ਕੇਂਦਰ ਸਰਕਾਰ ਦਾ ਇਰਾਦਾ ਬਦਲਿਆ – ਸਰਕਾਰ ਨੇ ਸੁਪ੍ਰੀਮ ਕੋਰਟ ਵਿੱਚ ਕਿਹਾ ਨਹੀਂ ਕਰ ਸਕਦੇ ਵਿਆਜ਼ ਮੁਆਫ

ਨਿਊਜ਼ ਪੰਜਾਬ
ਨਵੀ ਦਿੱਲੀ , 3 ਸਤੰਬਰ – ਸੁਪਰੀਮ ਕੋਰਟ ਵੀਰਵਾਰ ਨੂੰ ਤਾਲਾਬੰਦੀ ਦੌਰਾਨ ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਵੱਲੋਂ ਕਰਜ਼ ੇ ਦੀ ਰੋਕ ਨੂੰ ਅੱਗੇ ਵਧਾਉਣ ਅਤੇ ਵਿਆਜ ਤੇ ਛੋਟਾ ਦੇਣ ਲਈ ਪਟੀਸ਼ਨਾਂ ‘ਤੇ ਸੁਣਵਾਈ ਕਰ ਰਹੀ ਹੈ। ਸਾਲਿਸਟਰ ਜਨਰਲ ਤੁਸ਼ਾਰ ਮਹਿਤਾ, ਜੋ ਕੇਂਦਰ ਸਰਕਾਰ ਦੀ ਤਰਫ਼ੋਂ ਅਦਾਲਤ ਵਿਚ ਪੇਸ਼ ਹੋਏ, ਨੇ ਕਿਹਾ, “ਬੈਂਕਿੰਗ ਖੇਤਰ ਸਾਡੀ ਅਰਥ ਵਿਵਸਥਾ ਦੀ ਰੀੜ੍ਹ ਦੀ ਹੱਡੀ ਹੈ, ਅਸੀਂ ਕੋਈ ਵੀ ਅਜਿਹਾ ਫੈਸਲਾ ਨਹੀਂ ਲੈ ਸਕਦੇ ਜੋ ਅਰਥਵਿਵਸਥਾ ਨੂੰ ਕਮਜ਼ੋਰ ਕਰ ਸਕੇ। ਅਸੀਂ ਵਿਆਜ ਮੁਆਫ਼ ਨਾ ਕਰਨ ਦਾ ਫੈਸਲਾ ਕੀਤਾ ਹੈ ਪਰ ਭੁਗਤਾਨ ਦਾ ਦਬਾਅ ਘੱਟ ਹੋਵੇਗਾ। ‘