ਕਿਸਾਨਾਂ ਨੇ ਟੋਲ ਪਲਾਜ਼ਾ ਤੇ ਲਾਇਆ ਧਰਨਾ – ਆਵਾਜਾਈ ਹੋਣ ਲੱਗੀ ਮੁਫ਼ਤ

ਨਿਊਜ਼ ਪੰਜਾਬ
ਤਲਵੰਡੀ ਭਾਈ, 1 ਅਕਤੂਬਰ – ਕਿਸਾਨਾਂ ਵਲੋਂ ਇਥੇ ਨੇੜਲੇ ਪਿੰਡ ਕੋਟ ਕਰੋੜ ਕਲਾਂ ਵਿਖੇ ਸਥਿਤ ਰਾਸ਼ਟਰੀ ਰਾਜ ਮਾਰਗ 54 ‘ਤੇ ਪੈਂਦੇ ਟੋਲ ਪਲਾਜ਼ਾ ਤੇ ਧਰਨਾ ਆਰੰਭ ਕਰਕੇ ਵਾਹਨਾਂ ਨੂੰ ਬਿਨਾ ਟੋਲ ਅਦਾ ਕੀਤੇ ਉਥੇ ਲੰਘਣ ਰਾਹ ਖੋਲ੍ਹ ਦਿਤੇ ਹਨ I ਕਿਸਾਨ ਜਥੇਬੰਦੀਆਂ ਵੱਲੋਂ ਕੀਤੇ ਗਏ ਐਲਾਨ ਤਹਿਤ ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ) ਵਲੋਂ ਤਲਵੰਡੀ ਭਾਈ ਨੇੜੇ ਪਿੰਡ ਕੋਟ ਕਰੋੜ ਕਲਾਂ ਵਿਖੇ ਇੱਹ ਧਰਨਾ ਲਾਇਆ ਗਿਆ ਹੈ |