ਬੀਬਾ ਬਾਦਲ ਦਾ ਅਸਤੀਫਾ – ਕੈਪਟਨ ਅਮਰਿੰਦਰ ਸਿੰਘ ਅਤੇ ਹੋਰ ਵਿਸ਼ੇਸ਼ ਖਬਰਾਂ ਸੁਣੋ ਨਿਊਜ਼ ਪੰਜਾਬ ਤੋਂ

ਨਿਊਜ਼ ਪੰਜਾਬ ਵਲੋਂ ਅੱਜ ਦੀਆਂ ਵਿਸ਼ੇਸ਼ ਖਬਰਾਂ ਸੰਖੇਪ ਵਿੱਚ ਡਾ. ਸਵਰਨਜੀਤ ਸਿੰਘ ਕੋਲੋਂ ਸੁਣੋ !

ਖਬਰਾਂ ਸੁਣਨ ਲਈ ਇਸ ਲਿੰਕ ਨੂੰ ਖੋਲ੍ਹੋ ===

 

ਨਿਊਜ਼ ਪੰਜਾਬ
ਨਵੀ ਦਿੱਲੀ , 17 ਸਤੰਬਰ -ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਅੱਜ ਦੇਰ ਸ਼ਾਮ ਕੇਂਦਰੀ ਮੰਤਰੀ ਮੰਡਲ ਤੋਂ ਖੇਤੀਬਾੜੀ ਸੰਬੰਧੀ ਬਿੱਲ ਦਾ ਵਿਰੋਧ ਕਰਦਿਆਂ ਅਸਤੀਫਾ ਦੇ ਦਿੱਤਾ ਹੈ I ਇਸ ਕਾਰਵਾਈ ਨਾਲ ਭਾਜਪਾ ਦੀ ਭਾਈਵਾਲ ਸ਼੍ਰੋਮਣੀ ਅਕਾਲੀ ਦਲ ਨੇ ਕੇਂਦਰ ਸਰਕਾਰ ਨੂੰ ਮੁਸੀਬਤ ਵਿਚ ਪਾ ਦਿੱਤਾ ਹੈ।ਇਸ ਤੋਂ ਪਹਿਲਾਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕੇਂਦਰ ਸਰਕਾਰ ਵੱਲੋਂ ਸਦਨ ਵਿੱਚ ਲਿਆਂਦੇ ਗਏ ਖੇਤੀਬਾੜੀ ਸੰਬੰਧੀ ਬਿੱਲ ਦਾ ਵਿਰੋਧ ਕਰਨ ਤੋਂ ਬਾਅਦ ਕਿਹਾ ਸੀ ਕਿ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਅਸਤੀਫਾ ਦੇ ਦੇਣਗੇ। ਸਦਨ ਵਿੱਚ ਪਹਿਲਾਂ ਅਕਾਲੀ ਦਲ ਨੇ ਇਸ ਬਿੱਲ ਦਾ ਕਿਸਾਨ ਵਿਰੋਧੀ ਦੱਸਦਿਆਂ ਵਿਰੋਧ ਕੀਤਾ ਸੀ।