ਕੇਂਦਰ ਸਰਕਾਰ ਨੇ 14 ਰਾਜਾਂ ਨੂੰ ਕੋਰੋਨਾ ਨਾਲ ਲੜੀ ਜਾ ਰਹੀ ਜੰਗ ਲਈ 6,195.08 ਕਰੋੜ ਰੁਪਏ ਜਾਰੀ ਕੀਤੇ – ਪੰਜਾਬ ਦੀ ਵੀ ਸੁਣੀ ਗਈ

ਨਿਊਜ਼ ਪੰਜਾਬ

ਨਵੀ ਦਿੱਲੀ , 11 ਸਤੰਬਰ – ਕੇਂਦਰ ਸਰਕਾਰ ਨੇ 14 ਰਾਜਾਂ ਨੂੰ ਕੋਰੋਨਾ ਨਾਲ ਲੜੀ ਜਾ ਰਹੀ ਜੰਗ ਵਿੱਚ ਹੋਰ ਸਾਧਨਾ ਤੇ ਖਰਚ ਕਰਨ ਲਈ 6,195.08 ਕਰੋੜ ਰੁਪਏ ਜਾਰੀ ਕੀਤੇ ਹਨ I ਕੇਂਦਰੀ ਵਿੱਤ ਮੰਤਰਾਲੇ ਨੇ ਆਪਣੇ ਟਵੀਟਰ ਅਕਾਊਂਟ ਤੋਂ ਪੱਤਰ ਜਾਰੀ ਕਰਦਿਆਂ ਅਤੇ ਦਿੱਤੀ ਜਾਣਕਾਰੀ ਅਨੁਸਾਰ ਕੇਂਦਰ ਸਰਕਾਰ ਨੇ ਕੋਰੋਨਾ ਸੰਕਟ ਦੌਰਾਨ ਰਾਜ ਸਰਕਾਰਾਂ ਨੂੰ ਕੋਰੋਨਾ ਮਹਾਂਮਾਰੀ ਦਾ ਮੁਕਾਬਲਾ ਕਰਨ ਲਈ ਹੋਰ ਵਧੇਰੇ ਸਾਧਨਾ ਲਈ 10 ਸਤੰਬਰ, 2020 ਨੂੰ 15ਵੇਂ ਵਿੱਤ ਕਮਿਸ਼ਨ ਦੀ ਸਿਫਾਰਸ਼ ਦੇ ਅਨੁਸਾਰ 14 ਰਾਜਾਂ ਨੂੰ 6,195.08 ਕਰੋੜ ਰੁਪਏ ਜਾਰੀ ਕੀਤੇ ਹਨ । ਇਹ ਉਹਨਾਂ ਨੂੰ ਕੋਰੋਨਾ ਸੰਕਟ ਦੌਰਾਨ ਵਧੀਕ ਸਰੋਤ ਪ੍ਰਦਾਨ ਕਰੇਗਾ। ਇਸ ਰਕਮ ਵਿੱਚੋਂ ਪੰਜਾਬ ਦੇ ਹਿੱਸੇ 638 ਕਰੋੜ 25 ਲੱਖ ਰੁਪਏ ਆਏ ਹਨ I

NSitharamanOffice
@nsitharamanoffc
The government on September 10, 2020 released Rs 6,195.08 crore to 14 states as the sixth equated monthly instalment of the Post Devolution Revenue Deficit Grant as recommended by the 15th Finance Commission. This would provide them additional resources during the Corona crisis.

=====

ImageImage