ਮਲਮ ਪੱਟੀ ਦਿਵਸ ਨੂੰ ਸਮਰਪਿਤ ਭਾਈ ਘਨ੍ਹੱਈਆ ਜੀ ਮਿਸ਼ਨ ਸੇਵਾ ਸੁਸਾਇਟੀ ਵੱਲੋਂ ਲਗਾਇਆ ਗਿਆ ਮਹਾਨ ਖੂਨਦਾਨ ਕੈਂਪ
ਭੁਪਿੰਦਰ ਸਿੰਘ ਮੱਕੜ
ਲੁਧਿਆਣਾ,21 ਸਤੰਬਰ – ਮੁਨੱਖੀ ਸੇਵਾ ਕਾਰਜਾਂ ਨੂੰ ਸਮਰਪਿਤ ਸੰਸਥਾ ਭਾਈ ਘਨ੍ਹੱਈਆ ਜੀ ਮਿਸ਼ਨ ਸੇਵਾ ਸੁਸਾਇਟੀ ਦੇ ਵੱਲੋਂ ਮਿਨਹਾਜੁਲ ਕੁਰਾਨ ਇੰਟਰਨੈਸ਼ਨਲ ਇੰਡੀਆ ਪ੍ਰਧਾਨ ਮੁਹੰਮਦ ਸੁਰਾਜ ਦੇ ਨਿੱਘੇ ਸਹਿਯੋਗ ਨਾਲ ਮੁਜੱਦਦੀ ਮਸਜਿਦ,ਲੁਹਾਰਾ ਵਿਖੇ ਸੇਵਾ ਤੇ ਸਿਮਰਨ ਦੇ ਸਿਧਾਂਤ ਨੂੰ ਸਮਰਪਿਤ ਭਾਈ ਘਨ੍ਹੱਈਆ ਜੀ ਦੀ ਨਿੱਘੀ ਯਾਦ ਨੂੰ ਮਲਮ ਪੱਟੀ ਦਿਵਸ ਦੇ ਰੂਪ ਵੱਜੋਂ ਮਨਾਉਦਿਆਂ ਹੋਇਆ ਲਗਾਏ ਗਏ ਮਹਾਨ ਖੂਨਦਾਨ ਕੈਂਪ ਦੀ ਆਰੰਭਤਾ ਮੌਕੇ ਵਿਸ਼ੇਸ਼ ਤੌਰ ਤੇ ਪੁੱਜੇ ਨਾਨਕਸਰ ਸੰਪ੍ਰਦਾ ਦੇ ਮੁੱਖੀ ਸੰਤ ਬਾਬਾ ਲੱਖਾ ਸਿੰਘ ਨੇ ਕਿਹਾ ਕਿ ਭਾਈ ਘਨ੍ਹੱਈਆ ਜੀ ਮਿਸ਼ਨ ਸੇਵਾ ਸੁਸਾਇਟੀ ਵਲੋਂ ਕੀਤੇ ਜਾ ਰਹੇ ਸੇਵਾ ਕਾਰਜ ਭਾਈ ਘਨ੍ਹੱਈਆ ਜੀ ਦੀ ਮੁਨੱਖੀ ਸੇਵਾ ਵਾਲੀ ਸੋਚ ਨੂੰ ਪ੍ਰਤੱਖ ਰੂਪ ਵਿੱਚ ਉਭਾਰ ਰਹੇ ਹਨ । ਜੋ ਸਮੁੱਚੇ ਸਮਾਜ ਲਈ ਪ੍ਰੇਰਨਾ ਦਾ ਸਰੋਤ ਹਨ,ਖ਼ਾਸ ਕਰਕੇ ਸੁਸਾਇਟੀ ਵੱਲੋ ਮਲਮ ਪੱਟੀ ਦਿਵਸ ਮੌਕੇ ਮੁਸਲਿਮ ਭਾਈਚਾਰੇ ਦੇ ਵੀਰਾਂ ਦੇ ਨਿੱਘੇ ਸਹਿਯੋਗ ਨਾਲ ਮਹਾਨ ਖੂਨਦਾਨ ਕੈਂਪ ਲਗਾਉਣਾ ਸੇਵਾ ਅਤੇ ਆਪਸੀ ਏਕਤਾ ਦਾ ਮਿਸਾਲੀ ਕਾਰਜ ਹੈ। ਉਨ੍ਹਾਂ ਨੇ ਕਿਹਾ ਕਿ ਸੁਸਾਇਟੀ ਦੇ ਮੁੱਖ ਸੇਵਾਦਾਰ ਜਥੇ:ਤਰਨਜੀਤ ਸਿੰਘ ਨਿਮਾਣਾ ਵੱਲੋਂ ਇਸ ਬਿਪਤਾ ਭਰੇ ਸਮੇਂ ਜਦੋਂ ਹਰ ਪਾਸੇ ਭਿਆਨਕ ਮਹਾਮਾਰੀ ਕਰੋਨਾ (ਕੇਵਿਡ 19) ਦਾ ਪ੍ਰਕੋਪ ਛਾਇਆ ਹੋਇਆ ਹੈ ਅਤੇ ਬਲੱਡ ਬੈਕਾਂ ਵਿਚ ਬਲੱਡ ਦੀ ਭਾਰੀ ਕਮੀ ਪਾਈ ਜਾ ਰਹੀ ਹੈ ।