ਦਿੱਲ ਦੇ ਦੌਰੇ ਕਾਰਨ ਸਵਾਮੀ ਅਗਨੀਵੇਸ਼ ਦਾ ਹੋਇਆ ਦਿਹਾਂਤ – ਦੇਸ਼ ਦੀ ਸਿਆਸਤ ਨਾਲ ਲੰਬਾ ਸਮਾਂ ਜੁੜੇ ਰਹੇ

ਨਿਊਜ਼ ਪੰਜਾਬ
ਨਵੀ ਦਿੱਲੀ ,11 ਸਤੰਬਰ – ਜਿਗਰ ਸਿਰੋਸਿਸ ਦੀ ਬਿਮਾਰੀ ਕਾਰਨ ਆਰੀਆ ਸਮਾਜ ਦੇ ਪ੍ਰਸਿੱਧ ਨੇਤਾ ਸਵਾਮੀ ਅਗਨੀਵੇਸ਼ ਦਾ ਅੱਜ ਸ਼ੁੱਕਰਵਾਰ ਨੂੰ ਦਿੱਲੀ ਵਿੱਚ ਦੇਹਾਂਤ ਹੋ ਗਿਆ। ਉਨ੍ਹਾਂ ਨੇ ਅੱਜ ਸ਼ਾਮ ਸਾਢੇ 6 ਵਜੇ ਆਖਰੀ ਸਾਹ ਲਿਆ। ਸਵਾਮੀ ਨੂੰ ਮੰਗਲਵਾਰ ਨੂੰ ਆਈ.ਐਲ.ਬੀ.ਐਸ. ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ । ਮਲਟੀ ਆਰਗਨ ਫ਼ੇਲ੍ਹ ਹੋਣ ‘ਤੇ ਉਹ ਖਰਾਬ ਹਾਲਤ ਕਾਰਨ ਵੈਂਟੀਲੇਟਰ ‘ਤੇ ਸਨ । ਆਈ.ਐਲ.ਬੀ.ਐਸ. ਹਸਪਤਾਲ ਦੇ ਡਾਕਟਰਾਂ ਨੇ ਦੱਸਿਆ ਕਿ ਸ਼ਾਮ 6 ਵਜੇ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਦੀ ਹਾਲਤ ਵਿਗੜਦੀ ਹੀ ਗਈ ।

ਸਵਾਮੀ ਅਗਨਿਵੇਸ਼ ਦੀ ਹਾਲਤ ਨੂੰ ਦੇਖਦੇ ਹੋਏ ਵੱਖ-ਵੱਖ ਵਿਭਾਗਾਂ ਦੇ ਡਾਕਟਰਾਂ ਦੀ ਟੀਮ ਲਗਾਤਾਰ ਉਨ੍ਹਾਂ ਦੀ ਨਿਗਰਾਨੀ ਵਿਚ ਲੱਗੀਆਂ ਹੋਈਆਂ ਸਨ । ਉਹ ਲੰਬੇ ਸਮੇਂ ਤੋਂ ਬਿਮਾਰ ਚੱਲ ਰਹੇ ਸਨ। ਡਾਕਟਰਾਂ ਨੇ ਜਿਗਰ ਦੀ ਸਮੱਸਿਆ ਦੇ ਕਾਰਨ ਟਰਾਂਸਪਲਾਂਟ ਦੀ ਸਲਾਹ ਵੀ ਦਿੱਤੀ ਸੀ।