ਪੰਜਾਬ ਸਟੇਟ ਐਗਰੀਕਲਚਰ ਇੰਪਲੀਮੈਂਟ ਐਸੋਸੀਏਸ਼ਨ ਨੇ ਕਿਸਾਨਾਂ ਦੀ ਹਮਾਇਤ ਵਿੱਚ ਫੈਕਟਰੀਆਂ ਬੰਦ ਕਰਨ ਦਾ ਫੈਂਸਲਾ ਕੀਤਾ
ਭੁਪਿੰਦਰ ਸਿੰਘ ਮੱਕੜ
ਲੁਧਿਆਣਾ , 24 ਸਤੰਬਰ – ਪੰਜਾਬ ਸਟੇਟ ਐਗਰੀਕਲਚਰ ਇੰਪਲੀਮੈਂਟ ਐਸੋਸੀਏਸ਼ਨ ਦੀ ਹੰਗਾਮੀ ਮੀਟਿੰਗ ਲੁਧਿਆਣੇ ਵਿਖੇ ਸ੍ਰੀ ਹਰਮੇਲ ਸਿੰਘ ਡਰੋਲੀ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਕਿਸਾਨ-ਵਿਰੋਧੀ ਬਿੱਲਾ ਦੀ ਵਿਰੋਧਤਾ ਕਰਦੇ ਹੋਏ ਕਿਸਾਨ ਜਥੇਬੰਦੀਆਂ ਵੱਲੋਂ 25 ਸਤੰਬਰ ਨੂੰ ਕੀਤੇ ਜਾ ਰਹੇ ਪੰਜਾਬ ਬੰਦ ਦਾ ਸਮਰਥਨ ਦੇਣ ਦਾ ਐਲਾਨ ਕੀਤਾ ਗਿਆ ਹੈ । ਜਿਸ ਵਿਚ ਪੰਜਾਬ ਦੀਆ 237 ਸੰਦ ਨਿਰਮਾਤਾ ਆਪਣੀਆਂ ਫੈਕਟਰੀਆਂ ਬੰਦ ਰੱਖਣਗੇ। ਇਸ ਮੌਕੇ ਤੇ ਜਗਤਜੀਤ ਸਿੰਘ ਪਾਸੀ,ਬਲਦੇਵ ਸਿੰਘ ਅਮਰ, ਸ੍ਰੀ ਬਲਦੇਵ ਸਿੰਘ ਹੂੰਝਣ, ਸੰਤੋਖ ਸਿੰਘ ਤਲਵੰਡੀ ਭਾਈ ਹਰਮੇਲ ਸਿੰਘ ਡਰੋਲੀ, ਰਾਜਦੀਪ ਸਿੰਘ, ਬਲਵੰਤ ਸਿੰਘ ਝੰਡੇਆਣਾ ਆਦਵਿੰਦਰ ਸਿੰਘ ਅਮਰ, ਰਾਜੇਸ਼ ਪੰਜੂ, ਬਲਬੀਰ ਸਿੰਘ ਰਾਜਾ, ਸੁਖਦੇਵ ਸਿੰਘ ਝੰਡੇਆਣਾ, ਤਜਿੰਦਰ ਸਿੰਘ ਆਦਿ ਸ਼ਾਮਲ ਹੋਏ ।