ਬਿਹਾਰ ਵਿਧਾਨ ਸਭਾ ਚੋਣਾਂ 28 ਅਕਤੂਬਰ ਤੋਂ 7 ਨਵੰਬਰ ਦਰਮਿਆਨ ਤਿੰਨ ਪੜਾਵਾਂ ਵਿੱਚ ਹੋਣਗੀਆਂ – ਨਤੀਜੇ ਦਾ ਐਲਾਨ 10 ਨਵੰਬਰ ਨੂੰ

ਨਿਊਜ਼ ਪੰਜਾਬ
ਨਵੀ ਦਿੱਲੀ , 25 ਸਤੰਬਰ – ਭਾਰਤ ਦੇ ਚੋਣ ਕਮਿਸ਼ਨ ਨੇ ਬਿਹਾਰ ਵਿੱਚ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਹੈ । ਇਸ ਵਾਰ ਚੋਣਾਂ ਲਈ ਸਵੇਰ 7 ਤੋਂ ਸ਼ਾਮ ਦੇ 6 ਵਜੇ ਤੱਕ ਵੋਟਾਂ ਪੈ ਸਕਣਗੀਆਂ I ਕੋਰੋਣਾ ਦੇ ਮਰੀਜ਼ਾਂ ਨੂੰ ਵੀ ਵੋਟ ਪਾਉਣ ਦਾ ਅਧਿਕਾਰ ਹੋਵੇਗਾ
ਭਾਰਤ ਦੇ ਚੋਣ ਕਮਿਸ਼ਨ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਕਿ ਬਿਹਾਰ ਵਿਧਾਨ ਸਭਾ ਚੋਣਾਂ 28 ਅਕਤੂਬਰ ਤੋਂ 7 ਨਵੰਬਰ ਦਰਮਿਆਨ ਤਿੰਨ ਪੜਾਵਾਂ ਵਿੱਚ ਹੋਣਗੀਆਂ । ਨਤੀਜੇ ਦਾ ਐਲਾਨ 10 ਨਵੰਬਰ ਨੂੰ ਕੀਤਾ ਜਾਵੇਗਾ। ਕੋਰੋਨਵਾਇਰਸ ਮਹਾਂਮਾਰੀ ਦੌਰਾਨ ਦੇਸ਼ ਵਿੱਚ ਹੋਣ ਵਾਲੀ ਇਹ ਪਹਿਲੀ ਚੋਣ ਹੈ। .

ਪਹਿਲੇ ਪੜਾਅ ਵਿੱਚ, 16 ਜ਼ਿਲ੍ਹਿਆਂ ਦੇ 71 ਵਿਧਾਨ ਸਭਾ ਹਲਕਿਆਂ ਵਿੱਚ ਵੋਟਿੰਗ 28 ਅਕਤੂਬਰ ਨੂੰ 31,000 ਪੋਲਿੰਗ ਸਟੇਸ਼ਨਾਂ ਤੋਂ ਹੋਵੇਗੀ। ਦੂਜੇ ਪੜਾਅ ਵਿੱਚ, 17 ਜ਼ਿਲ੍ਹਿਆਂ ਦੇ 94 ਵਿਧਾਨ ਸਭਾ ਹਲਕਿਆਂ ਵਿੱਚ ਵੋਟਿੰਗ 3 ਨਵੰਬਰ ਨੂੰ 42,000 ਪੋਲਿੰਗ ਸਟੇਸ਼ਨਾਂ ‘ਤੇ ਹੋਵੇਗੀ। ਤੀਜੇ ਪੜਾਅ ਵਿੱਚ, 15 ਜ਼ਿਲ੍ਹਿਆਂ ਦੇ 78 ਵਿਧਾਨ ਸਭਾ ਹਲਕਿਆਂ ਵਿੱਚ ਵੋਟਿੰਗ 7 ਨਵੰਬਰ ਨੂੰ 33,500 ਪੋਲਿੰਗ ਸਟੇਸ਼ਨਾਂ ‘ਤੇ ਹੋਵੇਗੀ।

