ਲੁਧਿਆਣਾ ਵਿੱਚ ਲੱਗੇ ਕੈਂਪ ਦੋਰਾਨ 102 ਵਿਅਕਤੀਆ ਨੇ ਕਰਵਾਇਆ ਕੋਰੋਨਾ ਟੈਸਟ – ਸਿਰਫ 3 ਨਿਕਲੇ ਕਰੋਨਾ ਪਾਜ਼ੇਟਿਵ – ਜਥੇ: ਨਿਮਾਣਾ, ਭਾਈ ਮਖੂ ਨੇ ਪਰਿਵਾਰਾ ਸਮੇਤ ਟੈਸਟ ਕਰਵਾ ਕੇ ਕੈਂਪ ਦੀ ਕੀਤੀ ਅਰੰਭਤਾ
ਨਿਊਜ਼ ਪੰਜਾਬ
ਲੁਧਿਆਣਾ , 11 ਸਤੰਬਰ – ਮਨੁੱਖਤਾ ਨੂੰ ਸਮਰਪਿਤ ਭਾਈ ਘਨ੍ਹੱਈਆ ਜੀ ਮਿਸ਼ਨ ਸੇਵਾ ਸੁਸਾਇਟੀ ਦੇ ਮੁੱਖ ਸੇਵਾਦਾਰ ਜਥੇਦਾਰ ਤਰਨਜੀਤ ਸਿੰਘ ਨਿਮਾਣਾ ਦੀ ਅਗਵਾਈ ਹੇਠ ਕਰੋਨਾ ਵਾਰਸ ਦੀ ਰੋਕਥਾਮ ਲਈ ਵਾਰਡ ਨੰਬਰ 46 ਦੇ ਕਰਤਾਰ ਨਗਰ, ਮਾਡਲ ਟਾਊਨ ਵਿਖੇ ਮਾਣਯੋਗ ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਦੀ ਪ੍ਰੇਰਨਾ ਸਦਕਾ ਕਰੋਨਾ ਵਾਇਰਸ ਮਹਾਂਮਾਰੀ ਦਾ ਫਰੀ ਟੈਸਟ ਕੈਂਪ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਦੇ ਸੈਕਟਰੀ ਸ੍ਰੀ ਬਲਵੀਰ ਚੰਦ ਐਰੀ ਦੇ ਪੂਰਨ ਸਹਿਯੋਗ ਨਾਲ ਲਗਾਇਆ ਗਿਆ।ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਪਹੁੰਚੇ ਏਡੀਸੀ ਸ੍ਰ.ਅਮਰਜੀਤ ਸਿੰਘ ਬੈਂਸ ਨੇ ਕਰੋਨਾ ਵਾਇਰਸ ਮਹਾਂਮਾਰੀ ਫਰੀ ਟੈਸਟ ਕੈਂਪ ਮੁਹਿੰਮ ਦਾ ਆਗਾਜ਼ ਕੀਤਾ।
ਇਸ ਮੌਕੇ ਤੇ ਕੈਂਪ ਦੀ ਸ਼ੁਰੂਆਤ ਭਾਈ ਘਨ੍ਹੱਈਆ ਜੀ ਮਿਸ਼ਨ ਸੇਵਾ ਸੁਸਾਇਟੀ ਦੇ ਮੁੱਖ ਸੇਵਾਦਾਰ ਜਥੇਦਾਰ ਤਰਨਜੀਤ ਸਿੰਘ ਨਿਮਾਣਾ ਤੇ ਪੰਥ ਪ੍ਰਸਿੱਧ ਕਥਾਵਾਚਕ ਭਾਈ ਹਰਪ੍ਰੀਤ ਸਿੰਘ ਮੱਖੂ ਨੇ ਕਰੋਨਾ ਵਾਇਰਸ ਟੈਸਟ ਕਰਵਾ ਕੇ ਕੀਤੀ। ਜਥੇ: ਨਿਮਾਣਾ, ਭਾਈ ਮਖੂ ਨੇ ਕਿਹਾ ਕਿ ਪਹਿਲੀਆਂ ਸਟੇਜਾਂ ਵਿਚ ਕਰੋਨਾ ਵਾਇਰਸ ਲਛਣਾ ਤੋਂ ਪਤਾ ਲਗਦਾ ਸੀ ਮੋਜੂਦਾ ਸਮੇਂ ਕਰੋਨ ਵਾਇਰਸ ਸਭ ਤੋਂ ਭਿਅੰਕਰ ਬਿਨਾਂ ਲਛਣਾ ਦੇ ਦੋਰ ਵਿਚੋਂ ਗੁਜ਼ਰ ਰਿਹਾ ਹੈ ਪੰਜਾਬ ਵਿੱਚ ਮੋਤਾਂ ਦੀ ਵੱਡੀ ਗਿਣਤੀ ਦਾ ਕਾਰਨ ਹੈ ਉਨ੍ਹਾਂ ਨੇ ਸੰਗਤਾਂ ਨੂੰ ਅਪੀਲ ਕੀਤੀ ਕਿ ਆਪਣੇ ਜਾਤੀ ਮੁਫਾਦ ਤੋਂ ਉੱਪਰ ਉੱਠ ਕੇ ਮਨੁੱਖਤਾ ਦੇ ਭਲੇ ਲਈ ਕਰੋਨਾ ਵਾਇਰਸ ਮਹਾਂਮਾਰੀ ਨੂੰ ਫੈਲਣ ਤੋਂ ਰੋਕਣ ਲਈ ਪਰਿਵਾਰਾਂ ਸਮੇਤ ਟੈਸਟ ਕਰਵਾਉ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਸਹਿਯੋਗ ਕਰੋ ਤਾਂ ਕਿ ਕਰੋਨਾ ਵਾਇਰਸ ਦੀ ਚੈਨ ਨੂੰ ਤੋੜਿਆ ਜਾ ਸਕੇ। ਇਸ ਮੌਕੇ ਤੇ ਜਥੇਦਾਰ ਨਿਮਾਣਾ ਨੇ ਦੱਸਿਆ ਕਿ ਕਰੋਨਾ ਵਾਇਰਸ ਫਰੀ ਟੈਸਟ ਕੈਂਪ ਦੋਰਾਨ 102 ਵਿਅਕਤੀਆਂ ਦਾ ਟੈਸਟ ਐਸ.ਐਮ.ਓ ਦੇ ਅੰਡਰ ਡਾਕਟਰ ਹਰਮਨ ਕੋਰ ਸਿਧੂ ਦੀ ਟੀਮ ਵਲੋਂ ਕੀਤਾ ਗਿਆ ਅਤੇ 102 ਵਿਚੋਂ 3 ਲੋਕਾਂ ਦੀ ਰਿਪੋਰਟ ਬਿਨਾਂ ਲਛਣਾ ਤੋਂ ਕਰੋਨਾ ਪਾਜਟਿਵ ਪਾਈ ਗਈ। ਕਰੋਨਾ ਪਾਜਟਿਵ ਮਰੀਜ਼ਾਂ ਨੂੰ ਉਨ੍ਹਾਂ ਦੇ ਘਰਾਂ ਵਿੱਚ ਆਈਸੋਲੇਸ਼ਨ ਕੀਤਾ ਗਿਆ। ਇਸ ਮੌਕੇ ਤੇ ਸੁਸਾਇਟੀ ਦੇ ਪ੍ਰਮੁੱਖ ਅਹੁਦੇਦਾਰਾਂ ਜਗਤਜੀਤ ਸਿੰਘ ਪਾਸੀ, ਬੀਬੀ ਸੁਖਵਿੰਦਰ ਕੌਰ ਸੁਖੀ, ਅਮਿ੍ਤਪਾਲ ਸਿੰਘ, ਐਡਵੋਕੇਟ,ਪ੍ਰਵਿੰਦਰ ਸਿੰਘ ਬਤਰਾ,ਅਮਨਦੀਪ ਸਿੰਘ, ਬਲਵਿੰਦਰ ਸਿੰਘ ਕੁਲਾਰ, ਗੁਰਮੀਤ ਸਿੰਘ ਉਬਰਾਏ,ਕੁਲਵਿੰਦਰ ਗੋਗਲਾ,ਗੁਰਪ੍ਰੀਤ ਸਿੰਘ ਬੇਦੀ, ਤਰਲੋਚਨ ਸਿੰਘ ਚਾਵਲਾ,ਗੁਰਦੀਪ ਸਿੰਘ ਖਾਲਸਾ, ਜਗਦੀਸ਼ ਸਿੰਘ, ਕਰੋਨਾ ਵਾਇਰਸ ਟੈਸਟ ਕਰਵਾਇਆ।