ਵਿਦੇਸ਼ੀ ਸਿੱਖ-ਸੰਗਤਾਂ ਹੁਣ ਕੇਂਦਰੀ ਅਸਥਾਨ ਸ਼੍ਰੀ ਦਰਬਾਰ ਸਾਹਿਬ ਲਈ ਮਾਇਆ ਭੇਜ ਸਕਣਗੀਆਂ – ਭਾਰਤ ਸਰਕਾਰ ਨੇ 1984 ਤੋਂ ਬਾਅਦ ਦਿੱਤੀ ਪ੍ਰਵਾਨਗੀ

ਨਿਊਜ਼ ਪੰਜਾਬ
ਨਵੀਂ ਦਿੱਲੀ, 10 ਸਤੰਬਰ -ਸਿੱਖਾਂ ਦੇ ਕੇਂਦਰੀ ਅਸਥਾਨ ਸ਼੍ਰੀ ਦਰਬਾਰ ਸਾਹਿਬ ਸ਼੍ਰੀ ਅਮ੍ਰਿਤਸਰ ਲਈ ਦੇਸ਼ ਦੇ ਬਾਹਰੋਂ ਸਿੱਖ ਸੰਗਤਾਂ ਲੰਗਰ ਆਦਿ ਲਈ ਮਾਇਆ ਭੇਜਣ ਵਿਦੇਸ਼ੀ ਯੋਗਦਾਨ ਰੈਗੂਲੇਸ਼ਨ ਐਕਟ ਅਧੀਨ ਸਹਿਮਤੀ ਪ੍ਰਗਟਾਈ ਹੈ I 1984 ਤੋਂ ਵਿਦੇਸ਼ਾਂ ਵਿੱਚ ਬੈਠੀਆਂ ਸਿੱਖ ਸੰਗਤਾਂ ਤੇ ਭੇਟਾ ਭੇਜਣ ਤੇ ਪਾਬੰਦੀ ਲੈ ਦਿੱਤੀ ਗਈ ਸੀ I
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਹੈ ਕਿ ਸ੍ਰੀ ਦਰਬਾਰ ਸਾਹਿਬ ਦੀ ਰੂਹਾਨੀਅਤ ਸਾਨੂੰ ਕਈ ਦਹਾਕਿਆਂ ਤੋਂ ਸ਼ਕਤੀ ਪ੍ਰਦਾਨ ਕਰਦੀ ਆ ਰਹੀ ਹੈ। ਵਿਸ਼ਵ ਦੀ ਵਿਆਪਕ ਸੰਗਤ ਉੱਥੇ ਸੇਵਾ ਲਈ ਅਸਮਰਥ ਹੋ ਰਹੀ ਸੀ। ਜਿਸ ਦੇ ਚੱਲਦਿਆਂ ਮੋਦੀ ਸਰਕਾਰ ਨੇ ਫ਼ੈਸਲਾ ਕੀਤਾ ਹੈ ਕਿ ਐਫ.ਸੀ.ਆਰ.ਏ. (ਵਿਦੇਸ਼ੀ ਯੋਗਦਾਨ ਰੈਗੂਲੇਸ਼ਨ ਐਕਟ) ਨੂੰ ਸ੍ਰੀ ਹਰਿਮੰਦਰ ਸਾਹਿਬ ਲਈ ਪ੍ਰਵਾਨ ਕੀਤਾ ਗਿਆ। ਜਿਸ ਨਾਲ ਵਿਦੇਸ਼ ਭਰ ਤੋਂ ਸੰਗਤ ਸੇਵਾ ਲਈ ਯੋਗਦਾਨ ਪਾਉਣ ਦੇ ਸਮਰਥ ਹੋਵੇਗੀ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇਸ ਸਬੰਧੀ ਟਵੀਟ ਕਰਕੇ ਜਾਣਕਾਰੀ ਦਿੱਤੀ।
ਸ੍ਰੀ ਹਰਿਮੰਦਰ ਸਾਹਿਬ ਲਈ ਭਾਰਤ ਸਰਕਾਰ ਵਲੋਂ ਐਫ.ਸੀ.ਆਰ.ਏ. ਐਕਟ ਨੂੰ ਦਿੱਤੀ ਪ੍ਰਵਾਨਗੀ ਮਿਲਣ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਦਾ ਧੰਨਵਾਦ ਕੀਤਾ ਹੈ।

========

=======