੇ ਨੂੰ ਕਾਇਮ ਰੱਖਣ ਅਤੇ ਉਸ ਦੀ ਸਾਂਭ ਸੰਭਾਲ ਲਈ ਸਿਖਲਾਈ ਦਿੱਤੀ ਜਾ ਰਹੀ ਹੈ ।

ਅੱਜ ਮਹਿਮਾ ਭਗਵਾਨਾ ਪਿੰਡ ਸਮਾਜ ਦੀ ਭਾਗੀਦਾਰੀ ਅਤੇ ਜੇਜੇਐਮ ਯੋਜਨਾ ਨੂੰ ਅਪਨਾਉਣ ਲਈ ਲੋਕਾਂ ਨੂੰ ਪ੍ਰੇਰਿਤ ਤੇ ਲਾਮਬੰਦ ਕਰਨ ਦੀ ਇੱਕ ਪੂਰੀ ਤਰ੍ਹਾਂ ਢੁਕਵੀਂ ਅਤੇ ਸ਼ਾਨਦਾਰ ਮਿਸਾਲ ਹੈ, ਜਿੱਥੇ ਪਿੰਡ ਦੇ 100 ਪ੍ਰਤੀਸ਼ਤ ਘਰਾਂ ਵਿੱਚ ਕਾਰਜਸ਼ੀਲ ਪਾਣੀ ਦੇ ਕੁਨੈਕਸ਼ਨ ਹਨ ਅਤੇ 1,484 ਲੋਕਾਂ ਦੀ ਆਬਾਦੀ ਲਈ ਇਸ ਮਿਸ਼ਨ ਨੂੰ ਸਫਲਤਾਪੂਰਵਕ ਚਲਾਇਆ ਜਾ ਰਿਹਾ ਹੈ, ਰਿਹਾ ਹੈ, ਜਿਸਦੀ ਰੀਸ ਹੋਰ ਪਿੰਡ ਵੀ ਕਰ ਸਕਦੇ ਹਨ ।   

ਲੇਕਿਨ ਕੁਲਵਿੰਦਰ ਕੌਰ ਲਈ, ਸਫ਼ਰ ਹੁਣੇ ਜਿਹੇ ਹੀ ਸ਼ੁਰੂ ਹੋਇਆ ਹੈ, ਕਿਉਂਕਿ ਹੁਣ ਉਸ ਦੀ ਯੋਜਨਾ ਮਟਿਆਲੇ ਪਾਣੀ ਅਰਥਾਤ ਗ੍ਰੇ-ਵਾਟਰ ਦੇ ਪ੍ਰਬੰਧਨ ਅਤੇ ਪਿੰਡ ਵਿਚ ਸੋਲਰ ਲਾਈਟਾਂ ਲਗਾਉਣ ਦੇ ਕੰਮ ਦੀ ਹੈ । ਉਸਦੀ ਅਗਵਾਈ ਹੇਠ ਉਸ ਦੀਆਂ ਹੋਰ ਯੋਜਨਾਵਾਂ ਵਿੱਚ ਆਪਣੇ ਪਿੰਡ ਦੀਆਂ ਮਹਿਲਾਵਾਂ ਨੂੰ ਆਰਥਿਕ ਰੂਪ ਵਿੱਚ ਸੁਤੰਤਰ ਵੇਖਣ ਦੀ ਯੋਜਨਾ ਵੀ ਸ਼ਾਮਲ ਹੈ । ਉਹ ਆਪਣੇ ਇਸ ਉਦੇਸ਼ ਲਈ ਉਨ੍ਹਾਂ ਨੂੰ ਸਵੈ ਸਹਾਇਤਾ ਸਮੂਹ ਪ੍ਰੋਗਰਾਮ ਅਧੀਨ ਪ੍ਰੇਰਿਤ ਕਰਨ ਅਤੇ ਲਾਮਬੰਦ ਕਰਨ ਦੀ ਪ੍ਰਕ੍ਰਿਆ ਵਿੱਚ ਹੈ । ਉਸ ਦਾ ਕਹਿਣਾ ਹੈ ਕਿ  ‘‘ਮੈਂ ਇਹ ਸੁਨਿਸ਼ਚਿਤ ਕਰਾਂਗੀ ਕਿ ਪਿੰਡ ਦੀਆਂ ਇਹ ਮਹਿਲਾਵਾਂ ਆਰਥਿਕ ਤੌਰ ‘ਤੇ ਸੁਤੰਤਰ ਹੋਣ ਅਤੇ ਪਰਿਵਾਰਕ ਕਿੱਟੀ ਵਿੱਚ ਯੋਗਦਾਨ ਪਾਉਣ ਲਈ ਕੋਈ ਲਾਭਕਾਰੀ ਆਰਥਿਕ ਗਤੀਵਿਧੀ ਸ਼ੁਰੂ ਕਰਨ ।”

ਪ੍ਰਮੁੱਖ ਪ੍ਰੋਗਰਾਮ ਜਲ ਜੀਵਨ ਮਿਸ਼ਨ,  2024 ਤੱਕ ਦੇਸ਼ ਦੇ ਹਰ ਪੇਂਡੂ ਘਰ ਨੂੰ ਪੀਣ ਵਾਲਾ ਪਾਣੀ ਮੁਹੱਈਆ ਕਰਾਉਣ ਦੇ ਉਦੇਸ਼ ਨਾਲ ਰਾਜਾਂ ਦੀ ਭਾਈਵਾਲੀ ਨਾਲ ਲਾਗੂ ਕੀਤਾ ਜਾ ਰਿਹਾ ਹੈ । ਪਿਛਲੇ ਇਕ ਸਾਲ ਦੌਰਾਨ, ਦੇਸ਼ ਵਿੱਚ 2.30 ਕਰੋੜ ਤੋਂ ਵੱਧ ਪਰਿਵਾਰਾਂ ਨੂੰ ਪਹਿਲਾਂ ਹੀ ਟੂਟੀ ਪਾਣੀ ਕੁਨੈਕਸ਼ਨ ਮੁਹੱਈਆ ਕਰਵਾਏ ਜਾ ਚੁੱਕੇ ਹਨ । ਹੁਣ ਤਕ, 5.50 ਕਰੋੜ ਪਰਿਵਾਰਾਂ ਨੂੰ ਅਰਥਾਤ ਦੇਸ਼ ਦੇ ਕੁੱਲ 30% ਪੇਂਡੂ ਘਰਾਂ ਨੂੰ ਟੂਟੀ ਦਾ ਸੁਰੱਖਿਅਤ ਪਾਣੀ ਦੀ ਪ੍ਰਾਪਤੀ ਲਈ ਨਿਸ਼ਚਿੰਤ ਹੋ ਜਾਣਾ ਚਾਹੀਦਾ ਹੈ । 29 ਸਤੰਬਰ, 2020 ਨੂੰ ਇੱਕ ਤਾਜ਼ਾ ਪੱਤਰ ਵਿੱਚ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਲੋਕਾਂ ਅਤੇ ਗ੍ਰਾਮ ਪੰਚਾਇਤਾਂ ਨੂੰ ਜਲ ਜੀਵਨ ਮਿਸ਼ਨ ਨੂੰ ਇੱਕ ਜਨ ਅੰਦੋਲਨ ਬਣਾਉਣ ਦੀ ਅਪੀਲ ਕੀਤੀ ਹੈ ।

——————————————————————–