ਉਘੇ ਸਮਾਜ ਸੇਵੀ ਅਤੇ ‘ ਸਿਟੀ ਟਾਈਮ ‘ ਨਿਊਜ਼ ਪੇਪਰ ਦੇ ਮੈਨੇਜਿੰਗ ਐਡੀਟਰ ਸ੍ਰ. ਦਰਸ਼ਨ ਸਿੰਘ ਪ੍ਰਧਾਨ ਦੇ ਅਕਾਲ ਚਲਾਣੇ ‘ਤੇ ਵੱਖ ਵੱਖ ਸੰਗਠਨਾਂ ਵਲੋਂ ਅਫਸੋਸ ਦਾ ਪ੍ਰਗਟਾਵਾ – 11 ਸਤੰਬਰ ਨੂੰ ਕੀਰਤਨ ਅਤੇ ਅੰਤਿਮ ਅਰਦਾਸ ਹੋਵੇਗੀ

                    ਸ੍ਰ. ਦਰਸ਼ਨ ਸਿੰਘ ਪ੍ਰਧਾਨ

=========================

ਪ੍ਰਿਤਪਾਲ ਸਿੰਘ ਪਾਲੀ – ਨਿਊਜ਼ ਪੰਜਾਬ 
ਲੁਧਿਆਣਾ , 10 ਸਤੰਬਰ – ਉਘੇ ਸਮਾਜ ਸੇਵੀ ਅਤੇ ‘ ਸਿਟੀ ਟਾਈਮ ‘ ਨਿਊਜ਼ ਪੇਪਰ ਦੇ ਮੈਨੇਜਿੰਗ ਐਡੀਟਰ ਸ੍ਰ. ਦਰਸ਼ਨ ਸਿੰਘ ਪ੍ਰਧਾਨ ( ਡੀ ਐਸ ਪ੍ਰਧਾਨ ) ਅਕਾਲ ਪੁਰਖ ਵਲੋਂ ਬਖਸ਼ੇ ਸੁਵਾਸ ਪੂਰੇ ਕਰਦੇ ਹੋਏ ਬੀਤੇ ਦਿੱਨੀ ਅਕਾਲ ਚਲਾਣਾ ਕਰ ਗਏ ਸਨ ਨਮਿਤ ਕੀਰਤਨ ਅਤੇ ਅੰਤਿਮ ਅਰਦਾਸ 11 ਸਤੰਬਰ 2020 ਦਿੱਨ ਸ਼ੁਕਰਵਾਰ ਨੂੰ ਦੁਪਹਿਰ 12 .30 ਵਜੇ ਤੋਂ 1 .30 ਵਜੇ ਤੱਕ ਗੁਰਦਵਾਰਾ ਸਿੰਘ ਸਭਾ, ਫੇਸ 1 ,ਨੇੜੇ ਸੀ ਆਰ ਪੀ ਕਲੋਨੀ , ਅਰਬਨ ਅਸਟੇਟ ਦੁਗਰੀ ਲੁਧਿਆਣਾ ਵਿਖੇ ਹੋਵੇਗੀ I ਉਨ੍ਹਾਂ ਦੇ ਸਪੁੱਤਰ ਸ੍ਰ.ਜਸਵਿੰਦਰ ਸਿੰਘ ਵਿੱਕੀ , ਸਰਬਜੀਤ ਸਿੰਘ ਭੋਲੂ ਅਤੇ ਦੂਆ ਪਰਿਵਾਰ ਨਾਲ ਪੱਤਰਕਾਰ ਭਾਈਚਾਰੇ ਵਲੋਂ , ਧਾਰਮਿਕ ਅਤੇ ਰਾਜਸੀ ਆਗੂਆਂ ਵਲੋਂ ਹਮਦਰਦੀ ਦਾ ਪ੍ਰਗਟਾਵਾ ਕੀਤਾ ਗਿਆ ਹੈ I ਇਸ ਮੌਕੇ ਸ੍ਰ. ਬੱਬੂ ਸਿੰਘ ਮੁੱਖ ਸੰਪਾਦਕ ਅਦਾਰਾ ਰੋਜ਼ਾਨਾ ਪ੍ਰਕਾਸ਼ ਪੱਤਰ ਅਤੇ ਅਦਾਰਾ ਨਿਊਜ਼ ਪੰਜਾਬ ਵਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ I ਨਗਰ ਨਿਗਮ ਦੇ ਇੰਪਲਾਈਜ਼ ਯੂਨੀਅਨ ਦੇ ਜਨਰਲ ਸਕੱਤਰ ਅਤੇ ਨਗਰ ਨਿਗਮ ਮੇਅਰ ਦਫਤਰ ਦੇ ਮੀਡੀਆ ਇੰਚਾਰਜ ਸ੍ਰ. ਹਰਪਾਲ ਸਿੰਘ ਨਿਮਾਣਾ ਨੇ ਇਸ ਦੁੱਖ ਦੀ ਘੜੀ ਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਹੈ I

 

 

=====