ਜੇ ਕੋਰੋਨਾ ਮਾਮਲੇ ਨਾ ਰੁਕੇ ਤਾਂ ਦੀਵਾਲੀ ਰਹਿ ਸਕਦੀ ਹੈ ਫਿੱਕੀ – ਮੰਗਲਵਾਰ ਨੂੰ ਭਾਰਤ ਵਿਚ ਕੋਰੋਨਾ ਮਹਾਂਮਾਰੀ ਦੇ ਮਾਮਲੇ 50 ਲੱਖ ਦੀ ਗਿਣਤੀ ਨੂੰ ਪਾਰ ਕਰ ਗਏ

Confirmed cases: 50,20,359

Recovered: 39,42,360 (78.5%)

Active cases: 9,95,933 (19.8%)

 

Deaths: 82,066 (1.6%)

 

ਨਿਊਜ਼ ਪੰਜਾਬ

ਨਵੀ ਦਿੱਲੀ 16 ਸਤੰਬਰ – ਮੰਗਲਵਾਰ ਨੂੰ ਭਾਰਤ ਵਿਚ ਕੋਰੋਨਾ ਮਹਾਂਮਾਰੀ ਦੇ ਮਾਮਲੇ 50 ਲੱਖ ਦੀ ਗਿਣਤੀ ਨੂੰ ਪਾਰ ਕਰ ਗਏ ਹਨ. ਹਰ ਦਿਨ ਦੇਸ਼ ਵਿਚ ਕੋਵਿਡ -19 ਦੇ 80,000-90,000 ਮਾਮਲੇ ਸਾਹਮਣੇ ਆ ਰਹੇ ਹਨ। ਮਾਹਰਾਂ ਨੂੰ ਡਰ ਹੈ ਕਿ ਜੇ ਇਹੀ ਰੁਝਾਨ ਜਾਰੀ ਰਿਹਾ ਤਾਂ 14 ਨਵੰਬਰ ਨੂੰ ਯਾਨੀ ਦੀਵਾਲੀ ‘ਤੇ ਇਹ ਮਾਮਲੇ ਦੁੱਗਣੇ ਹੋ ਸਕਦੇ ਹਨ।
ਸਿਹਤ ਮਾਹਰ ਵਿੱਚ ਚਿੰਤਾ ਵਿੱਚ ਹਨ ਜੇ ਰੋਜ਼ਾਨਾ ਦੇ ਮਾਮਲਿਆਂ ਵਿੱਚ ਕੋਈ ਗਿਰਾਵਟ ਨਹੀਂ ਆਉਂਦੀ, ਤਾਂ ਦੇਸ਼ ਵਿੱਚ ਕੋਰੋਨਾ ਦੇ ਕੇਸ ਅਗਲੇ 60 ਦਿਨਾਂ ਵਿੱਚ ਇੱਕ ਕਰੋੜ ਨੂੰ ਪਾਰ ਕਰ ਸਕਦੇ ਹਨ. ਦੱਸ ਦੇਈਏ ਕਿ ਕੋਰੋਨਾ ਦਾ ਕੇਸ ਦੇਸ਼ ਵਿਚ ਸਭ ਤੋਂ ਪਹਿਲਾਂ 30 ਜਨਵਰੀ ਨੂੰ ਸਾਹਮਣੇ ਆਇਆ ਸੀ ਅਤੇ ਉਸ ਦਿਨ ਤੋਂ ਲੈ ਕੇ ਹੁਣ ਤਕ 228 ਦਿਨਾਂ ਵਿਚ ਕੋਰੋਨਾ ਦੇ ਕੇਸ 50 ਲੱਖ ਨੂੰ ਪਾਰ ਕਰ ਚੁੱਕੇ ਹਨ।