ਉਸ ਸਮੇਂ ਲੋੜਵੰਦ ਮਰੀਜ਼ਾਂ ਦੀਆਂ ਕੀਮਤੀ ਜਿੰਦਗੀਆਂ ਬਚਾਉਣ ਲਈ ਬਲੱਡ ਇਕੱਤਰ ਕਰਕੇ ਦੇਣਾ ਆਪਣੇ ਆਪ ਵਿਚ ਇਕ ਇਤਿਹਾਸਕ ਕਾਰਜ ਹੈ। ਜਿਸ ਦੇ ਲਈ ਮੈਂ ਜਥੇ:ਨਿਮਾਣਾ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਦੇ ਮੈਬਰਾਂ ਦਾ ਦਿਲੋਂ ਧੰਨਵਾਦ ਪ੍ਰਗਟ ਕਰਦਾ ਹਾਂ।ਇਸ ਦੋਰਾਨ ਖੂਨਦਾਨ ਕੈਂਪ ਵਿੱਚ ਨਾਇਬ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ,ਇਮਾਮ ਮੋਲਾ ਬਖਸ਼ ਨੇ ਸਾਂਝੇ ਰੂਪ ਵਿੱਚ ਕਿਹਾ ਕਿ ਅੱਜ ਲਗਾਏ ਗਏ ਖੂਨ ਦਾਨ ਕੈਪ ਵਿੱਚ ਜੋ ਮੋਹਰੀ ਰੋਲ ਮੁਸਲਿਮ ਭਾਈਚਾਰੇ ਦੇ ਵੀਰਾਂ ਅਤੇ ਇਸਤਰੀਆਂ ਨੇ ਨਿਸ਼ਕਾਮ ਸੇਵਾ ਦੇ ਵੱਜੋਂ ਖੂਨਦਾਨ ਕਰਕੇ ਕੀਤਾ ਹੈ।ਉਹ ਮੁਨੱਖੀ ਸਾਂਝ ਦੀਆਂ ਗੰਢਾਂ ਨੂੰ ਹੋਰ ਮਜਬੂਤ ਕਰੇਗਾ।।ਇਸ ਮੌਕੇ ਸੁਸਾਇਟੀ ਦੇ ਮੁੱਖ ਸੇਵਾਦਾਰ ਸ.ਤਰਨਜੀਤ ਸਿੰਘ ਨਿਮਾਣਾ ਨੇ ਦੱਸਿਆ ਕਿ ਮਲਮ ਪੱਟੀ ਦਿਵਸ ਨੂੰ ਸਮਰਪਿਤ ਲਗਾਏ ਗਏ ਖੂਨਦਾਨ ਕੈਂਪ ਅੰਦਰ ਮੁਸਲਮਾਨ ਵੀਰਾਂ ਨੇ
ਲਗਭਗ 100 ਯੂਨਿਟ ਬਲੱਡ ਇਕੱਤਰ ਕਰਕੇ ਦਿੱਤਾ ਜਿਸ ਨੂੰ ਅਸੀਂ ਵੱਖ ਵੱਖ ਹਸਪਤਾਲਾ ਦੇ ਬਲੱਡ ਬੈਕਾਂ ਨੂੰ ਭੇਟ ਕੀਤਾ ਜਾਵੇਗਾ ਉਨ੍ਹਾਂ ਨੇ ਖੂਨਦਾਨ ਕੈਂਪ ਵਿੱਚ ਪੁੱਜੀਆਂ ਸਮੂਹ ਸਤਿਕਾਰਤ ਸ਼ਖਸੀਅਤਾਂ, ਬਲੱਡ ਬੈਕ ਦੇ ਡਾਕਟਰਾਂ ਦੀ ਟੀਮ ਅਤੇ ਖੂਨ ਦਾਨ ਕਰਨ ਲਈ ਪੁੱਜੇ ਸਮੂਹ ਮੁਸਲਿਮ ਵਲੰਟੀਅਰਾਂ ਦਾ ਅਤਿ ਧੰਨਵਾਦ ਪ੍ਰਗਟ ਕੀਤਾ। ਇਸ ਸਮੇਂ ਉਹਨਾਂ ਦੇ ਨਾਲ ਮੁਹੰਮਦ ਸਿਰਾਜੂਦੀਨ, ਨੋਸਾਦ ਖਾਨ, ਮੁਹੰਮਦ ਸਾਹੀਦ,ਹਾਜੀ ਦਿਲਬਰ ਹੂਸੈਨ,ਮੁਹੰਮਦ ਸਮੀਰ, ਬੇਚਨ ਅੰਸਾਰੀ,ਅਤਾ ਮੁਹੰਮਦ,ਨੁਰੂਦੀਨ, ਮੁਹੰਮਦ ਚਮਨ, ਸ਼ਹਿਜ਼ਾਦੇ ਖਾਨ, ਭਾਈ ਹਰਪਾਲ ਸਿੰਘ ਨਿਮਾਣਾ,ਜੇਪੀ ਸਿੰਘ,ਹਰਵੀਰ ਸਿੰਘ,ਵੀਰ ਲਕਸ਼ਮਣ ਸਿੰਘ, ਸਰਬਜੀਤ ਸਿੰਘ ਬਟੂ,ਲਵਜੀਤ ਸਿੰਘ,ਇਸ਼ਪ੍ਰੀਤ ਸਿੰਘ ਵਿਸ਼ੇਸ਼ ਤੋਂਰ ਤੇ ਹਾਜਰ ਸਨ ।