ਸਃ ਸਤਨਾਮ ਸਿੰਘ ਸ਼ੰਟੀ ਨੂੰ ਸਦਮਾਂ ਪਿਤਾ ਟਕਸਾਲੀ ਅਕਾਲੀ ਆਗੂ ਸ੍ਰ.ਰਜਿੰਦਰ ਸਿੰਘ ਖਾਲਸਾ ਅਕਾਲ ਚਲਾਣਾ ਕਰ ਗਏ – ਅੱਜ ਸੰਸਕਾਰ ਹੋਵੇਗਾ

 

ਨਿਊਜ਼ ਪੰਜਾਬ
ਲੁਧਿਆਣਾ , 15 ਸਤੰਬਰ – ਅਕਾਲੀ ਆਗੂ ਸਃ ਸਤਨਾਮ ਸਿੰਘ ਸ਼ੰਟੀ ਪ੍ਰਧਾਨ ਸ਼੍ਰੀ ਸੁਖਮਨੀ ਸੇਵਾ ਸੁਸਾਇਟੀ ਪ੍ਰੈਸ ਸੈਕਟਰੀ ਸ਼੍ਰੋਮਣੀ (ਅਕਾਲੀ ਦਲ ਬਾਦਲ) ਦੇ ਸਤਿਕਾਰਯੋਗ ਪਿਤਾ ਟਕਸਾਲੀ ਅਕਾਲੀ ਆਗੂ ਸ਼੍ਰੋਮਣੀ ਅਕਾਲੀ ਦਲ ਬਾਦਲ ਸਃ ਰਜਿੰਦਰ ਸਿੰਘ ਜੀ ਖਾਲਸਾ ਅੱਜ ਸਵੇਰੇ ਅਕਾਲ ਪੁਰਖ ਵਲੋਂ ਬਖਸ਼ੇ ਸਵਾਸ ਪੂਰੇ ਕਰਦੇ ਹੋਏ ਗੁਰੂ ਚਰਨਾ ਵਿਚ ਜਾ ਬਿਰਾਜੇ ਹਨ , ਉਹ ਕੁਝ ਦਿਨ ਤੋਂ ਬਿਮਾਰ ਹੋਣ ਕਾਰਨ ਸੀ ਐਮ ਸੀ ਹਸਪਤਾਲ ਵਿੱਚ ਜੇਰੇ ਇਲਾਜ਼ ਸਨ , ਅੱਜ 15/09/2020 ਦਿਨ ਮੰਗਲਵਾਰ ਸ਼ਾਮ 4 ਵਜੇ ਗਉਸ਼ਾਲਾ ਸ਼ਮਸ਼ਾਨਘਾਟ ਵਿਖੇ ਉਨ੍ਹਾਂ ਦਾ ਅੰਤਿਮ ਸੰਸਕਾਰ ਹੋਵੇਗਾ
ਗੁਰੂ ਸਾਹਿਬ ਜੀ ਦੇ ਭਾਣੇ ਵਿਚ — ਸਮੂੱਹ ਪਰਿਵਾਰ ਸਃ ਸਤਨਾਮ ਸਿੰਘ ਸ਼ੰਟੀ 78378- 00051, 98150-84117
——————-
ਅਕਾਲੀ ਆਗੂ ਸਃ ਸਤਨਾਮ ਸਿੰਘ ਸ਼ੰਟੀ ਪ੍ਰਧਾਨ ਸ਼੍ਰੀ ਸੁਖਮਨੀ ਸੇਵਾ ਸੁਸਾਇਟੀ ਪ੍ਰੈਸ ਸੈਕਟਰੀ ਸ਼੍ਰੋਮਣੀ (ਅਕਾਲੀ ਦਲ ਬਾਦਲ) ਦੇ ਸਤਿਕਾਰਯੋਗ ਪਿਤਾਟਕਸਾਲੀ ਅਕਾਲੀ ਆਗੂ ਸ਼੍ਰੋਮਣੀ ਅਕਾਲੀ ਦਲ ਬਾਦਲ ਸਃ ਰਜਿੰਦਰ ਸਿੰਘ ਜੀ ਖਾਲਸਾ ਦੇ ਅਕਾਲ ਚਲਾਣੇ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰ . ਸੁਖਬੀਰ ਸਿੰਘ ਬਾਦਲ , ਸਕੱਤਰ ਜਨਰਲ ਅਤੇ ਸਾਬਕਾ ਮੰਤਰੀ ਸ੍ਰ. ਮਹੇਸ਼ਇੰਦਰ ਸਿੰਘ ਗਰੇਵਾਲ , ਸਾਬਕਾ ਮੰਤਰੀ ਜਥੇਦਾਰ ਹੀਰਾ ਸਿੰਘ ਗਾਬੜੀਆ ਸਮੇਤ ਬਹੁਤ ਸਾਰੇ ਰਾਜਸੀ , ਸਮਾਜਿਕ , ਧਾਰਮਿਕ ਆਗੂਆਂ ਨੇ ਸਰਦਾਰ ਸਤਨਾਮ ਸਿੰਘ ਸ਼ੰਟੀ ਅਤੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਹੈ I ਆਗੂਆਂ ਨੇ ਕਿਹਾ ਕਿ ਸਵਰਗੀ ਸ੍ਰ.ਰਾਜਿੰਦਰ ਸਿੰਘ ਖਾਲਸਾ ਅਕਾਲੀ ਦਲ ਦੇ ਹਰ ਮੋਰਚੇ ਵਿੱਚ ਅਗੇ ਹੋ ਕੇ ਪਾਰਟੀ ਦੀ ਸੇਵਾ ਕਰਦੇ ਸਨ ਅਤੇ ਕਈ ਵਾਰ ਪਾਰਟੀ ਅਤੇ ਪੰਜਾਬ ਲਈ ਜੇਲ੍ਹਾਂ ਵੀ ਕਟਦੇ ਰਹੇ I
ਨਿਊਜ਼ ਪੰਜਾਬ ਦੇ ਮੁੱਖ ਸੰਪਾਦਕ ਸ੍ਰ.ਮਨਜੀਤ ਸਿੰਘ ਖਾਲਸਾ , ਨਗਰ ਨਿਗਮ ਦੇ ਮੇਅਰ ਦਫਤਰ ਦੇ ਮੀਡੀਆ ਇੰਚਾਰਜ ਸ੍ਰ . ਹਰਪਾਲ ਸਿੰਘ ਨਿਮਾਣਾ , ਸ੍ਰ. ਗੁਰਦੀਪ ਸਿੰਘ ਦੀਪ , ਸ੍ਰ. ਕੁਲਵਿੰਦਰ ਸਿੰਘ ਰਿੰਪਾ ,ਸ੍ਰ.ਹਰਚਰਨ ਸਿੰਘ , ਕਾਂਗਰਸ ਦੇ ਸਾਬਕਾ ਪ੍ਰਧਾਨ ਕੌਂਸਲਰ ਸ਼੍ਰੀ ਅਸ਼ਵਨੀ ਸ਼ਰਮਾਂ ਸਮੇਤ ਕਈ ਆਗੂਆਂ ਨੇ ਪਰਿਵਾਰ ਨਾਲ ਹਮਦਰਦੀ ਪ੍ਰਗਟਾਈ ਹੈ I