ਦੁਨੀਆ ਦਾ ਪਾਵਰਫੁੱਲ ਰਾਸ਼ਟਰਪਤੀ ਵੀ ਆਇਆ ਕੋਰੋਨਾ ਪਾਜ਼ੇਟਿਵ

ਵਾਸ਼ਿੰਗਟਨ, 2 ਅਕਤੂਬਰ – ਵਿਸ਼ਵ ਦੇ ਪਾਵਰਫੁੱਲ ਰਾਸ਼ਟਰਪਤੀ ਕੋਰੋਨਾ ਦੀ ਪਕੜ ਤੋਂ ਨਹੀਂ ਬੱਚ ਸਕੇ | ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਤੇ ਉਨ੍ਹਾਂ ਦੀ ਪਤਨੀ ਤੇ ਫਰਸਟ ਲੇਡੀ ਮੇਲਾਨੀਆ ਟਰੰਪ ਨੂੰ ਕੋਵਿਡ19 ਹੋ ਗਿਆ ਹੈ।ਰਾਸ਼ਟਰਪਤੀ ਡੋਨਾਲਡ ਟਰੰਪ ਨੇ ਖੁਦ ਹੀ ਦੁਨੀਆ ਨੂੰ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਹੈ । ਇਸ ਤੋਂ ਪਹਿਲਾ ਉਨ੍ਹਾਂ ਦੀ ਨਿੱਜੀ ਸਲਾਹਕਾਰ ਹੋਪ ਹਿਕਸ ਕੋਰੋਨਾ ਪਾਜ਼ੇਟਿਵ ਸੀ |