ਪੰਜਾਬ ਬੰਦ – ਕਿਸਾਨਾਂ ਦੇ ਰੋਹ ਨੂੰ ਵੇਖਦਿਆਂ ਉੱਤਰੀ ਰੇਲਵੇ ਨੇ 25 ਟ੍ਰੇਨਾਂ ਪੰਜਾਬ ਵਿੱਚ ਦਾਖਲ ਹੋਣ ਤੋਂ ਰੋਕੀਆਂ – ਯੂ ਪੀ ਵਿੱਚ ਕਿਸਾਨ ਕਰਫਿਊ , ਹਰਿਆਣਾ ਵਿੱਚ ਹਾਈਵੇਅ ਜਾਮ – ਅਕਾਲੀਂ ਵਲੋਂ ਚੱਕਾ ਜਾਮ

ਨਿਊਜ਼ ਪੰਜਾਬ
ਲੁਧਿਆਣਾ , 25 ਸਤੰਬਰ – ਕਿਸਾਨ ਜੱਥੇਬੰਦੀਆਂ ਨੇ ਸੰਸਦ ਦੁਆਰਾ ਹਾਲ ਹੀ ਵਿੱਚ ਪਾਸ ਕੀਤੇ ਗਏ ਤਿੰਨ ਖੇਤੀਬਾੜੀ ਬਿੱਲਾਂ ਦੇ ਵਿਰੋਧ ਵਿੱਚ ਸ਼ੁੱਕਰਵਾਰ ਨੂੰ ਪੰਜਾਬ ਦੇ ਕਿਸਾਨਾਂ ਵਲੋਂ ਅਰੰਭੇ ਅੰਦੋਲਨ ਵਿੱਚ ਹਰਿਆਣਾ ਤੋਂ ਬਾਅਦ ਉੱਤਰ ਪ੍ਰਦੇਸ਼ ਦੇ ਕਿਸਾਨਾਂ ਨੇ ਵੀ ਸ਼ਾਮਲ ਹੋਣ ਦਾ ਐਲਾਨ ਕੀਤਾ ਹੈ । ਹਾਲਾਂਕਿ, ਅੰਦੋਲਨ ਦਾ ਪ੍ਰਭਾਵ ਪੰਜਾਬ ਅਤੇ ਹਰਿਆਣਾ ਵਿਚ ਵਧੇਰੇ ਦਿਖਾਈ ਦੇ ਰਿਹਾ ਹੈ , ਪੰਜਾਬ ਦੇ ਕਿਸਾਨ ਵੀਰਵਾਰ ਤੋਂ ਸੜਕਾਂ ਅਤੇ ਰੇਲ ਪਟੜੀਆਂ ‘ਤੇ ਬੈਠੇ ਹਨ।

ਰੇਲ ਰੋਕੋ ਅੰਦੋਲਨ ਦੇ ਮੱਦੇਨਜ਼ਰ ਕਿਸਾਨਾਂ ਵਲੋਂ ਰੇਲਵੇ ਟਰੈਕ ਉਪਰ ਕਈ ਇਲਾਕਿਆਂ ਵਿੱਚ ਕੀਤੇ ਕਬਜ਼ੇ ਨੂੰ ਵੇਖਦਿਆਂ ਉਤਰੀ ਰੇਲਵੇ ਨੇ ਅੱਜ ਸਵੇਰੇ ਤੋਂ ਐਤਵਾਰ 27 ਸਤੰਬਰ ਤੱਕ 25 ਵਿਸ਼ੇਸ਼ ਟ੍ਰੇਨਾਂ ਨੂੰ ਪੰਜਾਬ ਵਿੱਚ ਦਾਖਲ ਹੋਣ ਤੋਂ ਰੋਕ ਦਿੱਤਾ ਹੈ I 20 ਟ੍ਰੇਨਾਂ ਨੂੰ ਅੰਸ਼ਕ ਤੌਰ ਤੇ ਰੱਦ ਕਰ ਦਿੱਤਾ ਹੈ ਅਤੇ ਪੰਜ ਟ੍ਰੇਨਾਂ ਮੰਜ਼ਿਲ ਤੋਂ ਪਹਿਲਾਂ ਹੀ ਰੋਕ ਲੈਣ ਨਾਲ ਹੁਣ ਉਹ ਅੰਬਾਲਾ ਅਤੇ ਚੰਡੀਗੜ੍ਹ ਤੋਂ ਚਲਾਈਆਂ ਜਾਣਗੀਆਂ I

ਇਸ ਦੇ ਨਾਲ ਹੀ, ਹਰਿਆਣਾ ਵਿਚ, ਕਿਸਾਨਾਂ ਅਤੇ ਕਾਰੀਗਰਾਂ ਨੇ ਹਾਈਵੇ ਨੂੰ ਜਾਮ ਕਰਨ ਦੀ ਚਿਤਾਵਨੀ ਦਿੱਤੀ ਹੈ. ਦੂਜੇ ਪਾਸੇ ਯੂਪੀ ਵਿੱਚ ਸਮਾਜਵਾਦੀ ਪਾਰਟੀ ( ਐਸ ਪੀ ) ਨੇ ਕਿਸਾਨ ਕਰਫਿਊ ਅਤੇ ਜਾਮ ਲਗਾਉਣ ਦਾ ਐਲਾਨ ਕੀਤਾ ਹੈ। ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ ਸਵੇਰੇ 11 ਵਜੇ ਤੋਂ ਦੁਪਹਿਰ 1 ਵਜੇ ਤੱਕ ਸੜਕਾਂ ਤੇ ਚੱਕਾ ਜਾਮ ਕੀਤਾ ਜਾ ਰਿਹਾ ਹੈ I