ਸਮਾਰਟ ਸਿਟੀ ਅਧੀਨ ਜੈਨਪੁਰ ਵਿੱਚ ਜੋ ਸਪੋਰਟਸ ਕੰਪਲੈਕਸ ਬਣਾਉਣ ਦੀ ਤਿਆਰੀ – ਨਗਰ ਨਿਗਮ ਨੇ ਕੀਤੀ ਮੀਟਿੰਗ

           ਨਿਊਜ਼ ਪੰਜਾਬ
ਲੁਧਿਆਣਾ , 10 ਸਤੰਬਰ – ਅੱਜ ਸ੍ਰੀ ਬਲਕਾਰ ਸਿੰਘ ਸੰਧੂ,ਮੇਅਰ ਲੁਧਿਆਣਾ ਅਤੇ ਸ਼੍ਰੀ ਪ੍ਰਦੀਪ ਸੱਭਰਵਾਲ ,ਆਈ ਏ ਐਸ,ਕਮਿਸ਼ਨਰ ਨਗਰ ਨਿਗਮ,ਲੁਧਿਆਣਾ ਵੱਲੋਂ ਸਮਾਰਟ ਸਿਟੀ ਅਧੀਨ ਜੈਨਪੁਰ ਵਿੱਚ ਜੋ ਸਪੋਰਟਸ ਕੰਪਲੈਕਸ ਬਣਾਇਆ ਜਾਣਾ ਹੈ ਬਾਰੇ ਐਕਸਪਰਟਸ ਨਾਲ ਜ਼ੋਨ ਡੀ ਨਗਰ ਨਿਗਮ ਲੁਧਿਆਣਾ ਦੇ ਮੀਟਿੰਗ ਹਾਲ ਵਿੱਚ ਮੀਟਿੰਗ ਕੀਤੀ ਗਈ lਹਰਪਾਲ ਸਿੰਘ ਨਿਮਾਣਾ, ਮੀਡੀਆ ਅਫਸਰ,ਮੇਅਰ ਦਫਤਰ, ਨਗਰ ਨਿਗਮ ਅਨੁਸਾਰ ਇਸ ਮੌਕੇ ਮੈਡਮ ਮਮਤਾ ਆਸ਼ੂ ਕੌਂਸਲਰ , ਆਈਕੋਨ ਕੰਪਨੀ ਦੇ ਐਕਸਪਰਟਸ,ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਦੇ ਐਕਸਪਰਟਸ ਅਤੇ ਆਰਕੀਟੈਕਟਸ ਵੀ ਮੌਜੂਦ ਸਨ l