ਭਾਈ ਘਨ੍ਹੱਈਆ ਜੀ ਮਿਸ਼ਨ ਸੇਵਾ ਸੁਸਾਇਟੀ ਵੱਲੋਂ ਸੂਬਾ ਪੱਧਰੀ ਇਸਤਰੀ ਵਿੰਗ ਦੀ ਸਥਾਪਨਾ – ਬੀਬੀ ਸਵਿੰਦਰਜੀਤ ਕੋਰ ਤਲੂਜਾ ਨੂੰ ਪ੍ਰਧਾਨ ਤੇ ਬੀਬੀ ਸੁਖਵਿੰਦਰ ਕੌਰ ਸੁਖੀ ਨੂੰ ਸਕੱਤਰ ਜਨਰਲ ਬਣਾਇਆ – ਸਮਾਜਿਕ ਕੁਰੀਤੀਆਂ ਨੂੰ ਇਸਤਰੀ ਵਿੰਗ ਦੀ ਅਹਿਮ ਭੂਮਿਕਾ ਹੇਵੇਗੀ -ਜੱਥੇ:ਨਿਮਾਣਾ

ਭੁਪਿੰਦਰ ਸਿੰਘ ਮੱਕੜ
ਲੁਧਿਆਣਾ , 16 ਸਤੰਬਰ – ਭਾਈ ਘਨ੍ਹੱਈਆ ਜੀ ਮਿਸ਼ਨ ਸੇਵਾ ਸੁਸਾਇਟੀ (ਰਜਿ) ਦੇ ਮੁੱਖ ਸੇਵਾਦਾਰ ਜੱਥੇਦਾਰ ਤਰਨਜੀਤ ਸਿੰਘ ਨਿਮਾਣਾ ਨੇ ਅੱਜ ਆਪਣੀ ਸੁਸਾਇਟੀ ਦੇ ਵੱਲੋਂ ਬਣਾਏ ਗਏ ਨਵੇ ਰਾਜ ਪੱਧਰੀ ਇਸਤਰੀ ਵਿੰਗ ਦਾ ਰਸਮੀ ਤੌਰ ਤੇ ਐਲਾਨ ਕਰਦਿਆਂ ਹੋਇਆਂ ਕਿਹਾ ਕਿ ਇਸਤਰੀ ਜਾਤੀ ਨੇ ਹਮੇਸ਼ਾਂ ਹੀ ਆਪਣੀ ਸਵੈ ਨਿਭਰਤਾ ਤੇ ਦ੍ਰਿੜਤਾ ਦਾ ਪ੍ਰਗਟਾਵਾ ਕਰਦਿਆਂ ਹੋਇਆਂ ਸਮਾਜ ਨੂੰ ਨਵੀਂ ਸੇਧ ਦੇਣ ਵਿੱਚ ਆਪਣੀ ਮੋਹਰੀ ਭੂਮਿਕਾ ਨਿਭਾਈ ਹੈ। ਜਿਸ ਦੇ ਮੱਦੇਨਜ਼ਰ ਸੁਸਾਇਟੀ ਦੀ ਕੋਰ ਕਮੇਟੀ ਦੇ ਸਮੂਹ ਮੈਬਰਾਂ ਦੀ ਸਾਂਝੀ ਰਾਏ ਨੂੰ ਮੁੱਖ ਰੱਖਦਿਆਂ ਹੋਇਆ ਸੁਸਾਇਟੀ ਵਲੋਂ ਆਪਣੇ ਨਵੇ ਇਸਤਰੀ ਵਿੰਗ ਦੀ ਸਥਾਪਨਾ ਕੀਤੀ ਗਈ ਹੈ।

