ਇਤਿਹਾਸਿਕ ਗੁਰੁਦੁਵਾਰਾ ਥੜ੍ਹਾ ਸਾਹਿਬ ਨਾਲ ਸਬੰਧਿਤ ਅਰਬਾਂ ਰੁਪਏ ਦੀ ਜਮੀਨ ਅਕਵਾਇਰ ਕਰਨ ਦੇ ਵਿਰੋਧ ਵਿੱਚ ਸ਼੍ਰੋਮਣੀ ਕਮੇਟੀ ਨੇ ਮੁੱਖ ਮੰਤਰੀ ਨੂੰ ਲਿਖਿਆ ਪੱਤਰ – ਜਥੇਦਾਰ ਨਿਮਾਣਾ ਨੇ ਮਾਮਲਾ ਲਿਆਂਦਾ ਸੀ ਧਿਆਨ ਵਿੱਚ

ਭੁਪਿੰਦਰ ਸਿੰਘ ਮੱਕੜ
ਲੁਧਿਆਣਾ 22 ਸਤੰਬਰ – ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਚਿੱਠੀ ਲਿੱਖ ਕੇ ਪਿੰਡ ਇਯਾਲੀ ਕਲਾਂ ( ਜਿਲ੍ਹਾ ਲੁਧਿਆਣਾ ) ਵਿਚ ਸਥਿਤ ਇਤਿਹਾਸਿਕ ਗੁਰੁਦੁਵਾਰਾ ਥੜ੍ਹਾ ਸਾਹਿਬ ਨਾਲ ਸਬੰਧਤ ਅਰਬਾਂ ਰੁਪਏ ਦੀ ਬੇਸ਼ਕੀਮਤੀ ਜਮੀਨ ‘ਤੇ ਸਰਕਾਰ ਦੇ ਕੁਝ ਅਫਸਰਾਂ ਵਲੋਂ ਪ੍ਰਾਈਵੇਟ ਕਾਲੋਨਾਈਜ਼ਰ ਨੂੰ ਨਿਜੀ ਫਾਇਦਾ ਪਹੁਚਾਉਣ ਲਈ ਐਸਜੀਪੀਸੀ ਦੀ ਜ਼ਮੀਨ ਤੇ ਇਕ ਤਰਫ਼ਾਂ ਐਕਵਾਇਰ ਕਰਕੇ 100 ਫੁੱਟ ਸੜਕ ਬਣਾਉਣਾ ਚਾਹੁੰਦੀ ਹੈ ਨੂੰ ਰੋਕਿਆ ਜਾਵੇ I
ਇੱਹ ਸੂਚਨਾ ਅੱਜ ਇਥੇ ਭਾਈ ਘਨ੍ਹੱਈਆ ਜੀ ਮਿਸ਼ਨ ਸੇਵਾ ਸੁਸਾਇਟੀ ਦੇ ਪ੍ਰਧਾਨ ਜਥੇਦਾਰ ਤਰਨਜੀਤ ਸਿੰਘ ਨਿਮਾਣਾ ਨੇ ਦਿੱਤੀ I ਇਸ ਮੁੱਦੇ ਨੂੰ ਲੇ ਕੇ ਭਾਈ ਘਨ੍ਹੱਈਆ ਜੀ ਮਿਸ਼ਨ ਸੇਵਾ ਸੁਸਾਇਟੀ ਵੱਲੋਂ ਆਵਾਜ਼ ਚੁਕੀ ਗਈ ਸੀ ।ਜਥੇਦਾਰ ਨਿਮਾਣਾ ਨੇ ਕਿਹਾ ਕਿ  ਪਿੰਡ ਵਾਸੀਆਂ ਵੱਲੋਂ ਗੁਰਦੁਆਰਾ ਥੜ੍ਹਾ ਸਾਹਿਬ ਦੇ ਮੈਨੇਜਰ ਦੀ ਆਗਿਆ ਨਾਲ ਜ਼ਮੀਨ ਤੇ ਬੋਰਡ ਲਗਾ ਦਿੱਤਾ ਗਿਆ ਹੈ