ਭਾਰਤ ਦੇ ਮੁੱਖ ਚੋਣ ਕਮਿਸ਼ਨਰ ਸੁਨੀਲ ਅਰੋੜਾ ਨੇ ਕਿਹਾ ਕਿ ਚੋਣ ਕਮਿਸ਼ਨ ਨੇ ਸਾਲ 2015 ਵਿੱਚ ਪੋਲਿੰਗ ਸਟੇਸ਼ਨਾਂ ਦੀ ਗਿਣਤੀ 65,337 ਤੋਂ ਵਧਾ ਕੇ 2020 ਵਿੱਚ 1 ਲੱਖ ਤੋਂ ਵੱਧ ਕਰ ਦਿੱਤੀ ਹੈ।

ਅਰੋੜਾ ਨੇ ਕਿਹਾ ਕਿ ਚੋਣ ਕਮਿਸ਼ਨ ਨੇ ਫੈਸਲਾ ਲਿਆ ਹੈ ਕਿ 80 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਗੈਰਹਾਜ਼ਰ ਵੋਟਰਾਂ ਦੀ ਸਹੂਲਤ ਦਿੱਤੀ ਜਾਵੇ। ਅਜਿਹੇ ਵੋਟਰ ਡਾਕ ਬੈਲਟ ਦੀ ਸਹੂਲਤ ਲੈ ਸਕਦੇ ਹਨ
ਉਮੀਦਵਾਰਾਂ ਲਈ ਨਾਮਜ਼ਦਗੀ ਪੱਤਰ ਦੇ ਨਾਲ ਨਾਲ ਸਕਿਓਰਟੀ ਦੇ ਪੈਸੇ ਵੀ ਆਨਲਾਈਨ ਜਮ੍ਹਾ ਕੀਤੇ ਜਾ ਸਕਦੇ ਹਨ. ਡੋਰ ਟੂ ਡੋਰ ਮੁਹਿੰਮਾਂ ਨੂੰ ਉਮੀਦਵਾਰ ਸਮੇਤ ਪੰਜ ਲੋਕਾਂ ਤੱਕ ਸੀਮਤ ਕੀਤਾ ਗਿਆ ਹੈ. ਮੁੱਖ ਚੋਣ ਕਮਿਸ਼ਨਰ ਨੇ ਕਿਹਾ, “ਚੋਣ ਪ੍ਰਚਾਰ ਦੌਰਾਨ ਜਨਤਕ ਇਕੱਠਾਂ ਦੌਰਾਨ ਸਮਾਜਿਕ ਦੂਰੀਆਂ ਦੇ ਨਿਯਮਾਂ ਦੀ ਪਾਲਣਾ ਕਰਨ ਦੀ ਜ਼ਰੂਰਤ ਹੋਏਗੀ।

ਅਰੋੜਾ ਨੇ ਚੋਣ ਪ੍ਰਕਿਰਿਆ ਦੌਰਾਨ ਚੁੱਕੇ ਜਾਣ ਵਾਲੇ ਸੁਰੱਖਿਆ ਉਪਾਵਾਂ ਬਾਰੇ ਵਿਸਥਾਰ ਨਾਲ ਦੱਸਿਆ। ਅਰੋੜਾ ਨੇ ਕਿਹਾ, ” 7 ਲੱਖ ਤੋਂ ਵੱਧ ਹੈਂਡ ਸੈਨੇਟਿਸਰ ਯੂਨਿਟ, ਲਗਭਗ 46 ਲੱਖ ਮਾਸਕ, 6 ਲੱਖ ਪੀਪੀਈ ਕਿੱਟ, 6.7 ਲੱਖ ਯੂਨਿਟ ਫੇਸ-ਸ਼ੀਲਡ, 23 ਲੱਖ (ਜੋੜੇ) ਦੇ ਹੱਥਾਂ ਦੇ ਦਸਤਾਨੇ ਦਾ ਪ੍ਰਬੰਧ ਕੀਤਾ ਗਿਆ ਹੈ। ਵਿਸ਼ੇਸ਼ ਤੌਰ ‘ਤੇ ਵੋਟਰਾਂ ਲਈ 7.2 ਕਰੋੜ ਸਿੰਗਲ-ਯੂਜ਼ਲ ਹੈਂਡ ਗਲੋਵ ਦਾ ਪ੍ਰਬੰਧ ਕੀਤਾ ਗਿਆ ਹੈ।

======

Image

=======Image

 

Image