ਉਨ੍ਹਾਂ ਨੇ ਦੱਸਿਆ ਕਿ ਭਾਈ ਘਨ੍ਹੱਈਆ ਜੀ ਮਿਸ਼ਨ ਸੇਵਾ ਸੁਸਾਇਟੀ ਦੇ ਵੱਲੋਂ ਬਣਾਏ ਗਏ ਇਸਤਰੀ ਵਿੰਗ ਅੰਦਰ ਬੀਬੀ ਸਵਿੰਦਰਜੀਤ ਕੌਰ ਤਲੂਜਾ ਨੂੰ ਬਤੌਰ ਪੰਜਾਬ ਇਕਾਈ ਦਾ ਪ੍ਰਧਾਨ ਅਤੇ ਬੀਬੀ ਸੁਖਵਿੰਦਰ ਕੌਰ ਸੁੱਖੀ ਨੂੰ ਸਕੱਤਰ ਜਨਰਲ ਨਿਯੁਕਤ ਕੀਤਾ ਗਿਆ ਹੈ। ਜੋ ਕਿ ਆਪਣੇ ਤੌਰ ਤੇ ਇਸਤਰੀ ਵਿੰਗ ਦੇ ਨਵੇਂ ਬਣਾਏ ਜਾ ਰਹੇ ਰਾਜ ਪੱਧਰੀ ਜੱਥੇਬੰਧਕ ਢਾਂਚੇ ਵਿੱਚ ਸ਼ਾਮਿਲ ਹੋਣ ਵਾਲੀਆਂ ਸੁਹਿਰਦ ਇਸਤਰੀਆਂ ਦੇ ਨਾਮਾ ਦਾ ਜਲਦੀ ਰਸਮੀ ਤੌਰ ਤੇ ਐਲਾਨ ਕਰਨਗੀਆਂ।

ਜੱਥੇ. ਨਿਮਾਣਾ ਨੇ ਸ਼ਪੱਸ਼ਟ ਰੂਪ ਵਿੱਚ ਕਿਹਾ ਕਿ ਭਾਈ ਘਨ੍ਹੱਈਆ ਜੀ ਮਿਸ਼ਨ ਸੇਵਾ ਸੁਸਾਇਟੀ (ਰਜਿ) ਦੇ ਵੱਲੇ ਸਥਾਪਤ ਕੀਤੇ ਗਏ ਆਪਣੇ ਨਵੇ ਇਸਤਰੀ ਵਿੰਗ ਦੀ ਆਪਣੀ ਇੱਕ ਅਲੱਗ ਪਹਿਚਾਣ ਹੋਵੇਗੀ ਕਿਉ ਕਿ ਉਕਤ ਵਿੰਗ ਵਿੱਚ ਸ਼ਾਮਿਲ ਹੋਣ ਵਾਲੀਆਂ ਇਸਤਰੀਆਂ ਸਮਾਜ ਸੇਵੀ ਕਾਰਜਾਂ ਨੂੰ ਪੂਰੀ ਤਰ੍ਹਾਂ ਸਮਰਪਿਤ ਹੋਣਗੀਆ।ਉਨ੍ਹਾ ਨੇ ਇਸਤਰੀ ਵਿੰਗ ਦੀ ਨਵ ਨਿਯੁਕਤ ਪ੍ਰਧਾਨ ਤੇ ਸਕੱਤਰ ਜਨਰਲ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਹ ਭਾਈ ਘਨ੍ਹੱਈਆ ਸਿੰਘ ਜੀ ਦੀ ਸੋਚ ਨੂੰ ਘਰ ਘਰ ਪੁਹੰਚਾਣ ਵਿੱਚ ਆਪਣਾ ਮੌਹਰੀ ਰੌਲ ਨਿਭਾਉਣ ਤਾਂ ਕਿ ਇੱਕ ਨਵੇਂ ਸੱਭਿਅਕ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ।

ਇਸ ਸਮੇਂ ਉਨ੍ਹਾਂ ਦੇ ਨਾਲ ਤਨਜੀਤ ਸਿੰਘ,ਸਰਬਜੀਤ ਸਿੰਘ ਰਾਜਪਾਲ, ਅਮ੍ਰਿੰਤਪਾਲ ਸਿੰਘ,ਗੁਰਮੀਤ ਸਿੰਘ, ਭੁਪਿੰਦਰ ਸਿੰਘ ਮਕੱੜ,ਵੀਰ ਲਕਸ਼ਮਣ ਸਿੰਘ, ਬਲਬੀਰ ਸਿੰਘ ਛਤਵਾਲ, ਅਮਨਦੀਪ ਸਿੰਘ, ਸਰਬਜੀਤ ਸਿੰਘ ਬਟੂ,ਮਨਦੀਪ ਸਿੰਘ ਅਜਾਦ, ਪ੍ਰਭਜੋਤ ਸਿੰਘ ਖਹਿਰਾ,ਮਨਜੋਤ ਸਿੰਘ ਖਹਿਰਾ, ਨਿਸ਼ਾ ਆਦਿ ਹਾਜ਼ਰ ਸਨ।