ਹਿਸਾਬ – ਕਿਤਾਬ ਹੋਣ ਲੱਗਾ – ਭਾਜਪਾ ਦਾ ਸਾਬਕਾ ਨਗਰ ਕੌਂਸਲ ਪ੍ਰਧਾਨ 4 ਕੌਂਸਲਰਾਂ ਸਮੇਤ ਅਕਾਲੀ ਦਲ ‘ਚ ਸ਼ਾਮਲ ਹੋਏ – ਦਿੱਲ੍ਹੀ ਦੇ 3 ਅਕਾਲੀ ਕੌਂਸਲਰਾਂ ਨੂੰ ਅਹੁਦੇ ਛੱਡਣ ਲਈ ਕਿਹਾ

ਨਿਊਜ਼ ਪੰਜਾਬ
ਗੁਰਦਾਸਪੁਰ, 28 ਸਤੰਬਰ – ਜ਼ਿਲ੍ਹਾ ਗੁਰਦਾਸਪੁਰ ‘ਚ ਅੱਜ ਭਾਜਪਾ ਨੂੰ ਉਸ ਵੇਲੇ ਵੱਡਾ ਝਟਕਾ ਲੱਗਾ, ਜਦੋਂ ਨਗਰ ਕੌਂਸਲ ਦਾ ਸਾਬਕਾ ਪ੍ਰਧਾਨ ਅਤੇ ਚਾਰ ਹੋਰ ਐੱਮ. ਸੀ. ਭਾਜਪਾ ਨੂੰ ਛੱਡ ਕੇ ਅਕਾਲੀ ਦਲ ‘ਚ ਸ਼ਾਮਲ ਹੋ ਗਏ। ਸਾਰਿਆਂ ਨੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ‘ਚ ਪਾਰਟੀ ਦਾ ਪੱਲਾ ਫੜਿਆ। ਅਕਾਲੀ ਦਲ ਵਿੱਚ ਸ਼ਾਮਲ ਹੋਣ ਵਾਲਿਆਂ ਵਿੱਚ ਨਗਰ ਕੌਂਸਲ ਗੁਰਦਾਸਪੁਰ ਦੇ ਸਾਬਕਾ ਪ੍ਰਧਾਨ ਮਨੋਜ ਕੁਮਾਰ , ਕੌਂਸਲਰ ਜਸਬੀਰ ਕੌਰ ,ਰਾਮ ਲਾਲ ਕਾਲਾ, ਅਤੇ ਜਗਜੀਤ ਸਿੰਘ ਜੱਗੀ ਸ਼ਾਮਲ ਹਨ I ਇਸ ਮੌਕੇ ਜਿਲ੍ਹਾ ਅਕਾਲੀ ਜਥਾ ਗੁਰਦਾਸਪੁਰ ਦੇ ਪ੍ਰਧਾਨ ਗੁਰਬਚਨ ਸਿੰਘ ਬੱਬੇਹਾਲੀ ਨੇ ਕਿਹਾ ਆਉਂਦੇ ਕੁਝ ਦਿਨਾਂਵਿੱਚ ਭਾਜਪਾ ਦੇ ਕਈ ਹੋਰ ਆਗੂ ਅਕਾਲੀ ਦਲ ਵਿੱਚ ਸ਼ਾਮਲ ਹੋਣਗੇ I

ਦੂਜੇ ਪਾਸੇ ਨਵੀਂ ਦਿੱਲੀ ਤੋਂ ਪ੍ਰਾਪਤ ਸਮਾਚਾਰ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਦਿੱਲੀ ਪ੍ਰਦੇਸ਼ ਦੀ ਕੋਰ ਕਮੇਟੀ ਮੀਟਿੰਗ ਕਰਕੇ ਦਿੱਲੀ ਨਗਰ ਨਿਗਮ ‘ਚ ਅਕਾਲੀ ਕੋਟੇ ਦੇ 3 ਕੌਂਸਲਰਾਂ ਨੂੰ ਅਹੁਦੇਦਾਰੀ ਤੋਂ ਅਸਤੀਫੇ ਦੇਣ ਲਈ ਕਿਹਾ ਹੈ ।ਉਨ੍ਹਾਂ ਸਾਰਿਆਂ ਨੂੰ ਦਿੱਲੀ ਨਗਰ ਨਿਗਮ ‘ਚ ਗਠਜੋੜ ਦੌਰਾਨ ਅਕਾਲੀ ਕੋਟੇ ਵਿੱਚ 3 ਕੌਂਸਲਰਾਂ ਨੂੰ ਅਹੁਦੇਦਾਰੀ ਮਿਲੀ ਸੀ ।