ਭਾਈ ਘਨ੍ਹੱਈਆ ਜੀ ਮਿਸ਼ਨ ਸੇਵਾ ਸੁਸਾਇਟੀ ਦੇ ਮੁੱਖ ਸੇਵਾਦਾਰ ਜੱਥੇਦਾਰ ਤਰਨਜੀਤ ਸਿੰਘ ਨਿਮਾਣਾ ਨੇ ਐਸਜੀਪੀਸੀ ਅਤੇ ਗਲਾਡਾ ਅਧਿਕਾਰੀਆਂ ਨੂੰ ਅਪੀਲ ਕਰਕੇ ਕਿਹਾ ਸੀ ਕਿ ਇਸ ਜਮੀਨ ਨਾਲ ਕੋਈ ਛੇੜਛਾੜ ਨਾ ਕੀਤੀ ਜਾਵੇ। ਜਿਸ ਨੂੰ ਧਿਆਨ ਵਿਚ ਰੱਖਦਿਆਂ ਐਸਜੀਪੀਸੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਜ਼ਮੀਨ ਨੂੰ ਐਕਵਾਇਰ ਨਾ ਕਰਨ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਚਿੱਠੀ ਭੇਜ ਦਿੱਤੀ ਹੈ ਜਥੇਦਾਰ ਨਿਮਾਣਾ ਨੇ ਐਸਜੀਪੀਸੀ ਦੇ ਪ੍ਰਧਾਨ ਦਾ ਧੰਨਵਾਦ ਕਰਦਿਆਂ ਅਪੀਲ ਕੀਤੀ ਕਿ ਜ਼ਮੀਨ ਨੂੰ ਚਾਰਦੀਵਾਰੀ ਜਲਦੀ ਤੋਂ ਜਲਦੀ ਲਈ ਟੀਮ ਭੇਜੀ ਜਾਵੇ ਅਤੇ ਮਨੁਖਤਾ ਦੀ ਸੇਵਾ ਲਈ ਇਸ ਜਮੀਨ ਤੇ ਇਕ ਵੱਡਾ ਚੈਰੀਟੇਬਲ ਹਸਪਤਾਲ ਬਣਾਇਆ ਜਾਵੇ। ਜਥੇਦਾਰ ਨਿਮਾਣਾ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਇਸ ਜਮੀਨ ਦਾ ਇਕ ਲੱਖ ਰੁਪਏ ਗਜ ਤੋਂ ਵੱਧ ਰੇਟ ਹੈ ਅਗਰ ਐਸਜੀਪੀਸੀ ਨਾਲ ਗੱਲ ਬਾਤ ਕਰਕੇ ਇਸ ਕੀਮਤ ਵਿਚ ਜਮੀਨ ਲੈ ਸਕਦੇ ਹਨ ਤੇ ਸਾਡੀ ਜਥੇਬੰਦੀ ਨੂੰ ਕੋਈ ਇਤਰਾਜ ਨਹੀਂ ਹੋਵੇਗਾ ਫੈਸਲਾ ਐਸਜੀਪੀਸੀ ਲਵੇਗੀ ਪਰ ਜ਼ਮੀਨ ਨੂੰ ਕੌਡੀਆਂ ਦੇ ਭਾਅ ਐਕਵਾਇਰ ਨਹੀਂ ਹੋਣ ਦਿੱਤਾ ਜਾਵੇਗਾ। ਇਸ ਮੌਕੇ ਤੇ ਅਮ੍ਰਿਤਪਾਲ ਸਿੰਘ,ਗੁਰਪ੍ਰੀਤ ਸਿੰਘ ਵਿੱਕੀ ਬਤਰਾ,ਕੁਲਵੰਤ ਕੋਰ,ਅਜਮੇਰ ਸਿੰਘ,ਜਸਵੰਤ ਸਿੰਘ,ਅਜੇਪਾਲ ਸ਼ਰਮਾ,ਲਕਸ਼ਮਣ ਸਿੰਘ,ਪ੍ਰਦੀਪ ਸਿੰਘ ਇਆਲੀ ਕਲਾਂ, ਹਰਜਿੰਦਰ ਸਿੰਘ ਇਆਲੀ ਕਲਾਂ, ਦਪਿੰਦਰ ਸਿੰਘ ਇਆਲੀ ਕਲਾਂ, ਮਨਜਿੰਦਰ ਸਿੰਘ ਕਲਾਂ,ਜਗਾਂ ਸਿੰਘ ਇਆਲੀ ਕਲਾਂ, ਆਦਿ ਹਾਜ਼ਰ ਸਨ