ਭਾਰਤ ਵਿਚ ਰਿਕਵਰੀ ਮਾਮਲਿਆਂ ਵਿਚ ਵੀ ਤੇਜ਼ੀ ਵਾਲਾ ਰੁਖ ਹੈ ।

ਕੁੱਲ ਰਿਕਵਰ ਹੋਏ ਮਾਮਲੇ 39,42,360 ਹਨ ।

ਭਾਰਤ ਨੇ ਪਿਛਲੇ 24 ਘੰਟਿਆਂ ਵਿੱਚ ਇੱਕ ਦਿਨ ਦੀ ਸਭ ਤੋਂ ਵੱਧ ਰਿਕਵਰੀ ਕੀਤੀ ਹੈ I ਕੋਵਿਡ-19 ਦੇ 82,961 ਮਰੀਜ਼ਾਂ ਨੂੰ ਠੀਕ ਹੋਣ ਤੋਂ ਬਾਅਦ ਹਸਪਤਾਲਾਂ ਤੋਂ ਛੁੱਟੀ ਦਿੱਤੀ ਗਈ ਹੈ , ਜਿਸ ਨਾਲ ਰਿਕਵਰੀ ਰੇਟ 78.53% ਤੇ ਪੁੱਜ ਗਿਆ ਹੈ ।ਪਿਛਲੇ 24 ਘੰਟਿਆਂ ਵਿੱਚ ਮਹਾਰਾਸ਼ਟਰ (19423) ਨੇ ਨਵੀਂ ਰਿਕਵਰੀ ਵਿੱਚ 23.41% ਦਾ ਯੋਗਦਾਨ ਪਾਇਆ ਜਦਕਿ ਆਂਧਰਾ ਪ੍ਰਦੇਸ਼ (9628), ਕਰਨਾਟਕ (7406), ਉੱਤਰ ਪ੍ਰਦੇਸ਼ (6680) ਅਤੇ ਤਾਮਿਲਨਾਡੂ (5735) ਨੇ ਅੱਜ ਦੀ ਰਿਕਵਰੀ ਵਿੱਚ 35.5% ਦਾ ਯੋਗਦਾਨ ਪਾਇਆ ਹੈ ਜਿਥੇ ਰੋਜ਼ਾਨਾ ਕੋਰੋਨਾ ਮਾਮਲੇ ਤੇਜ਼ੀ ਫੜ੍ਹ ਰਹੇ ਹਨ ।

ਪੂਰੇ ਦੇਸ਼ ਦੇ ਮੁਕਾਬਲੇ ਮਹਾਰਾਸ਼ਟਰ, ਕਰਨਾਟਕ, ਆਂਧਰਾ ਪ੍ਰਦੇਸ਼, ਉੱਤਰ ਪ੍ਰਦੇਸ਼, 
ਤਾਮਿਲਨਾਡੂ ਵਿਚ ਕਰੀਬ 60% ਐਕਟਿਵ ਮਾਮਲੇ ਹਨ I
ਦੇਸ਼ ਵਿੱਚ ਪਿਛਲੇ 24 ਘੰਟਿਆਂ ਵਿੱਚ 90,123 ਨਵੇਂ ਮਾਮਲੇ ਸਾਹਮਣੇ ਆਏ ਹਨ ।
ਪਿਛਲੇ 24 ਘੰਟਿਆਂ ਵਿੱਚ 20,000 ਤੋਂ ਵੱਧ ਨਵੇਂ ਮਾਮਲਿਆਂ ਨਾਲ, ਮਹਾਰਾਸ਼ਟਰ ਇਸ ਸੂਚੀ ਵਿੱਚ ਸਭ ਤੋਂ ਅੱਗੇ ਹੈ I ਇਸ ਤੋਂ ਬਾਅਦ ਆਂਧਰਾ ਪ੍ਰਦੇਸ਼ (8846) ਅਤੇ ਕਰਨਾਟਕ (7576) ਦਾ ਨੰਬਰ ਆਉਂਦਾ ਹੈ ।