ਭਾਰਤ ਸਰਕਾਰ ਨੇ ਪਿਆਜ਼ ਦੀਆਂ ਸਾਰੀਆਂ ਕਿਸਮਾਂ ਦੇ ਨਿਰਯਾਤ ਉੱਤੇ ਤੁਰੰਤ ਪ੍ਰਭਾਵ ਨਾਲ ਪਾਬੰਦੀ ਲਾਈ

ਨਿਊਜ਼ ਪੰਜਾਬ
ਨਵੀ ਦਿੱਲੀ ,14 ਸਤੰਬਰ – ਦੇਸ਼ ਵਿੱਚ ਪਿਆਜ਼ਾਂ ਦੀ ਸਿਆਸੀ ਕੁੜੱਤਣ ਤੋਂ ਬਚਨ ਲਈ ਸਰਕਾਰ ਪਿਆਜ਼ਾਂ ਦੇ ਵਧਦੇ ਭਾਅ ਵੇਖਦਿਆਂ ਪਿਆਜ਼ ਦੀਆਂ ਸਾਰੀਆਂ ਕਿਸਮਾਂ ਦੇ ਨਿਰਯਾਤ ਉੱਤੇ ਤੁਰੰਤ ਪ੍ਰਭਾਵ ਨਾਲ ਪਾਬੰਦੀ ਲਗਾ ਦਿੱਤੀ ਹੈ।
ਡਾਇਰੈਕਟੋਰੇਟ ਜਨਰਲ ਆਫ ਵਿਦੇਸ਼ੀ ਵਪਾਰ (ਡੀਜੀਐਫਟੀ) ਦੁਆਰਾ ਜਾਰੀ ਇੱਕ ਨੋਟੀਫਿਕੇਸ਼ਨ ਵਿੱਚ, “ਪਿਆਜ਼ ਦੀਆਂ ਸਾਰੀਆਂ ਕਿਸਮਾਂ ਦੇ ਨਿਰਯਾਤ ਉੱਤੇ ਤੁਰੰਤ ਪ੍ਰਭਾਵ ਨਾਲ ਪਾਬੰਦੀ ਲਗਾਈ ਗਈ ਹੈ।” ਡੀਜੀਐਫਟੀ ਵਣਜ ਮੰਤਰਾਲੇ ਦਾ ਹਿੱਸਾ ਹੈ ਜੋ ਆਯਾਤ-ਨਿਰਯਾਤ ਨਾਲ ਜੁੜੇ ਮਾਮਲਿਆਂ ਨਾਲ ਸਬੰਧਤ ਹੈ,ਬੰਗਲਾਦੇਸ਼, ਨੇਪਾਲ, ਮਲੇਸ਼ੀਆ ਅਤੇ ਸ੍ਰੀਲੰਕਾ ਵਰਗੇ ਦੇਸ਼ ਭਾਰਤੀ ਪਿਆਜ਼ ਉੱਤੇ ਨਿਰਭਰ ਕਰਦੇ ਹਨ

ਦੱਖਣੀ ਭਾਰਤ ਦੇ ਰਾਜਾਂ ਵਿੱਚ ਭਾਰੀ ਬਾਰਸ਼ ਕਾਰਨ ਪਿਆਜ ਦੀ ਫਸਲ ਨੂੰ ਇਸ ਵਾਰ ਬਹੁਤ ਨੁਕਸਾਨ ਹੋਇਆ ਹੈ ਅਤੇ ਸਾਰੇ ਦੇਸ਼ ਵਿੱਚ ਪਿਆਜ਼ ਦੀ ਸਪਲਾਈ ਬਹੁਤਾਤ ਵਿੱਚ ਇਨ੍ਹਾਂ ਰਾਜਾਂ ਤੋਂ ਹੀ ਹੁੰਦੀ ਹੈ ਖਰਾਬ ਮੌਸਮ ਕਾਰਨ ਉਤਪਾਦਨ ਘਟਣ ਦੀ ਸੰਭਾਵਨਾ ਨੂੰ ਵੇਖਦਿਆਂ ਘਰੇਲੂ ਬਜ਼ਾਰ ਵਿਚ ਪਿਆਜ਼ ਦੀਆਂ ਕੀਮਤਾਂ ਵੀ ਤੇਜ਼ ਹੋਣੀਆਂ ਸ਼ੁਰੂ ਹੋ ਗਿਆ ਹਨ । ਥੋਕ ਮੰਡੀਆਂ ਵਿਚ ਪਿਛਲੇ ਮਹੀਨੇ ਤੋਂ ਹੀ ਪਿਆਜ਼ ਦੀਆਂ ਕੀਮਤਾਂ ਵਿਚ ਵਾਧਾ ਹੋ ਰਿਹਾ ਹੈ।
ਕੇਂਦਰ ਸਰਕਾਰ ਨੇ ਅੱਜ ਸੋਮਵਾਰ ਨੂੰ ਤੁਰੰਤ ਪ੍ਰਭਾਵ ਨਾਲ ਪਿਆਜ਼ ਦੀਆਂ ਸਾਰੀਆਂ ਕਿਸਮਾਂ ਦੇ ਨਿਰਯਾਤ ‘ਤੇ ਪਾਬੰਦੀ ਲਗਾ ਕੇ ਇਹ ਫੈਸਲਾ ਦੇਸ਼ ਵਿਚ ਪਿਆਜ਼ ਦੀ ਉਪਲਬਧਤਾ ਨੂੰ ਵਧਾਉਣ ਅਤੇ ਘਰੇਲੂ ਬਜ਼ਾਰ ਵਿਚ ਇਸ ਦੇ ਵਧ ਰਹੇ ਭਾਅ ਨੂੰ ਨਿਯੰਤਰਿਤ ਕਰਨ ਲਈ ਲਿਆ ਹੈ